ਰਿਟਾਇਰਡ ਜਸਟਿਸ ਜੇ.ਐੱਸ. ਨਾਰੰਗ ਦਾ ਬਲੱਡ ਕੈਂਸਰ ਕਾਰਨ ਹੋਇਆ ਦੇਹਾਂਤ

ss1

ਰਿਟਾਇਰਡ ਜਸਟਿਸ ਜੇ.ਐੱਸ. ਨਾਰੰਗ ਦਾ ਬਲੱਡ ਕੈਂਸਰ ਕਾਰਨ ਹੋਇਆ ਦੇਹਾਂਤ

ਪੰਜਾਬ ਹਰਿਆਣਾ ਹਾਈਕੋਰਟ ਦੇ ਰਿਟਾਇਰਡ ਜਸਟਿਸ ਜੇ.ਐੱਸ. ਨਾਰੰਗ ਦਾ ਅੱਜ ਮੈਕਸ ਹਸਪਤਾਲ ਵਿੱਚ ਦੇਹਾਂਤ ਹੋ ਗਿਆ ਹੈ। ਜਸਟਿਸ ਜੇ.ਐੱਸ. ਨਾਰੰਗ ਬਲੱਡ ਕੈਂਸਰ ਤੋਂ ਪੀੜਤ ਸਨ। ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਰਿਟਾਇਰਡ ਜਸਟਿਸ ਜੇ.ਐੱਸ. ਨਾਰੰਗ ਨੇ ਮੋਹਾਲੀ ਦੇ ਮੈਕਸ ਹਸਪਤਾਲ ‘ਚ ਆਪਣੇ ਆਖ਼ਰੀ ਸਾਹ ਲਏ।
ਜਸਟਿਸ ਨਾਰੰਗ ਉਸ ਵੇਲੇ ਚਰਚਾ ‘ਚ ਆਏ ਸਨ ਜਦੋਂ ਉਨ੍ਹਾਂ ਨੂੰ ਰੇਤ ਖੱਡਾਂ ਦੀ ਨਿਲਾਮੀ ਚ ਹੋਈ ਧਾਂਦਲੀ ਦੀ ਜਾਂਚ ਦਾ ਜ਼ਿੰਮਾ ਸੌਂਪਿਆ ਗਿਆ ਸੀ। ਰੇਤ ਖੱਡਾਂ ਦੀ ਨਿਲਾਮੀ ‘ਚ ਤਤਕਾਲੀ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਦਾ ਨਾਂ ਸਾਹਮਣੇ ਆਉਣ ਤੋਂ ਬਾਅਦ ਕੈਪਟਨ ਸਰਕਾਰ ਵੱਲੋਂ ਮਾਮਲੇ ਦੀ ਜਾਂਚ ਲਈ ਜਸਟਿਸ ਨਾਰੰਗ ਕਮਿਸ਼ਨ ਬਣਾਇਆ ਗਿਆ ਸੀ।
1999 ਤੋਂ 2007 ਤੱਕ ਜਸਟਿਸ ਨਾਰੰਗ ਪੰਜਾਬ ਹਰਿਆਣਾ ਹਾਈਕੋਰਟ ਦੇ ਜੱਜ ਰਹੇ ਹਨ। ਜਸਟਿਸ ਨਾਰੰਗ ਨੇ ਸਾਲ 1999 ਤੋਂ ਲੈ ਕੇ 2007 ਤਕ ਪੰਜਾਬ ਤੇ ਹਰਿਆਣਾ ਹਾਈਕੋਰਟ ਵਿੱਚ ਆਪਣੀਆਂ ਸੇਵਾਵਾਂ ਦਿੱਤੀਆਂ ਸਨ। ਜਸਟਿਸ ਨਾਰੰਗ ਬੀਤੇ ਸਮੇਂ ਰਾਣਾ ਗੁਰਜੀਤ ਨੂੰ ਮਾਈਨਿੰਗ ਮਾਮਲੇ ਉਤੇ ਕਲੀਨ ਚਿੱਟ ਦੇਣ ਕਰਕੇ ਵਿਰੋਧੀ ਧਿਰਾਂ ਨੇ ਖ਼ੂਬ ਘੇਰਿਆ ਸੀ।

Share Button

Leave a Reply

Your email address will not be published. Required fields are marked *