ਰਾਸਾ ਵੱਲੋਂ ਯੂਨੀਵਰਸਲ ਸਕੂਲ ਦੇ ਮੈਰਿਟ ਹੋਲਡਰ ਬੱਚੇ ਸਨਮਾਨਿਤ

ss1

ਰਾਸਾ ਵੱਲੋਂ ਯੂਨੀਵਰਸਲ ਸਕੂਲ ਦੇ ਮੈਰਿਟ ਹੋਲਡਰ ਬੱਚੇ ਸਨਮਾਨਿਤ

????????????????????????????????????
????????????????????????????????????

ਤਲਵੰਡੀ ਸਾਬੋ, 31 ਮਈ (ਗੁਰਜੰਟ ਸਿੰਘ ਨਥੇਹਾ)- ਸਥਾਨਕ ਸ਼ਹਿਰ ਦੇ ਵਿੱਦਿਆ ਦੇ ਖੇਤਰ ‘ਚ ਚਰਚਿਤ ਯੂਨੀਵਰਸਲ ਪਬਲਕਿ ਸੀਨੀਅਰ ਸੈਕੰਡਰੀ ਸਕੂਲ ਦੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਨਤੀਜਿਆਂ ਵਿੱਚ ਦਸਵੀਂ ਅਤੇ ਬਾਰਵ੍ਹੀਂ ‘ਚੋਂ ਮੈਰਿਟ ‘ਚ ਆਉਣ ਵਾਲੇ ਬੱਚਿਆਂ ਨੂੰ ਪ੍ਰਾਈਵੇਟ ਮਾਨਤਾ ਪ੍ਰਾਪਤ ਸਕੂਲਾਂ ਦੀ ਸੰਸਥਾ ਰਾਸਾ ਯੂਨੀਅਨ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਕੂਲ ਦੀ ਵਿਦਿਆਰਥਣ ਜਸਦੀਪ ਕੌਰ ਬਾਰਵੀਂ ਜਮਾਤ ਅਤੇ ਰਤੀ ਪ੍ਰਿਅੰਕਾ ਦਸਵੀਂ ਜਮਾਤ ਨੂੰ ਯੂਨੀਅਨ ਦੇ ਪੰਜਾਬ ਪ੍ਰਧਾਨ ਸ. ਰਵਿੰਦਰ ਸਿੰਘ ਮਾਨ ਵੱਲੋਂ ਨਗਦ ਰਾਸ਼ੀ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਆਪਣੇ ਭਾਸ਼ਣ ਦੌਰਾਨ ਸ. ਮਾਨ ਨੇ ਜਿੱਥੇ ਬੱਚਿਆਂ, ਸਕੂਲ ਪ੍ਰਬੰਧਕਾਂ, ਸਕੂਲ ਸਟਾਫ ਅਤੇ ਮਾਪਿਆਂ ਨੂੰ ਵਧਾਈ ਦਿੱਤੀ ਉੱਥੇ ਬਾਕੀ ਦੇ ਬੱਚਿਆਂ ਨੂੰ ਇਹਨਾਂ ਤੋਂ ਸੇਧ ਲੈਣ ਦੀ ਅਪੀਲ ਵੀ ਕੀਤੀ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਸੇਵਕ ਸਿੰਘ ਬਰਾੜ ਪ੍ਰਧਾਨ ਬਠਿੰਡਾ, ਸ. ਸੁਖਦਰਸ਼ਨ ਸ਼ਰਮਾ, ਯੂਨੀਵਰਸਨ ਸਕੂਲ ਦੇ ਚੇਅਰਮੈਨ ਸ. ਸੁਖਚੈਨ ਸਿੰਘ ਸਿੱਧੂ aਤੇ ਪ੍ਰਿੰਸੀਪਲ ਮੈਡਮ ਮਨਜੀਤ ਕੌਰ ਸਿੱਧੂ ਆਦਿ ਹਾਜ਼ਰ ਸਨ।

Share Button

Leave a Reply

Your email address will not be published. Required fields are marked *