ਰਾਸ਼ਟਰ ਧਰਮ ਨੇ ਔਰਤਾਂ ਤੇ ਵੱਧਦੇ ਅਤਿਆਚਾਰ ਰੋਕਣ ਲਈ ਜਾਰੀ ਕੀਤਾ ਹੈਲਪਲਾਈਨ ਨੰਬਰ

ss1

ਰਾਸ਼ਟਰ ਧਰਮ ਨੇ ਔਰਤਾਂ ਤੇ ਵੱਧਦੇ ਅਤਿਆਚਾਰ ਰੋਕਣ ਲਈ ਜਾਰੀ ਕੀਤਾ ਹੈਲਪਲਾਈਨ ਨੰਬਰ

9-21 (2)
ਲੁਧਿਆਣਾ (ਪ੍ਰੀਤੀ ਸ਼ਰਮਾ) ਸਮਾਜ ਸੇਵੀ ਸੰਗਠਨ ਰਾਸ਼ਟਰ ਧਰਮ ਨੇ ਔਰਤਾਂ ਤੇ ਵੱਧਦੇ ਅਤਿਆਚਾਰਾਂ ਦੀ ਰੇਕਥਾਮ ਲਈ ਮਾਨਸਿਕ ਅਤੇ ਸ਼ਾਰਿਰਕ ਤੌਰ ਤੇ ਪ੍ਰਤਾੜਿਤ ਔਰਤਾਂ ਅਤੇ ਲੜਕੀਆਂ ਦੀ ਕਾਨੂੰਨੀ ਮਦਦ ਲਈ ਹੈਲਪ ਲਾਈਨ ਨੰਬਰ 84373-70300 ਜਾਰੀ ਕੀਤਾ। ਸਥਾਨਕ ਤਾਲਾਬ ਮੰਦਿਰ ਵਿੱਖੇ ਆਯੋਜਿਤ ਬੈਠਕ ਦੇ ਦੌਰਾਨ ਰਾਸ਼ਟਰ ਧਰਮ ਦੇ ਰਾਸ਼ਟਰੀ ਪ੍ਰਧਾਨ ਵਿਨੋਦ ਜੈਨ ਅਤੇ ਮਹਿਲਾ ਵਿੰਗ ਪ੍ਰਧਾਨ ਮੰਜੂ ਮਲਹੌਤਰਾ ਨੇ ਉਪਰੋਕਤ ਹੈਲਪ ਨੰਬਰ ਜਾਰੀ ਕਰਦੇ ਹੋਏ ਦੱਸਿਆ ਕਿ ਔਰਤਾਂ ਅਤੇ ਲੜਕੀਆਂ ਤੇ ਵੱਧਦੇ ਅਤਿਆਚਾਰਾ ਦੇ ਖਿਲਾਫ ਅਵਾਜ ਬੁੰਲਦ ਕਰਣ ਲਈ ਰਾਸ਼ਟਰ ਧਰਮ ਨੇ ਪੰਜ ਮੈਂਬਰੀ ਕਮੇਟੀ ਦਾ ਗਠਨ ਕਰਕੇ 24 ਘੰਟੇ ਚਲਣ ਵਾਲਾ ਹੈਲਪ ਲਾਈਨ ਨੰਬਰ 84373-70300 ਜਾਰੀ ਕੀਤਾ। ਇਸ ਨੰਬਰ ਤੇ ਮਹਿਲਾ ਉਤਪੀੜਨ ਦੀ ਸੂਚਨਾ ਮਿਲਣ ਤੇ ਕਮੇਟੀ ਦੇ ਮੈਂਬਰ ਪੀੜਿਤਾ ਦੀ ਕਾਨੂੰਨੀ ਤੌਰ ਤੇ ਮਦਦ ਦੇ ਨਾਲ ਨਾਲ ਉਸਦਾ ਮਨੋਬਲ ਵਧਾਕੇ ਉਸਨੂੰ ਜਬਰ ਜ਼ੁਲਮ ਦੇ ਖਿਲਾਫ ਅਵਾਜ ਬੁੰਲਦ ਕਰਨ ਵਿੱਚ ਸਹਾਇਤਾ ਕਰਣਗੇ। ਉਨਾਂ ਨੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵਲੋਂ ਟੀਵੀ ਚੈਨਲਾਂ ਤੇ ਜਨਤਾ ਦੇ ਖੂਨ ਪਸੀਨੇ ਦੀ ਕਮਾਈ ਦੇ ਕਰੋੜਾਂ ਰੁਪਏ ਖਰਚ ਕਰਕੇ ਨੰਨੀ ਛਾੰਅ ਦੇ ਨਾਮ ਤੇ ਔਰਤਾਂ ਅਤੇ ਲੜਕੀਆਂ ਦੇ ਸ਼ੁਭਚਿੰਤਕ ਹੋਣ ਦੇ ਵੱਡੇ ਵੱਡੇ ਦਾਅਵੀਆਂ ਦੀ ਨਿਖੇਧੀ ਕਰਦੇ ਹੋਏ ਪੰਜਾਬ ਖਾਸਕਰ ਲੁਧਿਆਣਾ ‘ ਚ ਨਾਰੀ ਤੇ ਵੱਧਦੇ ਅਤਿਆਚਾਰਾਂ ਅਤੇ ਕਾਨੂੰਨ ਦੇ ਰਖਵਾਲੀਆਂ ਦੀ ਅਣਦੇਖੀ ਦਾ ਪ੍ਰਮਾਣ ਦਿੰਦੇ ਹੋਏ ਕਿਹਾ ਕਿ ਸਹੁਰਾ-ਪਰਿਵਾਰ ਦੇ ਅਤਿਆਚਾਰਾਂ ਤੋਂ ਪੀੜਿਤ ਹੈਬੋਵਾਲ ਸਥਿਤ ਦੁਰਗਾਪੁਰੀ ਗਲੀ ਨੰ. 9 ਵਿੱਚ ਰਹਿਣ ਵਾਲੀ ਪ੍ਰਿਆ ਸੋਢੀ ਪਿਛਲੇ ਕਈ ਦਿਨਾਂ ਨੇ ਆਪਣੇ ਹੀ ਘਰ ਵਿੱਚ ਪਰਵੇਸ਼ ਲਈ ਘਰ ਦੇ ਬਾਹਰ ਖੁੱਲੇ ਅਸਮਾਨ ਦੇ ਹੇਠਾਂ ਇੰਤਜਾਰ ਕਰ ਰਹੀ ਹੈ। ਮਗਰ ਸਹੁਰਾ ਪੱਖ ਦੀ ਹਠਧਰਮੀ ਦੇ ਚਲਦੇ ਕਾਨੂੰਨ ਦਾ ਡੰਡਾ ਵੀ ਉਸਨੂੰ ਆਪਣੇ ਘਰ ਵਿੱਚ ਪਰਵੇਸ਼ ਦਿਵਾਉਣ ਵਿੱਚ ਅਸਮਰਥ ਵਿਖਾਈ ਦੇ ਰਿਹਾ ਹੈ। ਕਾਨੂੰਨ ਦੇ ਰਖਵਾਲੇ ਪੀੜਿਤਾ ਨੂੰ ਆਪਣੇ ਹੀ ਘਰ ਵਿੱਚ ਪਰਵੇਸ਼ ਨਹੀਂ ਦਿਵਾ ਪਾ ਰਹੇ। ਵਿਨੋਦ ਜੈਨ ਅਤੇ ਮੰਜੂ ਮਲਹੌਤਰਾ ਨੇ ਕਿਹਾ ਕਿ ਰਾਸ਼ਟਰ ਧਰਮ ਨੇ ਅਜਿਹੀਆਂ ਹੀ ਪੀੜਿਤ ਔਰਤਾਂ ਤੇ ਹੋ ਰਹੇ ਅਤਿਆਚਾਰਾਂ ਨੂੰ ਰੋਕਣ ਲਈ ਹੈਲਪਲਾਈਨ ਨੰਬਰ ਜਾਰੀ ਕੀਤਾ ਹੈ। ਇਸ ਮੌਕੇ ਤੇ ਬਾਲ ਕ੍ਰਿਸ਼ਨ ਵਰਮਾ, ਰਾਮ ਚੰਦਰ ਅੱਗਰਵਾਲ, ਸੁਰਿੰਦਰ ਲਾਂਬਾ, ਅਮਨ ਗੁਪਤਾ, ਮੰਜੂ ਗਰੋਵਰ, ਤਾਰਾ ਰਾਣੀ, ਰਾਕੇਸ਼ ਗੁਪਤਾ, ਮੁਕੇਸ਼ ਭਾਰਗਵ, ਸੁਭਾਸ਼ ਕਪੂਰ, ਅਸ਼ੋਕ ਸ਼ਰਮਾ, ਰਾਜ ਕੁਮਾਰ , ਭੂਪੇਸ਼ ਬਾਂਸਲ ਸਹਿਤ ਹੋਰ ਵੀ ਮੌਜੂਦ ਸਨ।

Share Button

Leave a Reply

Your email address will not be published. Required fields are marked *