ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Wed. Jun 3rd, 2020

ਰਿਤਿਕ ਰੌਸ਼ਨ ਤੇ ਟਾਈਗਰ ਦੀ ‘ਵਾਰ’ ਨੇ ਤੋੜੇ ਸਾਰੇ ਰਿਕਾਰਡ, ਕਮਾਏ 275 ਕਰੋੜ

ਰਿਤਿਕ ਰੌਸ਼ਨ ਤੇ ਟਾਈਗਰ ਦੀ ‘ਵਾਰ’ ਨੇ ਤੋੜੇ ਸਾਰੇ ਰਿਕਾਰਡ, ਕਮਾਏ 275 ਕਰੋੜ

ਰਿਤਿਕ ਰੌਸ਼ਨ ਤੇ ਟਾਈਗਰ ਸ਼ਰਾਫ਼ ਦੀ ਫ਼ਿਲਮ ‘ਵਾਰ’ ਨੇ ਬਾਕਸ ਆਫ਼ਿਸ ਉੱਤੇ ਬਹੁਤ ਵਧੀਆ ਰਫ਼ਤਾਰ ਫੜੀ ਹੋਈ ਹੈ। ਪ੍ਰੀ–ਬੁਕਿੰਗ ਵਿੱਚ ਹੀ ਇਸ ਫ਼ਿਲਮ ਨੇ 31–32 ਕਰੋੜ ਰੁਪਏ ਦੀ ਕਮਾਈ ਕਰ ਲਈ ਸੀ। ਹੁਣ ਉਹੀ ਰਫ਼ਤਾਰ ਰੁਕਣ ਦਾ ਨਾਂਅ ਨਹੀਂ ਲੈ ਰਹੀ। ਫ਼ਿਲਮ ਰਿਲੀਜ਼ ਹੋਇਆਂ ਇੱਕ ਹਫ਼ਤਾ ਬੀਤ ਚੁੱਕਾ ਹੈ ਤੇ ਇਸ ਨੇ ਪੂਰੇ ਦੇਸ਼ ਵਿੱਚ 220 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ। ਜੇ ਸਮੁੱਚੇ ਵਿਸ਼ਵ ਦੀ ਕਮਾਈ ਜੋੜ ਦਿੱਤੀ ਜਾਵੇ, ਤਾਂ ਇਹ 275 ਕਰੋੜ ਰੁਪਏ ਬਣਦੀ ਹੈ।

ਫ਼ਿਲਮ ‘ਵਾਰ’ ਦੇ ਹਿੰਦੀ ਪ੍ਰਿੰਟ ਨੇ ਪਹਿਲੇ ਹੀ ਦਿਨ 51 ਕਰੋੜ 60 ਲੱਖ ਰੁਪਏ ਕਮਾਏ ਲਏ ਸਨ। ਇਸ ਦੇ ਤਾਮਿਲ ਤੇ ਤੇਲਗੂ ਪ੍ਰਿੰਟਾਂ ਨੇ 1.75 ਕਰੋੜ ਰੁਪਏ ਕਮਾਏ ਲਏ ਸਨ। ਦੂਜੇ ਦਿਨ ਹਿੰਦੀ ਪ੍ਰਿੰਟ ਨੇ 23 ਕਰੋੜ 10 ਲੱਖ ਰੁਪਏ ਜਦ ਕਿ ਤਾਮਿਲ ਤੇ ਤੇਲਗੂ ਪ੍ਰਿੰਟਾਂ ਨੇ 1.25 ਕਰੋੜ ਰੁਪਏ ਕਮਾਏ ਸਨ।

ਇੰਝ ਹੀ ਤੀਜੇ ਦਿਨ ਹਿੰਦੀ ਪ੍ਰਿੰਟ ਨੇ 21.30 ਕਰੋੜ ਰੁਪਏ ਤੇ ਤਾਮਿਲ ਤੇ ਤੇਲਗੂ ਪ੍ਰਿੰਟਾਂ ਨੇ 1.15 ਕਰੋੜ ਰੁਪਏ, ਚੌਥੇ ਦਿਨ ਹਿੰਦੀ ਪ੍ਰਿੰਟ ਨੇ 27.60 ਕਰੋੜ ਰੁਪਏ, ਪੰਜਵੇਂ ਦਿਨ ਹਿੰਦੀ ਪ੍ਰਿੰਟ ਨੇ ਹੀ 36.10 ਕਰੋੜ ਰੁਪਏ, ਛੇਵੇਂ ਦਿਨ 20.60 ਕਰੋੜ ਰੁਪਏ ਤੇ 7ਵੇਂ ਦਿਨ 27 ਤੋਂ 28 ਕਰੋੜ ਰੁਪਏ ਦੀ ਕਮਾਈ ਕੀਤੀ ਹੈ।

ਬਿਜ਼ ਐਨਾਲਿਸਟ ਤਰਣ ਆਦਰਸ਼ ਤੇ ਬਾਕਸ ਆਫ਼ਿਸ ਇੰਡੀਆ ਦੀ ਰਿਪੋਰਟ ਮੁਤਾਬਕ ਅੰਕੜੇ ਸਾਹਮਣੇ ਆਏ ਹਨ। ਰਿਤਿਕ ਰੌਸ਼ਨ ਤੇ ਟਾਈਗਰ ਦੀ ਇਸ ਫ਼ਿਲਮ ਨੇ ਅਕਸ਼ੇ ਕੁਮਾਰ ਦੀ ਫ਼ਿਲਮ ‘ਮਿਸ਼ਨ ਮੰਗਲ’ ਨੂੰ ਵੀ ਪਿਛਾਂਹ ਤੱਡ ਦਿੱਤਾ ਹੈ।

ਰਿਤਿਕ ਰੌਸ਼ਨ ਤੇ ਟਾਈਗਰ ਸ਼ਰਾਫ਼ ਸਮੇਤ ਸਮੁੱਚੀ ਸਟਾਰ–ਕਾਸਟ ਨੇ ਪਿੱਛੇ ਜਿਹੇ ਫ਼ਿਲਮ ਦੀ ਕਾਮਯਾਬੀ ਦਾ ਜਸ਼ਨ ਵੀ ਮਨਾਇਆ ਹੈ।

ਇਸ ਫ਼ਿਲਮ ਵਿੱਚ ਭਰਪੂਰ ਐਕਸ਼ਨ ਹੈ। ਫ਼ਿਲਮ ਦਾ ਨਿਰਦੇਸ਼ਨ ਸਿਧਾਰਥ ਆਨੰਦ ਨੇ ਕੀਤਾ ਹੈ।

Leave a Reply

Your email address will not be published. Required fields are marked *

%d bloggers like this: