Tue. Jun 25th, 2019

ਰਾਹੁਲ ਗਾਂਧੀ ਦਾ ਅਸਤੀਫਾ ਨਾ-ਮਨਜ਼ੂਰ, ਬਣੇ ਰਹਿਣਗੇ ਪ੍ਰਧਾਨ

ਰਾਹੁਲ ਗਾਂਧੀ ਦਾ ਅਸਤੀਫਾ ਨਾ-ਮਨਜ਼ੂਰ, ਬਣੇ ਰਹਿਣਗੇ ਪ੍ਰਧਾਨ

ਨਵੀਂ ਦਿੱਲੀ, 25 ਮਈ 2019 – ਅੱਜ ਕਾਂਗਰਸ ਪਾਰਟੀ ਵੱਲੋਂ 2019 ਦੀਆਂ ਲੋਕ ਸਭਾ ਦੀਆਂ ਚੋਣਾਂ ਦੌਰਾਨ ਮਿਲੀ ਸ਼ਰਮਨਾਕ ਹਾਰ ‘ਤੇ ਮੰਥਨ ਕਰਨ ਲਈ ਮੀਟਿੰਗ ਬਲਾਈ ਗਈ ਸੀ। ਜਿਸ ‘ਚ ਪਾਰਟੀ ਵੱਲੋਂ ਹਾਰ ‘ਤੇ ਮੰਥਨ ਕੀਤਾ ਗਿਆ। ਇਸ ਦੌਰਾਨ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਹਾਰ ਦੀ ਜ਼ਿੰਮੇਵਾਰੀ ਲੈਦਿਆਂ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇਣ ਦੀ ਗੱਲ ਵੀ ਆਖੀ ਗਈ ਪਰ ਪਾਰਟੀ ਦੇ ਹੋਰ ਆਗੂਆਂ ਵੱਲੋਂ ਉਹਨਾਂ ਦਾ ਅਸਤੀਫਾ ਨਾ-ਮਨਜ਼ੂਰ ਕਰ ਦਿੱਤਾ ਗਿਆ ਅਤੇ ਉਹ ਅਜੇ ਵੀ ਪਾਰਟੀ ਦੇ ਪ੍ਰਧਾਨ ਬਣੇ ਰਹਿਣਗੇ।
ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਲੋਕ ਸਭਾ ਚੋਣਾਂ ਦੌਰਾਨ ਹੋਈ ਹਾਰ ਦੇ ਮੰਥਨ ਲਈ ਰੱਖੀ ਗਈ ਮੀਟਿੰਗ ‘ਚ ਹਿੱਸਾ ਲਿਆ।

Leave a Reply

Your email address will not be published. Required fields are marked *

%d bloggers like this: