Sat. Jul 20th, 2019

ਰਾਹੁਲ ‘ਆਪ’ ਨਾਲ ਗਠਜੋੜ ਲਈ ਸਹਿਮਤ

ਰਾਹੁਲ ‘ਆਪ’ ਨਾਲ ਗਠਜੋੜ ਲਈ ਸਹਿਮਤ

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨਾਲ ਮੀਟਿੰਗ ਬਾਅਦ ਵੀ ਆਮ ਆਦਮੀ ਪਾਰਟੀ ਨਾਲ ਗਠਜੋੜ ਦਾ ਮੁੱਦਾ ਹੱਲ ਹੁੰਦਾ ਨਹੀਂ ਦਿਖਾਈ ਦੇ ਰਿਹਾ। ਪਾਰਟੀ ਸੂਤਰਾਂ ਦੀ ਮੰਨੀ ਜਾਵੇ ਤਾਂ ਮੰਗਲਵਾਰ ਸਵੇਰੇ ਦਿੱਲੀ ਦੇ ਆਗੂਆਂ ਨਾਲ ਮੀਟਿੰਗ ਵਿਚ ਰਾਹੁਲ ਗਾਂਧੀ ‘ਆਪ’ ਨਾਲ ਗਠਜੋੜ ਉਤੇ ਸਹਿਮਤ ਦਿਖਾਈ ਦਿੱਤੇ। ਪ੍ਰੰਤੂ ਦਿੱਲੀ ਦੇ ਆਗੂਆਂ ਵਿਚ ਗਠਜੋੜ ਉਤੇ ਅਜੇ ਵੀ ਸਹਿਮਤੀ ਬਣਦੀ ਨਹੀਂ ਦਿਖਾਈ ਦੇ ਰਹੀ।
ਦਿੱਲੀ ਵਿਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਵਿਚ ਅਗਾਮੀ ਲੋਕ ਸਭਾ ਚੋਣਾਂ ਨੂੰ ਲੈ ਕੇ ਲਗਭਗ ਇਕ ਮਹੀਨੇ ਤੋਂ ਚਲ ਰਹੀਆਂ ਚਰਚਾਵਾਂ ਖਤਮ ਹੋਣ ਦਾ ਨਾਮ ਨਹੀਂ ਲੈ ਰਹੀਆਂ। ਮੰਗਲਵਾਰ ਨੂੰ ਸਵੇਰੇ 10:30 ਵਜੇ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਨੇ ਇਸ ਮੁੱਦੇ ਉਤੇ ਮੀਟਿੰਗ ਬੁਲਾਈ ਸੀ।
ਸੂਤਰਾਂ ਦੀ ਮੰਨੀ ਜਾਵੇ ਤਾਂ ਇਸ ਵਿਚ ਦਿੱਲੀ ਕਾਂਗਰਸ ਪ੍ਰਧਾਨ ਸ਼ੀਲਾ ਦੀਕਿਸ਼ਤ ਅਤੇ ਪਾਰਟੀ ਦੇ ਦਿੱਲੀ ਇੰਚਾਰਜ ਪੀਸੀ ਚਾਕੋ ਸ਼ਾਮਲ ਸਨ। ਮੀਟਿੰਗ ਵਿਚ ਦਿੱਲੀ ਦੇ ਰਾਜਨੀਤਿਕ ਹਾਲਾਤ ਉਤੇ ਆਮ ਆਦਮੀ ਪਾਰਟੀ ਨਾਲ ਗਠਜੋੜ ਉਤੇ ਵਿਸ਼ੇਸ਼ ਚਰਚਾ ਕੀਤੀ ਗਈ। ਸੂਤਰਾਂ ਦੀ ਮੰਨੇ ਜਾਵੇ ਤਾਂ ਮੀਟਿੰਗ ਵਿਚ ਰਾਹੁਲ ਗਾਂਧੀ ਨੇ ਪੁੱਛਿਆ ਕਿ ਬਿਨਾਂ ਗਠਜੋੜ ਦੇ ਕਾਂਗਰਸ ਕੀ ਸੱਤੇ ਸੀਟਾਂ ਜਿੱਤ ਸਕਦੀ ਹੈ। ਇਸ ਉਤੇ ਠੋਸ ਜਵਾਬ ਨਾ ਮਿਲਣ ਉਤੇ ਉਨ੍ਹਾਂ ਪੁੱਛਿਆ ਕਿ ਕੀ ਸੱਤਾਂ ਸੀਟਾਂ ਉਤੇ ਪਾਰਟੀ ਦੂਜੇ ਨੰਬਰ ਉਤੇ ਰਹੇਗੀ। ਪ੍ਰੰਤੂ, ਇਸ ਉਤੇ ਨਿਸ਼ਚਿਤ ਉਤਰ ਨਾ ਮਿਲਣ ਬਾਅਦ ਉਨ੍ਹਾਂ ਆਮ ਆਦਮੀ ਪਾਰਟੀ ਨਾਲ ਗਠਜੋੜ ਲਈ ਵਧਣ ਦਾ ਸੁਝਾਅ ਦਿੱਤਾ।
ਮੰਨਿਆ ਜਾ ਰਿਹਾ ਹੈ ਕਿ ਪਾਰਟੀ ਆਮ ਆਦਮੀ ਪਾਰਟੀ ਨਾਲ ਗਠਜੋੜ ਕਰਕੇ ਤਿੰਨ ਸੀਟਾ ਉਤੇ ਚੋਣ ਲੜ ਸਕਦੀ ਹੈ। ਬਾਅਦ ਵਿਚ ਪਾਰਟੀ ਦਾ ਚੋਣ ਮਨੋਰਥ ਪੱਤਰ ਜਾਰੀ ਕਰਕੇ ਮੌਕੇ ਉਤੇ ਦਿੱਲੀ ਵਿਚ ਗਠਜੋੜ ਨੂੰ ਲੈ ਕੇ ਪੁੱਛੇ ਗਏ ਸਵਾਲ ਉਤੇ ਰਾਹੁਲ ਗਾਂਧੀ ਨੇ ਹਾਲਾਂਕਿ ਨਿਸ਼ਚਿਤ ਜਵਾਬ ਤਾਂ ਨਹੀਂ ਦਿੱਤਾ, ਪ੍ਰੰਤੂ ਉਨ੍ਹਾਂ ਕਿਹਾ ਕਿ ਇਸ ਉਤੇ ਕੋਈ ਭਰਮ ਨਹੀਂ ਹੈ। ਸਥਿਤੀ ਸਾਫ ਹੈ। ਅਸੀਂ ਗਠਜੋੜ ਨੂੰ ਲੈ ਕੇ ਸਾਫ ਹੈ ਅਤੇ ਸਾਡਾ ਰੁਖ ਲਚੀਲਾ ਹੈ। ਰਾਹੁਲ ਗਾਂਧੀ ਨੇ ਇਸ ਉਤੇ ਜਵਾਬ ਨੂੰ ਵੀ ਦਿੱਲੀ ਵਿਚ ‘ਆਪ’ ਨਾਲ ਗਠਜੋੜ ਨੂੰ ਲੈ ਕੇ ਸਹਿਮਤੀ ਦੇ ਸੰਕੇਤ ਮੰਨੇ ਜਾ ਰਹੇ ਹਨ।

Leave a Reply

Your email address will not be published. Required fields are marked *

%d bloggers like this: