ਰਾਸ਼ਟਰਪਤੀ ਬਾਦਲ ਸਰਕਾਰ ਨੂੰ ਫੌਰੀ ਤੌਰ ਤੇ ਬਰਖਾਸਤ ਕਰਨ – ਮਾਨ

ss1

ਰਾਸ਼ਟਰਪਤੀ ਬਾਦਲ ਸਰਕਾਰ ਨੂੰ ਫੌਰੀ ਤੌਰ ਤੇ ਬਰਖਾਸਤ ਕਰਨ – ਮਾਨ
ਨਾਭਾ ਜੇਲ ਤੇ ਹਮਲਾ ਬਾਦਲ ਸਰਕਾਰ ਦੀ ਨਾਕਾਮੀ ਦਾ ਸਿੱਟਾ

ਪੰਜਾਬ ਪੁਲਿਸ ਦੇ ਸਿਆਸੀਕਰਨ ਨੇ ਬਹਾਦਰ ਫੋਰਸ ਦੇ ਹੌਸਲੇ ਪਸਤ ਕੀਤੇ

photo-300-manmnਫਗਵਾੜਾ 28 ਨਵੰਬਰ (ਅਸ਼ੋਕ ਸ਼ਰਮਾ) ਪੰਜਾਬ ਦੇ ਸਾਬਕਾ ਮੰਤਰੀ ਤੇ ਜ਼ਿਲਾ ਕਾਂਗਰਸ ਕਮੇਟੀ ਕਪੂਰਥਲਾ ਦੇ ਪ੍ਰਧਾਨ ਸ. ਜੋਗਿੰਦਰ ਸਿੰਘ ਮਾਨ ਨੇ ਅੱਜ ਨਾਭਾ ਦੀ ਜੇਲ ਤੇ ਹੋਏ ਹਮਲੇ ਦੀ ਸਖਤ ਨਿੰਦਾ ਕਰਦਿਆਂ ਕਿਹਾ ਕਿ ਇਹ ਹਮਲਾ ਬਾਦਲ ਸਰਕਾਰੀ ਦੀ ਨਾਕਾਮੀ ਦਾ ਪ੍ਰਤੱਖ ਪ੍ਰਮਾਣ ਹੈ ਤੇ ਦੇਸ਼ ਦੇ ਰਾਸ਼ਟਰਪਤੀ ਨੂੰ ਇਸ ਦਾ ਸਖਤ ਨੋਟਿਸ ਲੈਂਦਿਆਂ ਪੰਜਾਬ ਸਰਕਾਰ ਨੂੰ ਬਰਖ਼ਾਸਤ ਕਰਨਾ ਚਾਹੀਦਾ ਹੈ । ਅੱਜ ਜਾਰੀ ਇਕ ਬਿਆਨ ਵਿਚ ਸ. ਮਾਨ ਨੇ ਕਿਹਾ ਕਿ ਇਹ ਹਮਲਾ ਸਰਕਾਰ ਦੀ ਅਸਫਲਤਾ ਦਾ ਇਕ ਜਿਓੰਦਾ ਜਾਗਦਾ ਸਬੂਤ ਹੈ ਤੇ ਇਸ ਹਮਲੇ ਲਈ ਸਿਧੇ ਤੌਰ ਤੇ ਸੂਬਾ ਸਰਕਾਰ ਜਿੰਮੇਵਾਰ ਹੈ । ਉਹਨਾਂ ਕਿਹਾ ਕਿ ਇਹ ਹਾਲਮ ਸੂਬੇ ਦੀ ਬਦਤਰ ਹੋ ਰਹੀ ਅਮਨ ਕ਼ਾਨੂਨ ਦਾ ਸਬੂਤ ਹੈ ਤੇ ਇਸ ਹਮਲੇ ਨੇ ਸਾਬਿਤ ਕਰ ਦਿਤਾ ਹੈ ਕਿ ਪੁਲਿਸ ਦੇ ਸਿਆਸੀਕਰਨ ਕਾਰਣ ਸੂਬੇ ਦੀ ਬਹਾਦਰ ਪੁਲਿਸ ਫੋਰਸ ਹੁਣ ਪੂਰੀ ਤਰਾਹ ਨਾਲ ਨਿਕੰਮੀ ਹੋ ਚੁਕੀ ਹੈ । ਉਹਨਾਂ ਕਿਹਾ ਕਿ ਪੰਜਾਬ ਸਰਕਾਰ ਜਾਂ ਬੁਝ ਕੇ ਅਜਿਹੇ ਕਾਰਨਾਮੇ ਕਰ ਕੇ ਸੂਬੇ ਨੂੰ ਮੁੜ ਅੱਤਵਾਦ ਦੇ ਬਿਆਨਾਕ ਦੌਰ ਵਾਲ ਧੱਕਣਾ ਚਾਹੁੰਦੀ ਹੈ । ਸ. ਮਾਨ ਨੇ ਕਿਹਾ ਕਿ ਇਹ ਗੱਲ ਸ਼ੀਸ਼ੇ ਵਾਂਗ ਸਾਫ ਹੈ ਕਿ ਸੂਬੇ ਦੇ ਮੌਜੂਦਾ ਪੁਲਿਸ ਮੁਖੀ ਨੇ ਸਿਰਫ ਆਪਣੇ ਸਿਆਸੀ ਆਕਾਵਾਂ ਨੂੰ ਖੁਸ਼ ਕਰਨ ਵਾਲ ਹੀ ਧਿਆਨ ਦਿਤਾ ਹੈ ਤੇ ਅਮਨ ਕ਼ਾਨੂਨ ਵੱਲ ਉਹਨਾਂ ਦੀ ਕੋਈ ਤਵੱਜੋ ਨਹੀਂ ਸੀ I ਉਹਨਾਂ ਕਿਹਾ ਕਿ ਸੂਬੇ ਵਿਚ ਕਈ ਦਰਜਨ ਤੋਂ ਵੱਧ ਗੈਂਗ ਹੋਣ ਦੀ ਗੱਲ ਆਪ ਮੰਨਣ ਦੇ ਬਾਵਜੂਦ ਪੁਲਿਸ ਮੁਖੀ ਨੇ ਇਸ ਸੰਬੰਧ ਵਿਚ ਕੋਈ ਠੋਸ ਕਾਰਵਾਈ ਨਹੀਂ ਕੀਤੇ ਜਿਸ ਦੇ ਸਿੱਟੇ ਵਜੋਂ ਅੱਜ ਅਪਰਾਧੀਆਂ ਦੇ ਹੌਸਲੇ ਇੰਨੇ ਵੱਧ ਗਏ ਕਿ ਉਹ ਜੇਲ ਵਿੱਚੋ ਆਪਣੇ ਸਾਥੀਆਂ ਨੂੰ ਛੁਡਾ ਕੇ ਲੈ ਗਏ । ਸ. ਮਾਨ ਨੇ ਕਿਹਾ ਕਿ ਸੂਬਾ ਪੁਲਿਸ ਦੇ ਸਿਆਸੀਕਰਨ ਦੇ ਅਜਿਹੇ ਨਤੀਜੇ ਕੁਦਰਤੀ ਸਨ। ਸ. ਮਾਨ ਨੇ ਕਿਹਾ ਕਿ ਦੇਸ਼ ਦੇ ਰਾਸ਼ਟਰਪਤੀ ਨੂੰ ਇਸ ਗੰਭੀਰ ਘਟਨਾ ਦਾ ਸਖਤ ਨੋਟਿਸ ਲੈਂਦੇ ਹੋਏ ਬਾਦਲ ਸਰਕਾਰ ਨੂੰ ਫੌਰੀ ਤੌਰ ਤੇ ਬਰਖਾਸਤ ਕਰਨਾ ਚਾਹੀਦਾ ਹੈ I ਉਹਨਾਂ ਕਿਹਾ ਕਿ ਅਜਿਹੇ ਗੰਭੀਰ ਅਪਰਾਧ ਸੂਬਾ ਸਰਕਾਰ ਦੀ ਮਿਲਿਭੁਗਤ ਤੋਂ ਬਿਨਾ ਸੰਭਵ ਨਹੀਂ ਹੈ ਈ ਸ. ਮਾਨ ਨੇ ਰਾਸ਼ਟਰਪਤੀ ਨੂੰ ਅਪੀਲ ਕੀਤੀ ਈ ਉਹ ਸੂਬਾ ਸਰਕਾਰ ਨੂੰ ਬਰਖਾਸਤ ਕਰਕੇ ਪੰਜਾਬ ਦੇ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਨਾਉਣ।

Share Button

Leave a Reply

Your email address will not be published. Required fields are marked *