ਰਾਹੁਲ ਨੇ ਮੰਨੀ ਗਲਤੀ, ਮੋਦੀ ਅਤੇ ਭਾਜਪਾ ਦਾ ਕੀਤਾ ਧੰਨਵਾਦ

ss1

ਰਾਹੁਲ ਨੇ ਮੰਨੀ ਗਲਤੀ, ਮੋਦੀ ਅਤੇ ਭਾਜਪਾ ਦਾ ਕੀਤਾ ਧੰਨਵਾਦ

ਮਹਿੰਗਾਈ ਦੇ ਮਾਮਲੇ ਵਿੱਚ ਗਲਤ ਅੰਕੜੇ ਪੇਸ਼ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਵਾਲ ਕਰਨ ਵਾਲੇ ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਭਾਜਪਾ ਵੱਲੋਂ ਗਲਤੀ ਦਾ ਅਹਿਸਾਸ ਕਰਵਾਏ ਜਾਣ ‘ਤੇ ਗਲਤੀ ਮੰਨਦਿਆਂ ਕਿਹਾ ਹੈ ਕਿ ਉਹ ਇਸ ਲਈ ਭਾਜਪਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਧੰਨਵਾਦੀ ਹਨ। ਰਾਹੁਲ ਨੇ ਇਹ ਵੀ ਕਿਹਾ ਕਿ ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਰਗਾ ਹੁਸ਼ਿਆਰ ਵਿਅਕਤੀ ਨਹੀਂ ਹਾਂ। ਉਸ ਨੇ ਕਿਹਾ ਕਿ ਮੈਂ ਇੱਕ ਆਮ ਇਨਸਾਨ ਹਾਂ ਅਤੇ ਗਲਤੀਆਂ ਕਰਦਾ ਰਹਿੰਦਾ ਹਾਂ। ਰਾਹੁਲ ਨੇ ਇਹ ਵੀ ਕਿਹਾ ਕਿ ਇਸ ਨਾਲ ਮੇਰਾ ਜੀਵਨ ਦਿਲਚਸਪ ਹੁੰਦਾ ਜਾਂਦਾ ਹੈ। ਉਨ੍ਹਾਂ ਭਾਜਪਾ ਨੇਤਾਵਾਂ ਨੂੰ ਇਹ ਵੀ ਕਿਹਾ ਕਿ ਉਹ ਭਵਿੱਖ ਵਿੱਚ ਵੀ ਮੇਰੀਆਂ ਗਲਤੀਆਂ ਵੱਲ ਧਿਆਨ ਦਿਵਾਉਂਦੇ ਰਹਿਣ, ਮੈਂ ਉਨ੍ਹਾਂ ਦਾ ਹਮੇਸ਼ਾਂ ਸ਼ੁਕਰ ਗੁਜਾਰ ਰਹਾਂਗਾ। ਰਾਹੁਲ ਨੇ ਆਪਣੇ ਸੰਦੇਸ਼ ਦੇ ਆਖਰ ਵਿੱਚ ਇਹ ਵੀ ਲਿਖਿਆ ਕਿ ਮੈਂ ਉਨ੍ਹਾਂ ਲੋਕਾਂ ਨੂੰ ਬਹੁਤ ਪਿਆਰ ਕਰਦਾ ਹਾਂ, ਜੋ ਮੇਰੀਆਂ ਗਲਤੀਆਂ ਦੱਸਦੇ ਹੋਏ ਸਾਰਥਿਕ ਟਿੱਪਣੀਆਂ ਕਰਦੇ ਰਹਿੰਦੇ ਹਨ।

Share Button

Leave a Reply

Your email address will not be published. Required fields are marked *