ਰਾਸ਼ਟਰੀ ਸਿੱਖ ਡੇ ਪਰੇਡ’ ਸਿੱਖੀ ਪਹਿਚਾਣ ਨੂੰ ਦਰਸਾਉਂਦੀ ਵੱਖਰਾ ਇਤਿਹਾਸ ਸਿਰਜ ਗਈ

ਰਾਸ਼ਟਰੀ ਸਿੱਖ ਡੇ ਪਰੇਡ’ ਸਿੱਖੀ ਪਹਿਚਾਣ ਨੂੰ ਦਰਸਾਉਂਦੀ ਵੱਖਰਾ ਇਤਿਹਾਸ ਸਿਰਜ ਗਈ

ਵਾਸ਼ਿੰਗਟਨ ਡੀ. ਸੀ. (ਰਾਜ ਗੋਗਨਾ)- ਅਮਰੀਕਾ ਦੇ ਵੱਖ-ਵੱਖ ਗੁਰੂਘਰਾਂ, ਸਿੰਘ ਸਭਾਵਾਂ ਅਤੇ ਸੰਸਥਾਵਾਂ ਵਲੋਂ ਇਕੱਠੇ ਹੋ ਕੇ ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀ. ਸੀ. ਵਿਖੇ ‘ਸਿੱਖ ਡੇ ਪਰੇਡ’ ਰਾਸ਼ਟਰੀ ਰੁਤਬੇ ਅਨੁਸਾਰ ਕੱਢੀ ਗਈ। ਇਸ ਪਰੇਡ ਵਿੱਚ ਕੇਸਰੀ ਦਸਤਾਰਾਂ ਅਤੇ ਬੀਬੀਆਂ ਵਲੋਂ ਕੇਸਰੀ ਦੁਪੱਟਿਆਂ ਨਾਲ ਸਿੱਖੀ ਪਹਿਚਾਣ ਨੂੰ ਬੁਲੰਦ ਕੀਤਾ ਗਿਆ। ਵੱਖ-ਵੱਖ ਗੁਰੂਘਰਾਂ ਵਲੋਂ ਆਪੋ ਆਪਣੇ ਬੈਨਰਾਂ ਤਹਿਤ ਸੰਗਤਾਂ ਦੀ ਸ਼ਮੂਲੀਅਤ ਕੀਤੀ ਗਈ, ਜਿੱਥੇ ਗੁਰੂ ਦੇ ਸ਼ਬਦਾਂ ਨੂੰ ਉਚਾਰਦੇ ਹੋਏ ਆਪਣੀਆਂ ਹਾਜ਼ਰੀਆਂ ਦਾ ਪ੍ਰਗਟਾਵਾ ਕਰਦੀਆਂ ਸੰਗਤਾਂ ਖਾਲਸੇ ਦੇ ਅਨੁਸਾਸ਼ਨ ਅਤੇ ਅਦੁੱਤੀ ਦੇਣ ਨੂੰ ਪੇਸ਼ ਕਰਦੇ ਸਿੱਖੀ ਦੀ ਸ਼ਾਨ ਨੂੰ ਉਜਾਗਰ ਕਰਦੇ ਹੋਏ ਆਮ ਨਜ਼ਰ ਆਏ।
‘ਨੈਸ਼ਨਲ ਸਿੱਖ ਡੇ ਪਰੇਡ’ ਦੀ ਕਮੇਟੀ ਦੇ ਹਿੰਮਤ ਸਿੰਘ, ਦਵਿੰਦਰ ਸਿੰਘ ਦਿਓ, ਹਰਜਿੰਦਰ ਸਿੰਘ, ਭਾਈ ਸ਼ਵਿੰਦਰ ਸਿੰਘ, ਵੀਰ ਸਿੰਘ ਅਤੇ ਕੇਵਲ ਸਿੰਘ ਨੇ ਕਈ ਦਿਨਾਂ ਤੋਂ ਵੱਖ-ਵੱਖ ਸਟੇਟਾਂ ਵਿੱਚ ਮੀਟਿੰਗਾਂ ਕਰਕੇ ਇਸ ਪਰੇਡ ਵਿੱਚ ‘ਦਸ ਹਜ਼ਾਰ ਦੇ ਇਕੱਠ ਨੂੰ ਜੁਟਾਇਆ ਹੈ। ਜੋ ਕਿ ਕਾਬਲੇ ਤਾਰੀਫ ਵੀ ਹੈ। ਜਿੱਥੇ ਫਲੋਟ 1984 ਦੇ ਅਕਾਲ ਤਖਤ ਦੇ ਢਹਿ ਢੇਰੀ ਨੂੰ ਦਰਸਾਉਂਦੀ ਅਤੇ ਉੱਥੇ ਵਰਤੇ ਟੈਂਕ ਦੀ ਝਾਕੀ ਸੰਗਤਾਂ ਨੂੰ ਉਸ ਘੱਲੂਘਾਰੇ ਦੀ ਯਾਦ ਦਿਵਾਉਂਦੀ ਇਹ ‘ਨੈਸ਼ਨਲ ਸਿੱਖ ਡੇ ਪਰੇਡ’ ਦੀ ਖਾਸ ਵਿਲੱਖਣਤਾ ਸੀ। ਭਾਵੇਂ ਵੱਖ-ਵੱਖ ਗੁਰੂਘਰਾਂ ਵਲੋਂ ਬੱਸਾਂ ਰਾਹੀਂ ਸੰਗਤਾਂ ਦੀ ਸ਼ਮੂਲੀਅਤ ਨੂੰ ਯਕੀਨੀ ਬਣਾਇਆ, ਉੱਥੇ ਗੁਰੂਘਰਾਂ ਵਲੋਂ ਲੰਗਰ, ਚਾਹ ਦੇ ਲੰਗਰ, ਮਠਿਆਈਆਂ, ਫਰੂਟ, ਪਾਣੀ ਅਤੇ ਸੁੱਕੇ ਮੇਵਿਆਂ ਦੀ ਵੰਡ ਨੇ ਸਿੱਖਾਂ ਦੀ ਵੰਡ ਛਕਣ ਤੇ ਲੰਗਰ ਦੀ ਪ੍ਰਥਾ ਨੂੰ ਇੱਥੋਂ ਦੇ ਵਸਨੀਕਾਂ ਨੂੰ ਦਰਸਾ ਕੇ ਸਿੱਖਾਂ ਦੇ ਧਰਮ ਦੀ ਵਿਲੱਖਣਤਾ ਨੂੰ ਖੂਬ ਪ੍ਰਚਾਰਿਆ ਗਿਆ। ਪੰਜ ਮੀਲ ਲੰਬਾ ਸਿੱਖ ਡੇ ਪਰੇਡ ਦਾ ਕਾਫਲਾ ਗੁਰਬਾਣੀ, ਢਾਡੀ ਵਾਰਾਂ ਅਤੇ ਜਾਪ ਦਾ ਉਚਾਰਨ ਕਰਦੀਆਂ ਸੰਗਤਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਵਿੱਚ ਪੰਜ ਪਿਆਰਿਆਂ ਦੀ ਸੁਸ਼ੋਭਿਤ ਨਾਲ ਲੂਜੀਆਨਾ ਪਾਰਕ ਵਿੱਚੋਂ ਅੰਤਮ ਛੋਹਾਂ ਰਾਹੀਂ ਪਹੁੰਚੀ । ਇੱਥੇ ਲੰਗਰਾਂ ਦੇ ਸਟਾਲਾਂ ਰਾਹੀਂ ਸੰਗਤਾਂ ਨੇ ਸੇਵਾ-ਭਾਵਨਾ ਅਤੇ ਲੰਗਰ ਛਕਾਉਣ ਦਾ ਖੂਬ ਰੰਗ ਬੰਨ੍ਹਿਆ। ਇਸ ਪਰੇਡ ਵਿੱਚ ਦਸ ਸਟੇਟਾਂ ਦੀਆਂ ਸੰਗਤਾਂ ਨੇ ਸ਼ਮੂਲੀਅਤ ਕੀਤੀ ਹੈ।
ਜ਼ਿਕਰਯੋਗ ਹੈ ਕਿ ਪਾਰਕ ਵਿਸ ਸਜਾਈ ਸਟੇਜ ਤੋਂ ਢਾਡੀ ਵਾਰ ਉਪਰੰਤ ਭਾਈ ਹਰਜਿੰਦਰ ਸਿੰਘ ਅਤੇਹਿੰਮਤ ਸਿੰਘ ਵਲੋਂ ਦੂਰ ਦੁਰਾਡੇ ਤੋਂ ਆਏ ਮਹਿਮਾਨਾਂ ਨੂੰ ਸਨਮਾਨਤ ਕੀਤਾ, ਜਿਨ੍ਹਾਂ ਵਿੱਚ ਮਨਪ੍ਰੀਤ ਸਿੰਘ ਯੂ. ਕੇ., ਡਾ. ਪ੍ਰਿਤਪਾਲ ਸਿੰਘ, ਕੁਲਵਿੰਦਰ ਸਿੰਘ ਤੇਜੀ ਇੰਡੀਆਨਾ, ਰਨਦੀਪ ਸਿੰਘ ਐੱਮ. ਪੀ. ਕੈਨੇਡਾ, ਸਤਪਾਲ ਸਿੰਘ, ਡਾ. ਅਮਰਜੀਤ ਸਿੰਘ, ਅਵਤਾਰ ਸਿੰਘ ਪੰਨੂ ਸਿੱਖ ਫਾਰ ਜਸਟਿਸ, ਗੁਰਦੇਵ ਸਿੰਘ ਕੰਗ, ਸਤਨਾਮ ਸਿੰਘ ਨਿਊਜਰਸੀ ਸ਼ਾਮਲ ਸਨ। ਇਸ ਤੋਂ ਇਲਾਵਾ ਇਨ੍ਹਾਂ ਵਲੋਂ ਆਪਣੇ ਸੰਬੋਧਨ ਵਿੱਚ ਕਿਹਾ ਕਿ ਇਸ ਪਰੇਡ ਨੂੰ ਹੋਰ ਮਜ਼ਬੂਤ ਅਤੇ ਵੱਡੇ ਤੌਰ ਤੇ ਇਕੱਠ ਜੁਟਾਉਣ ਲਈ ਉਹ ਪੂਰੇ ਅਮਰੀਕਾ ਦੀਆਂ ਸੰਗਤਾਂ ਨੂੰ ਇਸ ਪਰੇਡ ਵਿੱਚ ਸ਼ਾਮਲ ਕਰਨਗੇ। ਜਿੱਥੇ ਇਸ ਪਰੇਡ ਨੂੰ ‘ਰਾਸ਼ਟਰੀ ਸਿੱਖ ਡੇ ਪਰੇਡ’ ਦਾ ਨਾਮ ਦੇਣ ਲਈ ਕੈਪੀਟਲ ਹਿਲ ਵਿੱਚ ਮਤਾ ਦਾਖਲ ਕੀਤਾ ਗਿਆ ਹੈ, ਉੱਥੇ ਇਸ ਨੂੰ ਸਮੁੱਚੀ ਕਾਂਗਰਸ ਤੋਂ ਪਾਸ ਕਰਵਾਉਣ ਲਈ ਜੱਦੋ ਜਹਿਦ ਸ਼ੁਰੂ ਕਰ ਦਿੱਤੀ ਗਈ ਹੈ।
ਪਰੇਡ ਵਿੱਚ ਸ਼ਾਮਲ ਕੁਝ ਬੁੱਧੀਜੀਵੀਆਂ ਅਤੇ ਪ੍ਰਬੰਧਕਾਂ ਵਲੋਂ ਇਸ ਪਰੇਡ ਵਿੱਚ ਕੁਝ ਬੈਂਡ ਟੀਮਾਂ, ਗਤਕੇ ਦੀਆਂ ਟੀਮਾਂ ਅਤੇ ਫਲੋਟ ਸ਼ਾਮਲ ਕਰਨ ਦੀ ਤਜਵੀਜ਼ ਪ੍ਰਬੰਧਕਾਂ ਨੂੰ ਦਿੱਤੀ। ਇਸ ਦੇ ਨਾਲ ਨਾਲ ਹਰੇਕ ਸਟੇਟ ਵਿੱਚ ਪਰੇਡ ਕੁਆਰਡੀਨੇਟਰ ਟੀਮ ਗਠਿਤ ਕਰਨ ਦੀ ਸਿਫਾਰਸ਼ ਵੀ ਕੀਤੀ ਗਈ। ਉਨ੍ਹਾਂ ਕਿਹਾ ਕਿ ਹਰੇਕ ਗੁਰੂਘਰ ਦੀ ਸ਼ਮੂਲ਼ੀਅਤ ਯਕੀਨੀ ਬਣਾਉਣ ਲਈ ਉਨ੍ਹਾਂ ਦਾ ਮਾਣ-ਸਨਮਾਨ ਕਰਨਾ ਵੀ ਜਰੂਰੀ ਹੈ। ਸਮੁੱਚੇ ਤੌਰ ਤੇ ਇਹ ਪਰੇਡ ਬਹੁਤ ਹੀ ਕਾਮਯਬ ਰਹੀ ਜਿਸ ਲਈ ਪਰੇਡ ਕੁਆਰਡੀਨੇਟਰ ਕਮੇਟੀ ਦੇ ਉਪਰਾਲੇ ਦੀ ਸ਼ਲਾਘਾ ਕੀਤੀ ਜਾਂਦੀ ਹੈ। ਪ੍ਰਬੰਧਕਾਂ ਨੇ ਸਾਰਿਆਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਸੇਵਾ ਦਾ ਅਥਾਹ ਯੋਗਦਾਨ ਪਾਇਆ ਹੈ।ਇਹ ਪਰੇਡ ਅਮਰੀਕਨਾਂ ਤੇ ਵੱਖਰੀ ਛਾਪ ਛੱਡ ਗਈ ਜਿਸ ਨੂੰ ਸਮੁੱਚੇ ਸਿੱਖ ਭਾਈਚਾਰੇ ਨੇ ਕੁਆਰਡੀਨੇਟਰ ਕਮੇਟੀ ਦੀ ਅਗਵਾਈ ਵਿੱਚ ਬੜੀ ਮਿਹਨਤ ਕਰਕੇ ਇਕ ਲੜੀ ਵਿੱਚ ਪਰੋਹ ਕੇ ਇਹ ਵਿਲੱਖਣ ਪਰੇਡ ਕੱਢੀ ਗਈ ਹੈ।

Share Button

Leave a Reply

Your email address will not be published. Required fields are marked *

%d bloggers like this: