ਰਾਹੁਲ ਗਾਂਧੀ ਵੱਲੋਂ ਮੋਦੀ ਸਰਕਾਰ ‘ਤੇ ਤਿੱਖਾ ਹਮਲਾ -ਜੀਐਸਟੀ ਦਾ ਮਤਲਬ ‘ਗੱਬਰ ਸਿੰਘ ਟੈਕਸ’

ss1

ਰਾਹੁਲ ਗਾਂਧੀ  ਵੱਲੋਂ ਮੋਦੀ ਸਰਕਾਰ ‘ਤੇ ਤਿੱਖਾ ਹਮਲਾ -ਜੀਐਸਟੀ ਦਾ ਮਤਲਬ ‘ਗੱਬਰ ਸਿੰਘ ਟੈਕਸ’

ਅੱਜ ਗੁਜਰਾਤ ਦੇ ਗਾਂਧੀ ਨਗਰ ਵਿਖੇ ਕਾਂਗਰਸ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਸੂਬੇ ਦੀ ਭਾਜਪਾ ਸਰਕਾਰ ਅਤੇ ਕੇਂਦਰ ਦੀ ਮੋਦੀ ਸਰਕਾਰ ਦੀਆਂ ਨੀਤੀਆਂ ਵਿਰੁੱਧ ਤਿੱਖਾ ਹਮਲਾ ਕੀਤਾ ਹੈ। ਨਵਸਰਜਨ ਜਨਾਦੇਸ਼ ਮਹਾਸੰਮੇਲਨ ਵਿੱਚ ਰਾਹੁਲ ਗਾਂਧੀ ਨੇ ਕਿਹਾ ਕਿ ਪਿਛਲੇ 22 ਸਾਲਾਂ ਵਿੱਚ ਗੁਜਰਾਤ ਦੀ ਜਨਤਾ ਦੀ ਸਰਕਾਰ ਨਹੀਂ ਚਲੀ, ਬਲਕਿ ਇਥੇ 5 ਤੋਂ 10 ਉਦਯੋਗਪਤੀਆਂ ਦੀ ਸਰਕਾਰ ਚੱਲ ਰਹੀ ਹੈ।  ਕੈਸ਼ ਕਾਂਡ ਸਬੰਧੀ ਭਾਜਪਾ ਉੱਪਰ ਜਬਰਦਸਤ ਹਮਲਾ ਬੋਲਦੇ ਹੋਏ ਕਾਂਗਰਸ ਮੀਤ ਪ੍ਰਧਾਨ ਨੇ ਕਿਹਾ ਕਿ ਪੂਰੇ ਦੇਸ਼ ਦਾ ਬਜਟ ਲਗਾ ਦਿਓ, ਪੂਰੀ ਦੁਨੀਆਂ ਦਾ ਪੈਸਾ ਲਗਾ ਦਿਓ, ਪਰ ਗੁਜਰਾਤ ਦੀ ਆਵਾਜ਼ ਨੂੰ ਦਬਾਇਆ ਨਹੀਂ ਜਾ ਸਕਦਾ। ਰਾਹੁਲ ਗਾਂਧੀ ਦਾ ਇਹ ਬਿਆਨ ਪਾਟੀਦਾਰ ਅਨਾਮਤ ਅੰਦੋਲਨ ਸਮਿਤੀ ਦੇ ਆਗੂ ਨਰਿੰਦਰ ਪਟੇਲ ਦੇ ਭਾਜਪਾ ਵਿੱਚ ਸ਼ਾਮਿਲ ਹੋਣ ਦੇ ਲਈ ਇੱਕ ਕਰੋੜ ਰੁਪਏ ਦੀ ਪੇਸ਼ਕਸ਼ ਕੀਤੇ ਜਾਣ ਦੇ ਦਾਅਵੇ ਦੇ ਇੱਕ ਦਿਨ ਬਾਅਦ  ਆਇਆ ਹੈ। ਹਾਰਦਿਕ ਪਟੇਲ ਦੀ ਅਗਵਾਈ ਵਾਲੀ ਇਸ ਸਮਿਤੀ ਦੇ ਵਰਕਰ ਨਰਿੰਦਰ ਪਟੇਲ ਨੇ ਬੀਤੇ ਐਤਵਾਰ ਦੀ ਸ਼ਾਮ ਇੱਕ ਪੱਤਰਕਾਰ ਸੰਮੇਲਨ ਵਿਖੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੂੰ ਭਾਜਪਾ ਵਿੱਚ ਸ਼ਾਮਿਲ ਹੋਣ ਲਈ ਇੱਕ ਕਰੋੜ ਰੁਪਏ ਦੀ ਪੇਸ਼ਕਸ਼ ਕੀਤੀ ਗਈ ਸੀ। ਇਹ ਦਾਅਵਾ ਕਰਨ ਤੋਂ ਪਹਿਲਾਂ ਉਹ ਇਹ ਐਲਾਨ ਕਰ ਚੁੱੇਕੇ ਸਨ ਕਿ ਉਹ ਭਾਜਪਾ ਵਿੱਚ ਸ਼ਾਮਿਲ ਨਹੀਂ ਹੋ ਰਹੇ। ਰਾਹੁਲ ਗਾਂਧੀ ਨੇ ਕੇਂਦਰ ਦੀ ਮੋਦੀ ਸਰਕਾਰ ਉੱਪਰ ਵਰ੍ਹਦਿਆਂ ਕਿਹਾ ਕਿ ਦੇਸ਼ ਵਿੱਚ ਲਗਾਇਆ ਗਿਆ ਜੀਐਸਟੀ ਅਸਲ ਵਿੱਚ ਗੱਬਰ ਸਿੰਘ ਟੈਕਸ ਹੈ। ਉਨ੍ਹਾਂ ਦਾਅਵਾ ਕਰਦਿਆਂ ਕਿਹਾ ਕਿ ਪੂਰੇ ਦੇਸ਼ ਵਿੱਚ ਮੇਕ ਇਨ ਇੰਡੀਆ, ਸਟਾਰਟ ਅੱਪ ਇੰਡੀਆ ਫੇਲ੍ਹ ਹੋ ਗਿਆ ਹੈ ਪਰ ਦੇਸ਼ ਦੀ ਇੱਕ ਕੰਪਨੀ ਰਾਕੇਟ ਦੀ ਤਰ੍ਹਾਂ ਅੱਗੇ ਵੱਧ ਰਹੀ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਹਰ ਕੰਮ ਦਾ ਸਿਹਰਾ ਆਪਣੇ ਸਿਰ ਲੈਣਾ ਚਾਹੁੰਦੇ ਹਨ। ਪਰ ਮੈਂ ਦੱਸਣਾ ਚਾਹੁੰਦਾ ਹਾਂ ਕਿ ਸਾਰਾ ਕੰਮ ਦੇਸ਼ ਦੀ ਜਨਤਾ ਦੇ ਆਸਰੇ ਹੀ ਹੁੰਦਾ ਹੈ। ਉਨ੍ਹਾਂ ਕਿਹਾ ਕਿ ਨੋਟਬੰਦੀ ਲਾਗੂ ਕਰਕੇ ਮੋਦੀ ਨੇ ਖੁਦ ਦੇ ਪੈਰਾਂ ‘ਤੇ ਕੁਹਾੜੀ ਮਾਰੀ ਹੈ। ਉਨ੍ਹਾਂ ਨੂੰ ਖੁਦ ਨਹੀਂ ਸਮਝ ਆ ਰਿਹਾ ਕਿ ਕੀ  ਹੋਇਆ? 5-6 ਦਿਨਾਂ ਵਿੱਚ ਹੀ ਨੋਟਬੰਦੀ ਦੀਆਂ ਖਾਮੀਆਂ ਸਾਹਮਣੇ ਆ ਗਈਆਂ। ਸਰਕਾਰ ਨੇ ਪੂਰੇ ਦੇਸ਼ ਦਾ ਪੈਸਾ ਜਬਤ ਕਰ ਲਿਆ। ਉਨ੍ਹਾਂ ਇਹ ਵੀ ਦਾਅਵਾ ਕਰਦਿਆਂ ਕਿਹਾ ਕਿ ਪਿਛਲੇ ਸਾਲ ਸਰਕਾਰ ਨੇ ਵੱਡੇ ਉਦਯੋਗਪਤੀਆਂ ਦੇ ਕਰੋੜਾਂ ਰੁਪਇਆ ਦੇ ਟੈਕਸ ਮੁਆਫ ਕੀਤੇ।

Share Button

Leave a Reply

Your email address will not be published. Required fields are marked *