ਰਾਸ਼ਟਰੀ ਰਾਜ ਮਾਰਗ ਜਾਮ ਕਰਨ ਦੀ ਕੋਸ਼ਿਸ਼ ਨੂੰ ਪੁਲਿਸ ਨੇ ਕੀਤਾ ਨਾਕਾਮ

ss1

ਵੈਟਰਨਰੀ ਇੰਸਪੈਕਟਰਾਂ ਵੱਲੋਂ ਲੰਬੀ ਵਿਖੇ ਸੂਬਾ ਪੱਧਰੀ ਰੋਸ ਰੈਲੀ
ਰਾਸ਼ਟਰੀ ਰਾਜ ਮਾਰਗ ਜਾਮ ਕਰਨ ਦੀ ਕੋਸ਼ਿਸ਼ ਨੂੰ ਪੁਲਿਸ ਨੇ ਕੀਤਾ ਨਾਕਾਮ

7-38 (3)

ਲੰਬੀ, 7 ਅਗਸਤ (ਆਰਤੀ ਕਮਲ) : ਪੰਜਾਬ ਸਟੇਟ ਵੈਟਰਨਰੀ ਇੰਸਪੈਕਟਰਜ਼ ਐਸੋਸੀਏਸ਼ਨ ਦੇ ਸੱਦੇ ਤੇ ਪੰਜਾਬ ਭਰ ਤੋਂ ਆਏ ਵੈਟਰਨਰੀ ਇੰਸਪੈਕਟਰਾਂ ਨੇ ਪੰਜਾਬ ਸਰਕਾਰ ਦੀ ਲਾਰੇ ਲਾਊ ਨੀਤੀੇ ਤੋਂ ਖ਼ਫਾ ਹੁੰਦਿਆਂ ਮੁੱਖ ਮੰਤਰੀ ਦੇ ਜੱਦੀ ਹਲਕੇ ਲੰਬੀ ਵਿਖੇ ਅੱਜ ਸੂਬਾ ਪੱਧਰੀ ਰੋਸ ਰੈਲੀ ਕੀਤੀ ਜਿਸਦੀ ਅਗਵਾਈ ਜੱਥੇਬੰਦੀ ਦੇ ਸੁੂਬਾ ਪ੍ਰਧਾਨ ਬਰਿੰਦਰਪਾਲ ਸਿੰਘ ਕੈਰੋਂ ਨੇ ਕੀਤੀ। ਇਸ ਮੌਕੇ ਬੋਲਦਿਆਂ ਐਸੋਸੀਏਸ਼ਨ ਦੇ ਜਨਰਲ ਸਕੱਤਰ ਸ਼੍ਰੀ ਿਸ਼ਨ ਚੰਦਰ ਮਹਾਜਨ ਨੇ ਕਿਹਾ ਕਿ ਇੱਕ ਪਾਸੇ ਖੇਤੀ ਪ੍ਰਧਾਨ ਸੂਬਾ ਹੋਣ ਕਰਕੇ ਪੰਜਾਬ ਵਿੱਚ ਪਸ਼ੂ ਪਾਲਣ ਦਾ ਧੰਦਾ ਸਹਾਇਕ ਧੰਦੇ ਵਜੋਂ ਵਿਕਸਿਤ ਹੋ ਰਿਹਾ ਹੈ ਦੂਸਰੇ ਪਾਸੇ ਪਸ਼ੂਧਨ ਵਿਕਾਸ ਵਿੱਚ 80 ਫੀਸਦੀ ਤੋਂ ਵੱਧ ਯੋਗਦਾਨ ਪਾਉਣ ਵਾਲੇ ਅਤੇ ਪਿੰਡਾਂ ਵਿੱਚ ਰਹਿ ਕੇ ਪਸ਼ੂਧਨ ਦੀ ਸੇਵਾ ਕਰਨ ਵਾਲੇ ਵੈਟਰਨਰੀ ਇੰਸਪੈਕਟਰ ਕੇਡਰ ਦੀ ਅਣਦੇਖੀ ਕਰਨਾ ਸਰਕਾਰ ਦੀਆਂ ਕਿਸਾਨ ਤੇ ਪਸ਼ੂ ਪਾਲਕ ਹਿਤੈਸ਼ੀ ਹੋਣ ਦੀਆਂ ਨੀਤੀਆਂ ਤੇ ਸਵਾਲੀਆ ਚਿੰਨ੍ਹ ਖੜੇ ਕਰਦਾ ਹੈ। ਇਸ ਮੌਕੇ ਬੋਲਦਿਆਂ ਸੀਨੀਅਰ ਮੀਤ ਪ੍ਰਧਾਨ ਨਿਰਮਲ ਸੈਣੀ, ਮਨਦੀਪ ਸਿੰਘ ਗਿੱਲ, ਜਰਨੈਲ ਸਿੰਘ ਸੰਘਾ, ਅਮਿਤ ਗਰੋਵਰ, ਗੁਰਸ਼ਵਿੰਦਰ ਸਿੰਘ, ਧਰਮਵੀਰ ਸਿੰਘ, ਬਲਕਾਰ ਨਈਅਰ, ਜਗਜੀਤ ਰੰਧਾਵਾ, ਗੁਰਦੀਪ ਬਾਸੀ, ਪਰਮਜੀਤ ਗਰੇਵਾਲ, ਯਸ਼ ਚੌਧਰੀ, ਕੁਲਦੀਪ ਸਿੰਘ ਭਿੰਡਰ, ਮਹਿੰਦਰ ਸਿੰਘ, ਜਸਵਿੰਦਰ ਬੜੀ, ਸੁਰਿੰਦਰ ਸਿੰਘ ਹੀਰ, ਜੁਗਰਾਜ ਟੱਲੇਵਾਲ, ਗੁਰਮੀਤ ਮਹਿਤਾ, ਜਗਤਾਰ ਸਿੰਘ ਧੂਰਕੋਟ, ਮੰਗਲ ਸਿੰਘ, ਹਰਪ੍ਰੀਤ ਸਿੰਘ ਸਿੱਧੂ, ਸੰਦੀਪ ਸਰਾਂ ਆਦਿ ਬੁਲਾਰਿਆਂ.ਨੇ ਦੋਸ਼ ਲਾਇਆ ਕਿ ਪਸ਼ੂ ਪਾਲਣ ਵਿਭਾਗ ਦੇ ਅਧਿਕਾਰੀਆਂ ਅਤੇ ਮੁੱਖ ਮੰਤਰੀ ਪੰਜਾਬ ਨਾਲ ਅਨੇਕਾਂ ਮੀਟਿੰਗਾਂ ਹੋਣ ਦੇ ਬਾਵਜੂਦ ਵੈਟਰਨਰੀ ਇੰਸਪੈਕਟਰ ਕੇਡਰ ਦੀਆਂ ਪ੍ਰਮੁੱਖ ਮੰਗਾਂ ਤਹਿਸੀਲ ਪੱਧਰ ਤੇ ਸੀਨੀਅਰ ਵੈਟਰਨਰੀ ਇੰਸਪੈਕਟਰ ਬਣਾਉਣਾ, ਰਜਿਸ਼ਟਰੇਨ ਕਰਨਾ, ਹਿਮਾਚਲ ਤਰਜ ਤੇ ਵਿਜ਼ਟਿੰਗ ਫੀਸ ਨਿਰਧਾਰਿਤ ਕਰਨਾ, ਬੀ.ਵੀ.ਐਸ.ਸੀ ਦੀ ਡਿਗਰੀ ਵਿੱਚ ਡਿਪਲੋਮਾ ਤੋਂ ਬਾਅਦ ਪੰਜ ਫੀਸਦੀ ਸੀਟਾਂ ਰਾਖ਼ਵੀਆਂ ਕਰਨੀਆਂ, ਵੈਟਰਨਰੀ ਇੰਸਪੈਕਟਰ ਡਿਪਲੋਮਾ ਕੋਰਸ ਦਾ ਕਾਰਜਕਾਲ 2 ਤੋਂ ਵਧਾ ਕੇ 3 ਸਾਲ ਕਰਨਾ, ਪਸ਼ੂ ਪਾਲਣ ਵਿਭਾਗ ਦਾ ਡਾਇਰੈਕਟਰ ਕਿਸੇ ਆਈ.ਏ.ਐਸ. ਅਧਿਕਾਰੀ ਲਗਾਉਣਾ, ਰਿਸਕ ਅਲਾਉਂਸ ਦੇਣਾ ਅਤੇ ਗੈਰ ਯੋਗਤਾ ਪ੍ਰਾਪਤ ਵੈਟਰਨਰੀ ਫਾਰਮਸਿਸਟਾਂ ਨੂੰ ਵਿਭਾਗ ਵਿੱਚੋਂ ਬਾਹਰ ਕੱਢ ਕੇ 582 ਪੋਸਟਾਂ ਮੁੜ ਬਹਾਲ ਕਰਨ ਵਰਗੀਆਂ ਮੰਗਾਂ ਉਸੇ ਤਰ੍ਹਾਂ ਲਟਕ ਰਹੀਆਂ ਹਨ, ਜਿਸ ਕਰਕੇ ਵੈਟਰਨਰੀ ਇੰਸਪੈਕਟਰਾਂ ਨੂੰ ਮਜ਼ਬੂਰਨ ਸੰਘਰਸ਼ ਦੇ ਰਾਹ ਪੈਣਾ ਪੈ ਰਿਹਾ ਹੈ। ਦੂਸਰੇ ਪਾਸੇ ਸਰਕਾਰ ਆਪਣਾ ਪੈਸਾ ਵਿਭਾਗੀ ਅਫ਼ਸਰਾਂ ਨੂੰ ਐਨ.ਪੀ.ਏ. ਦੇ ਨਾਂਅ ਤੇ ਲੁਟਾ ਰਹੀ ਹੈ। ਉਨ੍ਹਾ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਵੈਟਰਨਰੀ ਇੰਸਪੈਕਟਰਾਂ ਦੀਆਂ ਮੰਗਾਂ ਸਬੰਧੀ ਜਲਦੀ ਨੋਟਿਸ ਜਾਰੀ ਨਾ ਕੀਤਾ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਹਰਿਆਣਾ ਤੋਂ ਵੈਟਰਨਰੀ ਡਿਪਲੋਮਾ ਹੋਲਡਰ ਐਸੋਸੀਏਸਨ ਨੇ ਵੀ ਹਾਜ਼ਰੀ ਲਵਾਉਂਦਿਆਂ ਸੰਘਰਸ਼ ਵਿੱਚ ਆਪਣਾ ਸਮਰਥਨ ਦੇਣ ਦਾ ਐਲਾਨ ਕੀਤਾ।
ਰੈਲੀ ਉਪਰੰਤ ਐਸੋਸੀਏਸ਼ਨ ਨੇ ਰਾਸ਼ਟਰੀ ਰਾਜ ਮਾਰਗ ਤੇ ਜਾਮ ਲਾਉਣ ਦੀ ਕੋਸ਼ਿਸ਼ ਵੀ ਕੀਤੀ ਪਰ ਪੁਲਿਸ ਦੇ ਉਚ ਅਧਿਕਾਰੀਆਂ ਅਤੇ ਡੀਐਸਪੀ ਮਲੋਟ ਮਨਵਿੰਦਰਬੀਰ ਸਿੰਘ ਨੇ ਆਗੂਆਂ ਨੂੰ ਆਉਣ ਵਾਲੇ ਵੀਹ ਦਿਨਾਂ ਵਿਚ ਮੁੱਖ ਮੰਤਰੀ ਨਾਲ ਮੁਲਾਕਾਤ ਕਰਵਾਉਣ ਦਾ ਭਰੋਸਾ ਦੇ ਕੇ ਹਾਲਾਤ ਕਾਬੂ ਹੇਠ ਕਰ ਲਏ । ਪ੍ਰਧਾਨ ਗੁਰਮੀਤ ਸਿੰਘ ਮਹਿਤਾ ਨੇ ਦੱਸਿਆ ਕਿ ਅਗਰ ਵੀਹ ਦਿਨਾ ਵਿਚ ਕੋਈ ਹੱਲ ਨਾ ਨਿਕਲਿਆ ਤਾਂ 28 ਤਰੀਕ ਨੂੰ ਚੰਡੀਗੜ ਵਿਖੇ ਰੈਲੀ ਉਪਰੰਤ ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਕੀਤਾ ਜਾਵੇਗਾ ।

Share Button

Leave a Reply

Your email address will not be published. Required fields are marked *