ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Mon. Jun 1st, 2020

ਰਾਹੁਲ ਗਾਂਧੀ ਨੇ ਮੋਗਾ ਰੈਲੀ ‘ਚ ਵੀ ਉਠਾਇਆ ਰਾਫੇਲ ਮੁੱਦਾ, ਕਿਹਾ-ਦੇਸ਼ ‘ਚ ਨਿਰਾਸ਼ਾ ਦਾ ਮਾਹੌਲ

ਰਾਹੁਲ ਗਾਂਧੀ ਨੇ ਮੋਗਾ ਰੈਲੀ ‘ਚ ਵੀ ਉਠਾਇਆ ਰਾਫੇਲ ਮੁੱਦਾ, ਕਿਹਾ-ਦੇਸ਼ ‘ਚ ਨਿਰਾਸ਼ਾ ਦਾ ਮਾਹੌਲ

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਮੋਗਾ ਦੇ ਪਿੰਡ ਕਿਲ੍ਹੀ ਚਾਹਲ ‘ਚ ਰੈਲੀ ਸ਼ੁਰੂ ਹੋ ਗਈ ਹੈ। ਰਾਹੁਲ ਗਾਂਧੀ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਰੈਲੀ ‘ਚ ਪਹੁੰਚੇ ਤਾਂ ਲੋਕਾਂ ਨੇ ਨਾਅਰੇਬਾਜ਼ੀ ਨਾਲ ਉਨ੍ਹਾਂ ਦਾ ਸਵਾਗਤ ਕੀਤਾ। ਰਾਹੁਲ ਗਾਂਧੀ ਰੈਲੀ ਤੋਂ ਪੰਜਾਬ ਕਾਂਗਰਸ ਦੇ ਮਿਸ਼ਨ 13 ਲਈ ਚੋਣੀ ਮੁਹਿੰਮ ਦਾ ਆਗਾਜ਼ ਕਰਨਗੇ। ਰੈਲੀ ਨੂੰ ਵਧਦਾ ਪੰਜਾਬ ਲੋਕਸਭਾ ਮਿਸ਼ਨ-13 ਦਾ ਨਾਮ ਦਿੱਤਾ ਗਿਆ ਹੈ।ਰੈਲੀ ‘ਚ ਕਾਂਗਰਸ ਦੀ ਪੰਜਾਬ ਮੁੱਖੀ ਆਸ਼ਾ ਕੁਮਾਰੀ, ਵਿੱਤ ਮੰਤਰੀ ਸਿੰਘ ਬਾਦਲ, ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ, ਸੰਸਦ ਮੈਂਬਰ ਸੰਤੋਖ ਚੌਧਰੀ, ਮੋਹਿੰਦਰ ਕੇਪੀ ਸਮੇਤ ਕਈ ਆਗੂ ਮੌਜੂਦ ਸਨ। ਰੈਲੀ ‘ਚ ਅਸ਼ੋਕ ਵੇਰਕਾ ਤੇ ਮਨੀਸ਼ ਤਿਵਾਰੀ ਵੀ ਮੌਜੂਦ ਸਨ। ਰੈਲੀ ‘ਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਪੰਜਾਬ ਦੇ ਮੁੱਖ ਮੰਤਹੀ ਕੈਪਟਨ ਅਮਰਿੰਦਰ ਸਿੰਘ ਤੇ ਆਸ਼ਾ ਕੁਮਾਰੀ ਦੇ ਨਾਲ ਮੁੱਖ ਮੰਚ ‘ਤੇ ਪਹੁੰਚੇ। ਰਾਹੁਲ ਦਾ ਉਹ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਲੋਕਾਂ ਨੇ ਨਾਅਰੇਬਾਜ਼ੀ ਕਰਕੇ ਰਾਹੁਲ ਦਾ ਸਵਾਗਤ ਕੀਤਾ।
ਜ਼ਮੀਨ ਤੋਂ ਵਾਂਝੇ ਕਿਸਾਨਾਂ ਨੂੰ ਜ਼ਮੀਨ ਦੇਣ ਤੇ ਕੋ-ਆਪ੍ਰੇਟਿਵ ਸੁਸਾਇਟੀ ਦੀ ਕਰਜ਼ਾ ਮਾਫੀ ਕਰਨ ਦੇ ਨਾਮ ‘ਤੇ ਮੋਗਾ ਦੇ ਕਰੀਬ 19 ਕਿਲੋਮੀਟਰ ਦੂਰ ਪਿੰਡ ਕਿਲ੍ਹੀ ਚਾਹਲ ‘ਚ ਕਾਂਗਰਸ ਦਾ ਇਹ ਰੈਲੀ ਹੋ ਰਹੀ ਹੈ। ਪਹਿਲਾਂ ਇਹ ਕਾਂਗਰਸ ਦੀ ਰੈਲੀ ਸੀ। ਬਾਅਦ ‘ਚ ਇਸ ਨੂੰ ਸਰਕਾਰੀ ਰੈਲੀ ਐਲਾਨ ਕਰ ਦਿੱਤਾ ਗਿਆ।ਕਾਂਗਰਸ ਨੇ ਰੈਲੀ ਦੇ ਮੁੱਖ ਪੰਡਾਲ ਤੇ ਪਾਰਕਿੰਗ ਲਈ ਕਿਸਾਨਾਂ ਤੋਂ ਕਰੀਬ 125 ਏਕੜ ਜ਼ਮੀਨ ਲਈ ਸੀ। ਇਸ ਲਈ ਕਿਸਾਨਾਂ ਨੂੰ 40 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਣ ਦਾ ਵਾਅਦਾ ਕੀਤਾ ਸੀ। ਇਸ ਤੋਂ ਬਾਅਦ ਕਣਕ ਦੀ ਫਸਲ ਨਸ਼ਟ ਕਰ ਦਿੱਤੀ ਗਈਸ਼। ਬਾਅਦ ‘ਚ ਇਹ ਰੈਲੀ ‘ਚ ਤਬਦੀਲ ਹੋ ਗਈ ਤੇ ਰੈਲੀ ਨੂੰ ਕਿਸਾਨਾਂ ਦਾ ਕਰਜ਼ਾ ਮਾਫੀ ਦਾ ਸਵਰੂਪ ਦੇ ਦਿੱਤਾ ਗਿਆ।
ਜਿਨ੍ਹਾਂ ਕਾਸਨਾਂ ਤੋਂ ਜ਼ਮੀਨ ਲਈ ਗਈ ਸੀ, ਉਨ੍ਹਾਂ ਨੂੰ ਪਹਿਲਾਂ ਟੋਕਣ ਮਨੀ ਦੇ ਰੂਪ ‘ਚ ਇਕ-ਇਕ ਲੱਖ ਰੁਪਏ ਦੇਣ ਦੀ ਗੱਲ ਕਹੀ ਗਈ ਸੀ। ਬਾਅਦ ‘ਚ ਡੀਸੀ ਸੰਦੀਪ ਹੰਸ ਨੇ ਐਲਾਨ ਕਰ ਦਿੱਤਾ ਕਿ ਕਿਸਾਨਾਂ ਨੂੰ ਮੁਆਵਜ਼ੇ ਦੇ ਰੂਪ ‘ਚ ਤੈਅ ਪੂਰੀ ਰਾਸ਼ੀ ਨਾਲ ਦੇ ਨਾਲ ਦਿੱਤੀ ਜਾ ਰਹੀ ਹੈ।

Leave a Reply

Your email address will not be published. Required fields are marked *

%d bloggers like this: