Wed. Jun 26th, 2019

ਰਿਤਿਕ ਦੀ ਸੁਪਰ-30 ਦੀ ਪਹਿਲੀ ਝਲਕ

ਰਿਤਿਕ ਦੀ ਸੁਪਰ-30 ਦੀ ਪਹਿਲੀ ਝਲਕ

ਬਾਲੀਵੁੱਡ ਦੇ ਗ੍ਰੀਕ ਗੌਡ ਰਿਤਿਕ ਰੋਸ਼ਨ ਦੀ ਆਉਣ ਵਾਲੀ ਫ਼ਿਲਮ ‘ਸੁਪਰ 30’ ਕਾਫੀ ਲੰਬੇ ਸਮੇਂ ਤੋਂ ਅਟਕੀ ਹੋਈ ਹੈ। ਹੁਣ ਉਹ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ। ਫ਼ਿਲਮ ਦੇ ਨਿਰਮਾਤਾਵਾਂ ਨੇ ਬੀਤੇ ਸਾਲ ਫ਼ਿਲਮ ਦੇ ਦੋ ਪੋਸਟਰ ਰਿਲੀਜ਼ ਕੀਤੇ ਸੀ। ਇਨ੍ਹਾਂ ਨੂੰ ਫੈਨਸ ਨੇ ਕਾਫੀ ਪਸੰਦ ਕੀਤਾ ਸੀ। ਇਸ ਤੋਂ ਬਾਅਦ ਹੁਣ ਇੱਕ ਵਾਰ ਫੇਰ ਫ਼ਿਲਮ ਦਾ ਨਵਾਂ ਪੋਸਟਰ ਸਾਹਮਣੇ ਆਇਆ ਹੈ। ਇਸ ਨਾਲ ਮੇਕਰਸ ਨੇ ਐਲਾਨ ਕੀਤਾ ਹੈ ਕਿ ਫ਼ਿਲਮ ਦਾ ਟ੍ਰੇਲਰ 4 ਜੂਨ ਨੂੰ ਰਿਲੀਜ਼ ਹੋ ਰਿਹਾ ਹੈ।

ਰਿਲੀਜ਼ ਹੋਏ ਨਵੇਂ ਪੋਸਟਰ ‘ਚ ਰਿਤਿਕ ਦੇ ਚਿਹਰੇ ‘ਤੇ ਖੁਸ਼ੀ ਹੈ ਤੇ ਉਨ੍ਹਾਂ ਨਾਲ ਕੁਝ ਬੱਚੇ ਵੀ ਨਜ਼ਰ ਆ ਰਹੇ ਹਨ। ਇਸ ਪੋਸਟਰ ਨੂੰ ਰਿਲੀਜ਼ ਕਰਦੇ ਹੋਏ ਬੱਚਿਆਂ ਨੇ ਲਿਖਿਆ, “ਸਫਲਤਾ ਦਾ ਫਾਰਮੂਲਾ ਕ੍ਰੈਕ ਕੀਤਾ ਜਾ ਚੁੱਕਿਆ ਹੈ। ਸੁਪਰ 30 ਟ੍ਰੇਲਰ 4 ਜੂਨ ਨੂੰ ਆ ਰਿਹਾ ਹੈ।”

ਫ਼ਿਲਮ ‘ਸੁਪਰ 30’ ਭਾਰਤੀ ਗਣਿਤ ਦੇ ਮਾਹਿਰ ਆਨੰਦ ਕੁਮਾਰ ਦੀ ਜ਼ਿੰਦਗੀ ‘ਤੇ ਆਧਾਰਤ ਹੈ, ਜਿਨ੍ਹਾਂ ਨੇ ਗਰੀਬ ਬੱਚਿਆਂ ਨੂੰ ਆਈਆਈਟੀ ਜਿਹੇ ਸੰਸਥਾਨਾਂ ਤਕ ਪਹੁੰਚਾਉਣ ਦਾ ਜ਼ਿੰਮਾ ਚੁੱਕਿਆ ਸੀ। ਇਸ ਫ਼ਿਲਮ ‘ਚ ਦਿਖਾਇਆ ਗਿਆ ਹੈ ਕਿ ਆਨੰਦ ਨੂੰ ਬੱਚਿਆਂ ਨੂੰ ਕੋਚਿੰਗ ਦੇਣ ਸਮੇਂ ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ।

Leave a Reply

Your email address will not be published. Required fields are marked *

%d bloggers like this: