Sun. Aug 25th, 2019

ਰਾਹੁਲ ਬੋਲੇ: ਸੈਮ ਪਿਤ੍ਰੋਦਾ ਨੂੰ ਫੋਨ ਕਰ ਕੇ ਕਿਹਾ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ, 84 ਦੰਗਿਆਂ ‘ਤੇ ਦਿੱਤੇ ਬਿਆਨ ਦੀ ਮਾਫ਼ੀ ਮੰਗੋ

ਰਾਹੁਲ ਬੋਲੇ: ਸੈਮ ਪਿਤ੍ਰੋਦਾ ਨੂੰ ਫੋਨ ਕਰ ਕੇ ਕਿਹਾ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ, 84 ਦੰਗਿਆਂ ‘ਤੇ ਦਿੱਤੇ ਬਿਆਨ ਦੀ ਮਾਫ਼ੀ ਮੰਗੋ

ਖੰਨਾ (ਲੁਧਿਆਣਾ) : ਪੰਜਾਬ ਦੇ ਖੰਨਾ ‘ਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ 1984 ਸਿੱਖ ਵਿਰੋਧੀ ਦੰਗਿਆਂ ਦਾ ਮਾਮਲਾ ਉਠਾਇਆ। ਉਨ੍ਹਾਂ ਮਾਮਲੇ ‘ਤੇ ਸੈਮ ਪਿਤ੍ਰੋਦਾ ਵੱਲੋਂ ਕੀਤੀ ਗਈ ਟਿੱਪਣੀ ਨੂੰ ਗ਼ਲਤ ਦੱਸਿਆ। ਉਨ੍ਹਾਂ ਕਿਹਾ ਕਿ ਪਿਤ੍ਰੋਦਾ ਨੂੰ ਅਜਿਹੀ ਟਿੱਪਣੀ ‘ਤੇ ਸ਼ਰਮ ਆਉਣੀ ਚਾਹੀਦੀ ਹੈ। ਉਨ੍ਹਾਂ ਨੂੰ ਅਜਿਹੀ ਟਿੱਪਣੀ ‘ਤੇ ਦੇਸ਼ ਤੋਂ ਮਾਫ਼ੀ ਮੰਗਣੀ ਚਾਹੀਦੀ ਹੈ। ਉਨ੍ਹਾਂ ਪਿਤ੍ਰੋਦਾ ਨੂੰ ਫੋਨ ਕਰ ਕੇ ਦੇਸ਼ ਤੋਂ ਮਾਫ਼ੀ ਮੰਗਣ ਨੂੰ ਕਿਹਾ ਹੈ। ਜ਼ਿਕਰਯੋਗ ਹੈ ਕਿ ਪੀਐੱਮ ਨਰਿੰਦਰ ਮੋਦੀ ਤੇ ਹੋਰ ਵਿਰੋਧੀ ਪਾਰੀਟਆਂ ਦੰਗਿਆਂ ਸਬੰਧੀ ਦਿੱਤੇ ਪਿਤ੍ਰੋਦਾ ਦੇ ਬਿਆਨ ‘ਤੇ ਕਾਂਗਰਸ ਨੂੰ ਲਗਾਤਾਰ ਘੇਰ ਰਹੇ ਸਨ।
ਰਾਹੁਲ ਗਾਂਧੀ ਨੇ ਮੋਦੀ ਸਰਕਾਰ ਨੂੰ ਲੰਮੇ ਹੱਥੀਂ ਲੈਂਦਿਆਂ ਕਿਹਾ ਕਿ ਪੰਜ ਸਾਲ ਪਹਿਲਾਂ ਨਰਿੰਦਰ ਮੋਦੀ ਤਿੰਨ-ਚਾਰ ਵੱਡੇ-ਵੱਡੇ ਵਾਅਦੇ ਕਰ ਕੇ ਪ੍ਰਧਾਨ ਮੰਤਰੀ ਬਣੇ ਸਨ। ਉਨ੍ਹਾਂ ਕਿਹਾ ਸੀ ਬੇਰੁਜ਼ਗਾਰੀ ਮਿਟਾ ਦਿਆਂਗਾ…ਹਰ ਸਾਲ 2 ਕਰੋੜ ਲੋਕਾਂ ਨੂੰ ਰੁਜ਼ਗਾਰ ਮਿਲੇਗਾ। ਇਸ ਤੋਂ ਇਲਾਵਾ ਕਾਲਾ ਧਨ ਵਾਪਸ ਲਿਆ ਕੇ ਹਰੇਕ ਦੇ ਬੈਂਕ ਖਾਤੇ ਵਿਚ 15-15 ਲੱਖ ਰੁਪਏ ਪਾਏ ਜਾਣਗੇ। 2016 ‘ਚ ਕੀਤੀ ਨੋਟਬੰਦੀ ਨੇ ਕਾਲਾ ਧਨ ਤਾਂ ਕੀ ਲਿਆਉਣਾ ਸੀ, ਗ਼ਰੀਬਾਂ ਨੂੰ ਆਪਣੇ ਪੈਸਿਆਂ ਲਈ ਲਾਈਨਾਂ ‘ਚ ਖੜ੍ਹੇ ਕਰ ਦਿੱਤਾ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਅਰਥਸ਼ਾਸਤਰੀਆਂ ਨੂੰ ਬੁਲਾ ਕੇ ਨਿਆਂ ਸਕੀਮ ਬਣਵਾਈ ਜਿਸ ਨਾਲ ਪੰਜਾਬ ਦੇ ਛੋਟੇ ਵਪਾਰੀਆਂ, ਕਿਸਾਨਾਂ ਤੇ ਨੌਜਵਾਨਾਂ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ। ਨਰਿੰਦਰ ਮੋਦੀ ਨੇ ਨੋਟਬੰਦੀ ਅਤੇ ‘ਗੱਬਰ ਸਿੰਘ ਟੈਕਸ’ (ਜੀਐੱਸਟੀ) ਵਰਗੇ ਦੋ ਖ਼ਤਰਨਾਕ ਕੰਮ ਕੀਤੇ। ਇਸ ਨਾਲ ਦੇਸ਼ ਦੀ ਖ਼ਰੀਦ ਸਮਰੱਥਾ ਘਟ ਗਈ ਤੇ ਸਾਰੇ ਵਪਾਰ ਚੌਪਟ ਹੋ ਗਏ। ਲੱਖਾਂ-ਕਰੋੜਾਂ ਨੌਜਵਾਨਾਂ ਨੂੰ ਨੋਟਬੰਦੀ ਅਤੇ ਜੀਐੱਸਟੀ ਨੇ ਬੇਰੁਜ਼ਗਾਰ ਕਰ ਦਿੱਤਾ। ਕਾਂਗਰਸ ਦੀ ਨਿਆਂ ਸਕੀਮ ਦਿੱਤੇ ਜਾਣ ਵਾਲੇ 72000 ਰੁਪਿਆਂ ਨਾਲ ਖ਼ਰੀਦ ਸਮਰੱਥਾ ਵਧੇਗੀ…ਰੁਜ਼ਗਾਰ ਮਿਲੇਗਾ। ਇਹ ਯੋਜਨਾ ਹਰ ਵਰਗ ਨਾਲ ਨਿਆਂ ਕਰੇਗੀ।
ਪ੍ਰਧਾਨ ਮੰਤਰੀ ਦੇਸ਼ ਦਾ ਮਾਲਿਕ ਨਹੀਂ ਹੁੰਦਾ ਬਲਿਕ ਕਿਸਾਨ, ਮਜ਼ਦੂਰ ਮਾਲਿਕ ਹੁੰਦੇ ਹਨ। ਰਾਹੁਲ ਨੇ ਕਿਹਾ ਕਿ ਪੰਜਾਬ ਹਰਿ ਕ੍ਰਾਂਤੀ ਦਾ ਕੇਂਦਰ ਰਿਹਾ ਪਰ ਕਰਜ਼ ਤੋਂ ਪਰੇਸ਼ਾਨ ਕਿਸਾਨ ਦਾ ਅੰਨਦਾਤਾ ਖ਼ੁਦਕੁਸ਼ੀ ਦੇ ਰਾਹ ਤੁਰਿਆ ਹੋਇਆ ਹੈ। ਵਿਦਿਆਰਥੀਆਂ, ਮਜ਼ਦੂਰਾਂ ਤੇ ਕਿਸਾਨਾਂ ਦਾ ਕਰਜ਼ ਮਾਫ਼ ਨਹੀਂ ਕੀਤਾ। ਜਦਕਿ ਜਿੱਥੇ ਵੀ ਯੂਪੀਏ ਦੀ ਸਰਕਾਰ ਬਣੀ ਕਰਜ਼ ਮਾਫ਼ ਕੀਤੇ ਗਏ। ਯੂਪੀਏ ਸਮੇਂ ਐੱਮਐੱਸਪੀ ਵਧਦੀ ਰਹਿੰਦੀ ਸੀ ਪਰ ਮੋਦੀ ਨੇ ਸਹੀ ਕੀਮਤ ਨਹੀਂ ਦਿੱਤੀ।
ਉਨ੍ਹਾਂ ਮੋਦੀ ‘ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਮੋਦੀ ਨੇ ਰੇਲਵੇ ਬਜਟ ਬੰਦ ਕੀਤਾ ਪਰ ਸਾਡੀ ਸਰਕਾਰ ਰੇਲਵੇ ਬਜਟ ਦੇ ਨਾਲ ਕਿਸਾਨ ਬਜਟ ਵੀ ਪੇਸ਼ ਕਰੇਗੀ ਜਿਸ ਬਾਰੇ ਪਹਿਲਾਂ ਹੀ ਦੱਸ ਦਿੱਤਾ ਜਾਵੇਗਾ। ਉਨ੍ਹਾਂ ਮਨਰੇਗਾ ਸਕੀਮ ਦਾ ਮਜ਼ਾਕ ਉਡਾਇਆ। ਉਨ੍ਹਾਂ ਕਿਹਾ ਕਿ ਉਮੀਦਵਾਰ ਡਾ. ਅਮਰ ਸਿੰਘ ਦਾ ਹੱਥ ਮਨਰੇਗਾ ਅਤੇ ਫੂਡ ਸਕਿਓਰਟੀ ਨੂੰ ਡਿਜ਼ਾਈਨ ਕਰਨ ਵਿਚ ਹੈ। ਉਨ੍ਹਾਂ ਕਿਹਾ ਕਿ 5 ਕਰੋੜ ਔਰਤਾਂ ਦੇ ਬੈਂਕ ਅਕਾਊਂਟ ‘ਚ ਜਾਵੇਗਾ, ਪੁਰਸ਼ਾਂ ਦੇ ਨਹੀਂ। ਪੁਰਸ਼ਾਂ ਨੂੰ ਪੈਸੇ ਔਰਤਾਂ ਕੋਲੋਂ ਲੈਣੇ ਪੈਣਗੇ। ਉਨ੍ਹਾਂ ਕਿਹਾ ਕਿ ਨੌਜਵਾਨਾਂ ਲਈ 22 ਲੱਖ ਅਹੁਦੇ ਖ਼ਾਲੀ ਹਨ ਜਿਹੜੇ ਇਕ ਸਾਲ ਦੇ ਅੰਦਰ ਭਰੇ ਜਾਣਗੇ। ਇਸ ਤੋਂ ਇਲਾਵਾ 10 ਲੱਖ ਨੌਜਵਾਨਾਂ ਨੂੰ ਪੰਚਾਇਤਾਂ ‘ਚ ਨੌਕਰੀ ਮਿਲੇਗੀ। ਉਨ੍ਹਾਂ ਕਿਹਾ ਕਿ ਅੱਜ ਦੀ ਨੌਜਵਾਨੀ ਚੀਨ ਨਾਲ ਮੁਕਾਬਲਾ ਕਰਨਾ ਚਾਹੁੰਦੀ ਹੈ ਪਰ ਸਰਕਾਰੀ ਤੰਤਰ ਰੁਕਾਵਟ ਬਣਦਾ ਹੈ। ਜੇਕਰ ਕਾਂਗਰਸ ਦੀ ਸਰਕਾਰ ਆਉਂਦੀ ਹੈ ਤਾਂ ਛੋਟੇ ਵਪਾਰ ਲਈ ਤਿੰਨ ਸਾਲ ਦੀ ਇਜਾਜ਼ਤ ਨਹੀਂ ਲੈਣੀ ਪਵੇਗੀ। ਉਨ੍ਹਾਂ ਕਿਹਾ ਕਿ ਇਹ ਵਿਚਾਰਧਾਰਾ ਦੀ ਲੜਾਈ ਹੈ।
ਮੋਦੀ ‘ਤੇ ਨਿਸ਼ਾਨਾ ਲਾਉਂਦਿਆਂ ਰਾਹੁਲ ਨੇ ਕਿਹਾ ਕਿ ਹੁਣ ਮੋਦੀ ਭ੍ਰਿਸ਼ਟਾਚਾਰ ਤੇ ਰੁਜ਼ਗਾਰ ‘ਤੇ ਗੱਲ ਨਹੀਂ ਕਰਦੇ। ਕਦੀ ਮੇਰੇ ਨਾਲ ਇਨ੍ਹਾਂ ਮੁੱਦਿਆਂ ‘ਤੇ 15 ਮਿੰਟ ਬਹਿਸ ਕਰਨ…ਉਸ ਤੋਂ ਬਾਅਦ ਮੋਦੀ ਦੇਸ਼ ਨੂੰ ਆਪਣਾ ਚਿਹਰਾ ਦਿਖਾਉਣ ਲਾਇਕ ਨਹੀਂ ਰਹਿਣਗੇ।
ਰਾਹੁਲ ਨੇ ਰੈਲੀ ‘ਚ ‘ਚੌਕੀਦਾਰ ਚੋਰ ਹੈ’ ਦੇ ਨਾਅਰੇ ਵੀ ਲਗਵਾਏ। 84 ਦੇ ਦੰਗਿਆਂ ਵਾਲੀ ਬਿਆਨ ‘ਤੇ ਰਾਹੁਲ ਨੇ ਸੈਮ ਪਿਤ੍ਰੋਦਾ ਨੂੰ ਗ਼ਲਤ ਠਹਿਰਾਇਆ। ਉਨ੍ਹਾਂ ਕਿਹਾ ਕਿ ਸੈਮ ਨੂੰ ਦੇਸ਼ ਤੋਂ ਮਾਫ਼ੀ ਮੰਗਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਰਾਹੁਲ ਨੇ ਸੈਮ ਨੂੰ ਖ਼ੁਦ ਫੋਨ ਕਰ ਕੇ ਕਿਹਾ ਸੀ ਕਿ ਉਨ੍ਹਾਂ ਨੂੰ ਅਜਿਹਾ ਬਿਆਨ ਦੇਣ ‘ਤੇ ਸ਼ਰਮ ਆਉਣੀ ਚਾਹੀਦੀ ਹੈ।

Leave a Reply

Your email address will not be published. Required fields are marked *

%d bloggers like this: