ਰਾਹੁਲ ਦੇ ਹੱਥ ਕਮਾਨ ਆਉਣ ਨਾਲ ਪੁਰਾਣੇ ਤੇ ਨੌਜਵਾਨ ਕਾਂਗਰਸੀਆਂ ‘ਚ ਕੋਈ ਟਕਰਾਅ ਨਹੀਂ ਹੋਵੇਗਾ : ਅਮਰਿੰਦਰ

ss1

ਰਾਹੁਲ ਦੇ ਹੱਥ ਕਮਾਨ ਆਉਣ ਨਾਲ ਪੁਰਾਣੇ ਤੇ ਨੌਜਵਾਨ ਕਾਂਗਰਸੀਆਂ ‘ਚ ਕੋਈ ਟਕਰਾਅ ਨਹੀਂ ਹੋਵੇਗਾ : ਅਮਰਿੰਦਰ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਰਾਹੁਲ ਗਾਂਧੀ ਦੇ ਹੱਥ ਪਾਰਟੀ ਦੀ ਕਮਾਨ ਆਉਣ ਨਾਲ ਪੁਰਾਣੇ ਤੇ ਨੌਜਵਾਨ ਕਾਂਗਰਸੀਆਂ ਵਿਚਕਾਰ ਕੋਈ ਟਕਰਾਅ ਨਹੀਂ ਹੋਵੇਗਾ ਕਿਉਂਕਿ ਦੋਵੇਂ ਹੀ ਕਾਂਗਰਸ ਪਾਰਟੀ ਦੀ ਮਜ਼ਬੂਤੀ ਚਾਹੁੰਦੇ ਹਨ। ਮੁੱਖ ਮੰਤਰੀ ਨੇ ਅੱਜ ਕਿਹਾ ਕਿ ਦੇਸ਼ ‘ਚ 70 ਫੀਸਦੀ ਜਨਸੰਖਿਆ ਲੱਗਭਗ 40 ਉਮਰ ਵਰਗ ਨਾਲ ਸਬੰਧ ਰੱਖਦੀ ਹੈ। ਇਸ ਲਈ ਰਾਹੁਲ ਦੇ ਅੱਗੇ ਆਉਣ ਨਾਲ ਨੌਜਵਾਨ ਵਰਗ ਦਾ ਸਮਰਥਨ ਕਾਂਗਰਸ ਨਾਲ ਜੁੜੇਗਾ। ਮੈਨੂੰ ਪੂਰੀ ਉਮੀਦ ਹੈ ਕਿ ਰਾਹੁਲ ਜਨਤਾ ਦੀਆਂ ਇੱਛਾਵਾਂ ‘ਤੇ ਪੂਰਾ ਉਤਰਨਗੇ। ਮੁੱਖ ਮੰਤਰੀ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਪਿਛਲੇ 5-6 ਸਾਲਾਂ ‘ਚ ਪੂਰੇ ਦੇਸ਼ ਦਾ ਚੱਕਰ ਲਾ ਕੇ ਸਾਰੇ ਵਰਗਾਂ ਦੇ ਲੋਕਾਂ ਨਾਲ ਬੈਠਕਾਂ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਰਾਹੁਲ ਗਾਂਧੀ ਨੂੰ ਪਾਰਟੀ ਦੀ ਕਮਾਨ ਸੰਭਾਲਣ ਵਿਰੁੱਧ ਬੋਲ ਰਹੀ ਹੈ ਪਰ ਵਿਰੋਧੀ ਧਿਰ ਨੂੰ ਕਾਂਗਰਸ ਦੇ ਅੰਦਰੂਨੀ ਮਾਮਲਿਆਂ ‘ਚ ਦਖਲ ਦੇਣ ਦਾ ਅਧਿਕਾਰ ਨਹੀਂ ਹੈ। ਕੈਪਟਨ ਨੇ ਕਿਹਾ ਕਿ ਸੋਨੀਆ ਗਾਂਧੀ ਨੇ ਪਾਰਟੀ ਦੀ ਮਜ਼ਬੂਤੀ ਲਈ ਸਖਤ ਮਿਹਨਤ ਕੀਤੀ। 1998 ਤੋਂ ਉਨ੍ਹਾਂ ਨੂੰ ਸੋਨੀਆ ਨਾਲ ਕੰਮ ਕਰਨ ਦਾ ਮੌਕਾ ਮਿਲਿਆ। ਸੋਨੀਆ ਨੇ ਜਦੋਂ ਮੈਨੂੰ ਪੰਜਾਬ ਕਾਂਗਰਸ ਦੀ ਕਮਾਨ ਸੌਂਪੀ ਸੀ ਤਾਂ ਕੀ ਸਾਲ ਦੇ ਅੰਦਰ ਉਨ੍ਹਾਂ ਨੂੰ ਪੰਜਾਬ ਦੇ ਸਾਰੇ ਕਾਂਗਰਸੀਆਂ ਬਾਰੇ ਜਾਣਕਾਰੀ ਹੋ ਗਈ ਸੀ। ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ 2012 ‘ਚ ਪੰਜਾਬ ‘ਚ ਕਾਂਗਰਸ ਕਿਉਂ ਹਾਰੀ ਸੀ ਤਾਂ ਉਨ੍ਹਾਂ ਕਿਹਾ ਕਿ ਉਸ ਸਮੇਂ ਟਿਕਟ ਵੰਡ ਸਹੀ ਨਹੀਂ ਹੋਈ ਸੀ। ਮੈਂ ਕਈ ਨੇਤਾਵਾਂ ਨੂੰ ਟਿਕਟ ਦੇਣ ਦਾ ਵਿਰੋਧ ਕੀਤਾ ਸੀ ਪਰ ਇਸ ਦੇ ਬਾਵਜੂਦ ਉਨ੍ਹਾਂ ਨੂੰ ਟਿਕਟ ਮਿਲ ਗਈ ਸੀ। ਇਸ ਵਾਰ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਤੇ ਰਾਹੁਲ ਨੇ ਅਸ਼ੋਕ ਗਹਿਲੋਤ ਦੀ ਪ੍ਰਧਾਨਗੀ ‘ਚ ਸਕ੍ਰੀਨਿੰਗ ਕਮੇਟੀ ਬਣਾਈ ਸੀ, ਜਿਸ ਨੇ ਟਿਕਟਾਂ ਦੀ ਸਹੀ ਵੰਡ ਕੀਤੀ। ਭਾਈ-ਭਤੀਜਾਵਾਦ ਤੇ ਪਰਿਵਾਰਵਾਦ ਤੋਂ ਉਪਰ ਉਠ ਕੇ ਟਿਕਟਾਂ ਵੰਡੀਆਂ ਗਈਆਂ।

Share Button

Leave a Reply

Your email address will not be published. Required fields are marked *