ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
September 22, 2020

ਰਿਆਤ-ਬਾਹਰਾ ਯੂਨੀਵਰਸਿਟੀ ਨੇ ਬੀ. ਟੈਕ. ਅਤੇ ਐਮਬੀਏ ਸਟੂਡੈਂਟਸ ਲਈ ਲਾਂਚ ਕੀਤਾ ਨਵਾਂ ਪ੍ਰੋਗਰਾਮ

ਰਿਆਤ-ਬਾਹਰਾ ਯੂਨੀਵਰਸਿਟੀ ਨੇ ਬੀ. ਟੈਕ. ਅਤੇ ਐਮਬੀਏ ਸਟੂਡੈਂਟਸ ਲਈ ਲਾਂਚ ਕੀਤਾ ਨਵਾਂ ਪ੍ਰੋਗਰਾਮ
ਪਲੇਸਮੈਂਟ ਵਿਚ ਹੋਵੇਗਾ ਕਾਫੀ ਫਾਇਦਾ, ਇੰਡਸਟਰੀ ਦੇ ਲਈ ਸਟੂਡੈਂਟਸ ਨੂੰ ਤਿਆਰ ਕਰਨ ਲਈ ਆਰਬੀਯੂ ਹੈ ਤੱਤਪਰ

ਲੁਧਿਆਣਾ-(ਪ੍ਰੀਤੀ ਸ਼ਰਮਾ) ਓਰੇਕਲ, ਗੂਗਲ, ਐਪਲ, ਆਈਬੀਐਮ, ਬੀਐਸਈ (ਬਾਂਬੇ ਸਟਾੱਕ ਐਕਸਚੇਂਜ) ਅਤੇ ਟੀਡੀਐਸ ਵਰਗੀਆਂ ਇੰਟਰਨੈਸ਼ਨਲ ਕੰਪਨੀਆਂ ਦੇ ਨਾਲ ਸਮਝੌਤੇ ਕਰਕੇ ਰਿਆਤ-ਬਾਹਰਾ ਯੂਨੀਵਰਸਿਟੀ ਨੇ ਕੁਝ ਬਿਹਤਰੀਨ ਅੰਡਰਗ੍ਰੈਜੂਏਟ ਅਤੇ ਪੋਸਟਗ੍ਰੈਜੂਏਟ ਪ੍ਰੋਗਰਾਮ ਲਾਂਚ ਕੀਤੇ ਹਨ ਜਿਨਾਂ ਦੇ ਜਰੀਏ ਬੀ. ਟੈਕ. ਅਤੇ ਐਮਬੀਏ ਦੇ ਸਟੂਡੈਂਟਸ ਨੂੰ ਇੰਡਸਟਰੀ ਵਿਚ ਵੱਧਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਦੇ ਲਈ ਤਿਆਰ ਕੀਤਾ ਜਾਵੇਗਾ।ਰਿਆਤ-ਬਾਹਰਾ ਗਰੁੱਪ ਆਫ ਇੰਸਟੀਚਿਊਟਸ ਦੇ ਚੇਅਰਮੈਨ ਗੁਰਵਿੰਦਰ ਸਿੰਘ ਬਾਹਰਾ ਨੇ ਕਿਹਾ ਕਿ ਆਰਬੀਯੂ ਚਾਹੁੰਦੀ ਹੈ ਕਿ ਉਸ ਦੇ ਵਿਦਿਆਰਥੀ ਲੇਟੈਸਟ ਤਕਨਕੀ ਸਿੱਖਣ ਅਤੇ ਹਰ ਕਿਸਮ ਦੀਆਂ ਚੁਣੌਤੀਆਂ ਦੇ ਲਈ ਤਿਆਰ ਰਹਿਣ। ਇਸ ਵਿਜ਼ਨ ਦੇ ਨਾਲ ਅਸੀਂ ਵੱਖ-ਵੱਖ ਅੰਤਰ ਰਾਸ਼ਟਰੀ ਕੰਪਨੀਆਂ ਦੇ ਨਾਲ ਸਹਿਯੋਗ ਕਰਕੇ ਨਵੇਂ ਪ੍ਰੋਗਰਾਮ ਤਿਆਰ ਕੀਤੇ ਹਨ ਤਾਂ ਕਿ ਰੋਜਗਾਰ ਦੇ ਲਈ ਸਾਡੇ ਵਿਦਿਆਰਥੀਆਂ ਨੂੰ ਤਵੱਜੋਂ ਮਿਲੇ। ਉਨਾਂ ਨੇ ਕਿਹਾ ਕਿ ਨਵੇਂ ਪ੍ਰੋਗਰਾਮ ਵਿਚ ਡੋਮੇਨ ਸਕਿੱਲ, ਸਾਫਟ ਸਕਿੱਲ ਅਤੇ ਇੰਡਸਟਰੀ ਇੰਟਰਫੇਸ ’ਤੇ ਫੋਕਸ ਹੋਵੇਗਾ। ਨਾਲ ਹੀ ਪ੍ਰੀਖਿਆਵਾਂ ਵਿਚ ਇਵੇਯੂਏਸ਼ਨ ਸਿਸਟਮ ਵੀ ਅਜਿਹਾ ਰੱਖਿਆ ਜਾਵੇਗਾ ਜਿਸ ਨੂੰ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਪੱਧਰ ’ਤੇ ਮਾਨਤਾ ਮਿਲੇ। ਅੰਤਰਪ੍ਰਿਨਯੋਰਸ਼ਿਪ ਸਕਿੱਲ ਡਿਵੈਲਪਮੈਂਟ ’ਤੇ ਸਾਡਾ ਖਾਸ ਫੋਕਸ ਰਹੇਗਾ। ਆਰਬੀਯੂ ਦੇ ਵੀਸੀ ਡਾ. ਰਾਜ ਸਿੰਘ ਨੇ ਕਿਹਾ ਕਿ ਭਵਿੱਖ ਵੱਲ ਦੇਖਦੇ ਹੋਏ ਇਹ ਕਦਮ ਉਠਾਇਆ ਗਿਆ ਹੈ।

ਸਾਡਾ ਕਰਿਕੂਲਮ ਰੋਜਗਾਰ ਨੂੰ ਧਿਆਨ ਵਿਚ ਰੱਖਦੇ ਹੋਏ ਚੱਲੇਗਾ। ਇੰਡਸਟਰੀ ਦੇ ਟਾਪ ਲੀਡਰ ਪਹਿਲ ਕਰਨ ਦੇ ਲਈ ਅੱਗੇ ਆ ਰਹੇ ਹਨ ਅਤੇ ਅਜਿਹੇ ਪ੍ਰੋਗਰਾਮ ਚਲਾਉਣ ਵਿਚ ਸਹਿਯੋਗ ਕਰ ਰਹੇ ਹਨ ਜੋ ਕਿ ਰੋਜਗਾਰ ਪਾਉਣ ਦੀ ਦੂਰੀ ਨੂੰ ਖਤਮ ਕਰ ਸਕਦੇ ਹਨ। ਨਵੇਂ ਪ੍ਰੋਗਰਾਮ ਦੀ ਖਾਸਿਅਤ ਹੈ ਰੋਜਗਾਰ, ਪਲੇਸਮੈਂਟ ਦੇ ਲਈ ਜੁਆਇੰਟ ਕਮੇਟੀ ਦਾ ਗਠਨ ਜਿਸ ਵਿਚ ਕੰਪਨੀ ਦੇ ਲੋਕ ਅਤੇ ਆਰਬੀਯੂ ਦੇ ਵਿਦਿਆਰਥੀ ਅਤੇ ਫੈਕਲਟੀ ਸ਼ਾਮਿਲ ਹੋਣਗੇ। ਕੰਪਨੀ ਦੇ ਸੀਨੀਅਰ ਲੇਵਲ ਦੇ ਉਚ ਅਧਿਕਾਰੀ ਐਡਵਾਈਜਰੀ ਬੋਰਡ ਦੇ ਮੈਂਬਰ ਹੋਣਗੇ ਜੋ ਕਿ ਟਰੇਨਿੰਗ ਪ੍ਰੋਗਰਾਮ ਦਾ ਪ੍ਰਬੰਧਨ ਸੰਭਾਲਣਗੇ। ਡਾ. ਰਾਜ ਸਿੰਘ ਅੱਗੇ ਦੱਸਦੇ ਹਨ ਕਿ ਹਾਲ ਹੀ ਵਿਚ ਆਰਬੀਯੂ ਨੇ ਓਰੇਕਲ ਯੂਨੀਵਰਸਿਟੀ ਦੇ ਨਾਲ ਓਰੇਕਲ ਵਰਕਫੋਰਸ ਡਿਵੈਲਪਮੈਂਟ ਪ੍ਰੋਗਰਾਮ ਦੇ ਤਹਿਤ ਤਿੰਨ ਸਪੈਸ਼ਲਾਈਜਡ ਡਿਗਰੀ ਪ੍ਰੋਗਰਾਮ ਲਾਂਚ ਕੀਤੇ ਹਨ ਜਿਨਾਂ ਵਿਚ ਓਰੇਕਲ ਤਕਨੀਕਾਂ ਦਾ ਇਸਤੇਮਾਲ ਹੋਵੇਗਾਓਰੇਕਲ ਡੇਟਾਬੇਸ ਐਂਡ ਅਨੇਲੀਟਿਕਸ, ਜਾਵਾ ਐਂਡ ਓਰੇਕਲ ਆਈਓਟੀ ਅਤੇ ਓਰੇਕਲ ਇੰਟਰਪ੍ਰਾਈਜ ਰਿਸੋਰਸ ਪਲਾਨਿੰਗ (ਈਆਰਪੀ)। ਉਨਾਂ ਦੱਸਿਆ ਕਿ ਰਿਆਤ-ਬਾਹਰਾ ਯੂਨੀਵਰਸਿਟੀ ਵੱਲੋਂ ਨਵੇਂ ਵਿਦਿਅਕ ਸੈਸ਼ਨ ਦੇ ਲਈ 2 ਨਵੇਂ ਕੋਰਸ ਸ਼ੁਰੂ ਕਰਨ ਦਾ ਫੈਸਲਾ ਲਿਆ ਗਿਆ ਹੈ। ਇਹ ਕੋਰਸ ਬੀ.ਐਸ.ਸੀ. ਐਗਰੀਕਲਚਰ ਅਤੇ ਐਗਰੀਕਲਰਚ ਡਿਪਲੋਮਾ ਹਨ, ਜਿਨਾਂ ਵਿਚ ਨਾ ਕੇਵਲ ਖਾਦ ਅਤੇ ਕੀੜੇਮਾਰ ਦਵਾਈਆਂ ਸਬੰਧੀ ਹੀ ਜਾਣਕਾਰੀ ਦਿੱਤੀ ਜਾਵੇਗੀ, ਜਦਕਿ ਨਵੀਂ ਤਕਨੀਕ ਦੇ ਨਾਲ ਖੇਤੀ ਸਬੰਧੀ ਜਾਣਕਾਰੀ ’ਤੇ ਵੀ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ।

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

%d bloggers like this: