Sat. May 25th, 2019

ਰਾਹੁਲ ਗਾਂਧੀ 13 ਮਈ ਨੂੰ ਪੰਜਾਬ ‘ਚ ਕਰਨਗੇ ਰੈਲੀਆਂ

ਰਾਹੁਲ ਗਾਂਧੀ 13 ਮਈ ਨੂੰ ਪੰਜਾਬ ‘ਚ ਕਰਨਗੇ ਰੈਲੀਆਂ

 

ਚੰਡੀਗੜ੍ਹ : ਦੇਸ਼ ਭਰ ‘ਚ ਚੋਣ ਅਖਾੜਾ ਭੱਖ ਚੁੱਕਿਆ ਹੈ। 7 ਗੇੜਾਂ ‘ਚੋ ਪੰਜ ਗੇੜਾ ‘ਤੇ ਵੋਟਿੰਗ ਹੋ ਚੁਕੀ ਹੈ ਤੇ ਹੁਣ ਅਖੀਰਲੇ 2 ਪੜਾਅ ਦੀਆਂ ਵੋਟਾਂ ਰਹਿ ਗਈਆਂ ਹਨ। ਪੰਜਾਬ ਦੀ ਗੱਲ ਕਰੀਏ ਤਾਂ ਇੱਥੇ 19 ਮਈ ਨੂੰ ਵੋਟਾਂ ਪੈਣ ਜਾ ਰਹੀਆਂ ਹਨ। ਇਸੇ ਦੇ ਚੱਲਦੇ ਹੁਣ ਸਿਆਸੀ ਪਾਰਟੀਆਂ ਨੇ ਕਮਰ ਕਸ ਲਈ ਹੈ ਤੇ ਦੇਸ਼ ਦੀ ਦੋ ਵੱਡੀ ਪਾਰਟੀਆਂ ਭਾਜਪਾ ਤੇ ਕਾਂਗਰਸ ਨੇ ਹੁਣ ਪੰਜਾਬ ਦਾ ਰੁੱਖ ਕਰ ਲਿਆ ਹੈ। ਪੰਜਾਬ ‘ਚ ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਮੋਰਚਾ ਸੰਭਾਲ ਰਹੇ ਹਨ ਉੱਥੇ ਹੀ ਹੁਣ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਵੀ ਪੰਜਾਬ ਦਾ ਰੁੱਖ ਕਰ ਲਿਆ ਹੈ।

ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ 13 ਤਾਰੀਕ ਨੂੰ ਪੰਜਾਬ ਦੌਰੇ ‘ਤੇ ਰਹਿਣਗੇ। ਜਿਥੇ ਉਹ ਸ੍ਰੀ ਫਤਹਿਗੜ੍ਹ ਸਾਹਿਬ ਅਤੇ ਹੁਸ਼ਿਆਰਪੁਰ ‘ਚ ਕਾਂਗਰਸੀ ਉਮੀਦਵਾਰਾਂ ਦੇ ਹੱਕ ‘ਚ ਚੋਣ ਪ੍ਰਚਾਰ ਕਰ ਵੋਟਾਂ ਦੀ ਅਪੀਲ ਕਰਨਗੇ। ਇਹ ਵੀ ਖਬਰਾਂ ਆ ਰਹੀਆਂ ਹਨ ਕਿ ਪਾਰਟੀ ਦੀ ਜਨਰਲ ਸਕੱਤਰ ਪ੍ਰਿਯੰਕਾ ਵਾਡਰਾ ਵੀ ਪੰਜਾਬ ਆਵੇਗੀ। ਉਹ ਪਟਿਆਲਾ ਅਤੇ ਗੁਰਦਾਸਪੁਰ ਸੀਟ ਤੋਂ ਉਹ ਪਰਨੀਤ ਕੌਰ ਅਤੇ ਸੁਨੀਲ ਜਾਖੜ ਲਈ ਵੋਟਾਂ ਮੰਗੇਗੀ।

ਇਹ ਦੋਵੇਂ ਹੀ ਸੀਟਾਂ ਪਾਰਟੀ ਲਈ ਇੱਜ਼ਤ ਦਾ ਸਵਾਲ ਬਣੀਆਂ ਹੋਈਆਂ ਹਨ ਕਿਉਂਕਿ ਪਟਿਆਲਾ ‘ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪਰਨੀਤ ਕੌਰ ਮੈਦਾਨ ‘ਚ ਹੈ ਅਤੇ ਗੁਰਦਾਸਪੁਰ ਤੋਂ ਸੂਬਾ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਮੈਦਾਨ ‘ਚ ਉਤਰੇ ਹਨ। ਪਟਿਆਲਾ ਲਈ ਇਹ ਪਹਿਲਾ ਮੌਕਾ ਹੋਵੇਗਾ, ਜਦੋਂ ਕਾਂਗਰਸ ਦਾ ਕੋਈ ਰਾਸ਼ਟਰੀ ਨੇਤਾ ਚੋਣ ਪ੍ਰਚਾਰ ਲਈ ਉਤਰੇਗਾ। ਗੁਰਦਾਸਪੁਰ ਤੋਂ ਸੰਨੀ ਦਿਓਲ ਨੂੰ ਭਾਜਪਾ ਵਲੋਂ ਉਤਾਰਨ ਕਾਰਨ ਸੁਨੀਲ ਜਾਖੜ ਲਈ ਚੁਣੌਤੀ ਵਧ ਗਈ ਹੈ।

ਜਿਕਰਯੋਗ ਹੈ ਕਿ ਪੰਜਾਬ ‘ਚ 19 ਮਈ ਨੂੰ ਚੋਣਾਂ ਕਰਵਾਈਆਂ ਜਾਣਗੀਆਂ ਤੇ ਪੰਜਾਬ ‘ਚ ਕੁੱਲ 2,03,74,375 ਵੋਟਰ ਹਨ। ਜਿਸ ‘ਚ 1,07,54,157 ਮਰਦ ਹਨ ਤੇ 96,19,711 ਔਰਤਾਂ ਹਨ। ਪੰਜਾਬ ‘ਚ 14,460 ਪੋਲਿੰਗ ਕੇਂਦਰ ਹਨ ਤੇ 23,213 ਪੋਲਿੰਗ ਬੂਥ ਹਨ। ਜਿੰਨ੍ਹਾਂ ਵਿੱਚੋਂ 249 ਕ੍ਰਿਟੀਕਲ, 719 ਸੈਂਸਟਿਵ ਅਤੇ 509 ਹਾਇਪਰ-ਸੈਂਸਟਿਵ ਹਨ।

ਸੂਬੇ ‘ਚ ਵਿੱਚ ਵੋਟਾਂ ਵਾਲੇ ਦਿਨ 12002 ਬੂਥਾਂ ਤੋਂ ਵੈਬ-ਕਾਸਟਿੰਗ ਕੀਤੀ ਜਾਵੇਗੀ। ਜਦਕਿ ਵੋਟਾਂ ਦੀ ਗਿਣਤੀ ਮਿਤੀ 23 ਮਈ, 2019 (ਵੀਰਵਾਰ) ਨੂੰ ਸਵੇਰੇ 8 ਵਜੇ ਸ਼ੁਰੂ ਹੋਵੇਗੀ।

Leave a Reply

Your email address will not be published. Required fields are marked *

%d bloggers like this: