ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ 5 ਸੂਬਿਆਂ ‘ਚ ਨਿਯੁਕਤ ਕੀਤੇ ਨਵੇਂ ਗਵਰਨਰ

ss1

ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ 5 ਸੂਬਿਆਂ ‘ਚ ਨਿਯੁਕਤ ਕੀਤੇ ਨਵੇਂ ਗਵਰਨਰ

ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਦੇਸ਼ ਦੇ 5 ਰਾਜਾਂ ਮੇਘਾਲਿਆ, ਆਸਾਮ, ਅਰੁਣਾਚਲ ਪ੍ਰਦੇਸ਼, ਤਾਮਿਲਨਾਡੂ ਅਤੇ ਬਿਹਾਰ ‘ਚ ਨਵੇਂ ਰਾਜਪਾਲਾਂ ਦੀ ਨਿਯੁਕਤੀ ਕੀਤੀ ਹੈ। ਸਾਬਕਾ ਕੇਂਦਰੀ ਮੰਤਰੀ ਸੱਤਿਆਪਾਲ ਮਲਿਕ ਨੂੰ ਬਿਹਾਰ ਦਾ ਅਤੇ ਅੰਡਮਾਨ ਨਿਕੋਬਾਰ ਦੇ ਉਪਰਾਜਪਾਲ ਪ੍ਰੋਫੈਸਰ ਜਗਦੀਸ਼ ਮੁਖੀ ਨੂੰ ਆਸਾਮ ਦਾ ਰਾਜਪਾਲ ਨਿਯੁਕਤ ਕੀਤਾ ਗਿਆ ਹੈ।
ਰਾਸ਼ਟਰਪਤੀ ਭਵਨ ਵੱਲੋਂ ਸ਼ਨੀਵਾਰ ਨੂੰ ਜਾਰੀ ਰੀਲੀਜ਼ ਅਨੁਸਾਰ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਐਡਮਿਰਲ (ਰਿਟਾਇਰਡ) ਦੇਵੇਂਦਰ ਕੁਮਾਰ ਜੋਸ਼ੀ ਨੂੰ ਅੰਡਮਾਨ ਨਿਕੋਬਾਰ ਦਾ ਉਪ ਰਾਜਪਾਲ ਨਿਯੁਕਤ ਕੀਤਾ ਹੈ, ਜੋ ਪ੍ਰੋਫੈਸਰ ਮੁਖੀ ਦਾ ਸਥਾਨ ਲੈਣਗੇ।
ਰਾਸ਼ਟਰਪਤੀ ਨੇ ਬ੍ਰਿਗੇਡੀਅਰ (ਰਿਟਾਇਰਡ) ਬੀ.ਡੀ. ਮਿਸ਼ਰਾ ਨੂੰ ਅਰੁਣਾਚਲ, ਬਨਵਾਰੀ ਲਾਲ ਪੁਰੋਹਿਤ ਨੂੰ ਤਾਮਿਲਨਾਡੂ ਅਤੇ ਸ਼੍ਰੀ ਗੰਗਾ ਪ੍ਰਸਾਦ ਨੂੰ ਮੇਘਾਲਿਆ ਦਾ ਰਾਜਪਾਲ ਨਿਯੁਕਤ ਕੀਤਾ। ਇਨ੍ਹਾਂ ਸਾਰਿਆਂ ਦੀ ਨਿਯੁਕਤੀ ਅਹੁਦਾ ਸੰਭਾਲਣ ਦੇ ਦਿਨ ਤੋਂ ਪ੍ਰਭਾਵੀ ਹੋਵੇਗੀ।

Share Button

Leave a Reply

Your email address will not be published. Required fields are marked *