ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ

ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਕ ਵੱਡਾ ਕਦਮ ਚੁੱਕਦੇ ਹੋਏ ਭਾਰਤੀ- ਅਮਰੀਕੀ ਨਾਗਰਿਕਾਂ ਨੂੰ ਭਾਰਤ ਨਾ ਆਉਣ ਦੀ ਸਲਾਹ ਦਿੱਤੀ

ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਕ ਵੱਡਾ ਕਦਮ ਚੁੱਕਦੇ ਹੋਏ ਭਾਰਤੀ- ਅਮਰੀਕੀ ਨਾਗਰਿਕਾਂ ਨੂੰ ਭਾਰਤ ਨਾ ਆਉਣ ਦੀ ਸਲਾਹ ਦਿੱਤੀ

ਵਾਸ਼ਿੰਗਟਨ, 26 ਅਗਸਤ (ਰਾਜ ਗੋਗਨਾ )- ਬੀਤੇਂ ਦਿਨ ਭਾਰਤ-ਅਮਰੀਕਾ ਦੀ ਦੋਸਤੀ ਬੇਸ਼ਕ ਹੀ ਨਵੇਂ ਆਯਾਮ ਤੇ ਕੰਮ ਕਰ ਰਹੀ ਹੇ ਲੇਕਿਨ ਟਰੰਪ ਪ੍ਰਸਾਸਨ ਨੇ ਇੱਕ ਵੱਡਾ ਕਦਮ ਚੁੱਕਦੇ ਹੋਏ ਨਾਗਰਿਕਾਂ ਨੂੰ ਭਾਰਤ ਨਾ ਆਉਣ ਦੀ ਸਲਾਹ ਦਿੱਤੀ ਹੈ। ਅਮੀਰਕਾ ਨੇ ਇਸ ਐਡਵਾਈਜ਼ਰੀ ਦੇ ਲਈ ਸਪਸ਼ਟ ਕਾਰਨ ਨਹੀਂ ਦੱਸਿਆ ਹੈ, ਲੇਕਿਨ ਇਸ ਤਰ੍ਹਾਂ ਦੀ ਸਲਾਹ ਸਿਰਫ ਅੱਤਵਾਦ, ਗ੍ਰਹਿ ਯੁੱਧ, ਸੰਗਠਤ ਅਪਰਾਧ ਅਤੇ ਮਹਾਮਾਰੀ ਜਿਹੇ ਕਾਰਨਾਂ ਕਰਕੇ ਦਿੱਤੀ ਜਾਂਦੀ ਹੈ। ਅਮਰੀਕਾ ਨੇ ਭਾਰਤ ਦੀ ਯਾਤਰਾ ਦੇ ਲਈ ਰੇਟਿੰਗ 4 ਨਿਰਧਾਰਤ ਕੀਤੀ ਹੈ ਜਿਸ ਨੂੰ ਸਭ ਤੋਂ ਖਰਾਬ ਮੰਨਿਆ ਜਾਂਦਾ ਹੈ। ਇਸੇ ਰੇਟਿੰਗ ਵਿਚ ਅਮਰੀਕਾ ਨੇ ਯੁੱਧਗ੍ਰਸਤ ਸੀਰੀਆ, ਅੱਤਵਾਦ ਦੇ ਕੇਂਦਰ ਪਾਕਿਸਾਤਨ, ਈਰਾਨ, ਇਰਾਕ ਅਤੇ ਯਮਨ ਜਿਹੇ ਦੇਸ਼ਾਂ ਨੂੰ ਰੱਖਿਆ ਹੋਇਆ ਹੈ।

ਭਾਰਤ ਦੇ ਲਈ ਇਸ ਐਡਵਾਈਜ਼ਰੀ ਦਾ ਕਾਰਨ ਵਧਦੇ ਕੋਰੋਨਾ ਦੇ ਕੇਸ ਦੱਸੇ ਜਾ ਰਹੇ ਹਨ। ਮੰਨਿਆ ਜਾ ਰਿਹਾ ਕਿ ਇਸੇ ਦੇ ਮੱਦੇਨਜ਼ਰ ਟਰੰਪ ਪ੍ਰਸ਼ਾਸਨ ਨੇ ਨਾਗਰਿਕਾਂ ਨੂੰ ਭਾਰਤ ਦੀ ਯਾਤਰਾ ਨਾ ਕਰਨ ਦੀ ਸਲਾਹ ਦਿੱਤੀ ਹੈ। ਅਮਰੀਕੀ ਏਜੰਸੀਆਂ ਦਾ ਮੰਨਣਾ ਹੈ ਕਿ ਕੋਰੋਨਾ ਤੋਂ ਇਲਾਵਾ ਭਾਰਤ ਵਿਚ ਅਪਰਾਧ ਅਤੇ ਅੱਤਵਾਦੀ ਵਿਚ ਤੇਜ਼ੀ ਆਈ ਹੈ। ਇਸ ਐਡਵਾਈਜ਼ਰੀ ਵਿਚ ਮਹਿਲਾਵਾਂ ਖ਼ਿਲਾਫ਼ ਵਧਦੇ ਅਪਰਾਧ ਅਤੇ ਅੱਤਵਾਦ ਨੂੰ ਵੀ ਯਾਤਰਾ ਨਾ ਕਰਨ ਦੇ ਕਾਰਨਾਂ ਵਿਚ ਸ਼ਾਮਲ ਕੀਤਾ ਗਿਆ ਹੈ। ਹਾਲਾਂਕਿ ਇੰਡੀਅਨ ਟੂਰਿਜ਼ਮ ਐਂਡ ਹੌਸਪੀਟਿਲਿਟੀ ਸੰਘ ਨੇ ਭਾਰਤ ਸਰਕਾਰ ਨੂੰ ਗੁਹਾਰ ਲਗਾਈ ਕਿ ਅਮਰੀਕਾ ਸਰਕਾਰ ਤੋਂ ਟਰੈਵਲ ਐਡਵਾਈਜ਼ਰੀ ਨੂੰ ਬਦਲਣ ਦੇ ਲਈ ਦਬਾਅ ਪਾਵੇ।

ਇਸ ਜਾਰੀ ਟਰੈਵਲ ਐਡਵਾਈਜ਼ਰੀ ਵਿਚ ਭਾਰਤ ਤੋਂ ਇਲਾਵਾ ਪਾਕਿਸਤਾਨ, ਸੀਰੀਆ, ਯਮਨ, ਈਰਾਨ ਅਤੇ ਇਰਾਕ ਜਿਹੇ ਹਿੰਸਾ ਪ੍ਰਭਾਵਤ ਦੇਸ਼ਾਂ ਨੂੰ ਸ਼ਾਮਲ ਕੀਤਾ ਗਿਆ ਹੈ। ਸੰਗਠਨ ਮੁਤਾਬਕ ਪ੍ਰਧਾਨ ਮੰਤਰੀ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਟਰੰਪ ਦੇ ਰਿਸ਼ਤੇ ਐਨੇ ਚੰਗੇ ਹੋਣ ਦੇ ਬਾਵਜੂਦ ਇਸ ਤਰ੍ਹਾਂ ਦਾ ਕਦਮ ਸਮਝ ਤੋਂ ਬਾਹਰ ਹੈ। ਸੰਗਠਨ ਨੇ ਦੱਸਿਆ ਕਿ ਅਮਰੀਕੀ ਨਾਗਰਿਕ ਦੱਖਣ ਏਸ਼ੀਆ ਵਿਚ ਸਭ ਤੋਂ ਜਿਆਦਾ ਭਾਰਤ ਵਿਚ ਹੀ ਸਮਾਂ ਬਿਤਾਉਣਾ ਪਸੰਦ ਕਰਦੇ ਹਨ। ਅਮਰੀਕਾ ਤੋਂ ਆਉਣ ਵਾਲੇ ਸੈਲਾਨੀ ਹੋਰ ਦੇਸ਼ਾਂ ਦੀ ਤੁਲਨਾ ਵਿਚ ਸਭ ਤੋਂ ਜ਼ਿਆਦਾ ਸਮੇਂ ਤੱਕ ਭਾਰਤ ਵਿਚ ਰਹਿੰਦੇ ਹਨ।

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

%d bloggers like this: