ਰਾਸ਼ਟਰੀ ਬਾਲ ਸਿਹਤ ਸੰਭਾਲ ਯੋਜਨਾ ਅਧੀਨ ਡੇਢ ਸਾਲ ਦੇ ਬੱਚੇ ਨੂੰ ਮਿਲਾ ਜੀਵਨਦਾਨ

ss1

ਰਾਸ਼ਟਰੀ ਬਾਲ ਸਿਹਤ ਸੰਭਾਲ ਯੋਜਨਾ ਅਧੀਨ ਡੇਢ ਸਾਲ ਦੇ ਬੱਚੇ ਨੂੰ ਮਿਲਾ ਜੀਵਨਦਾਨ

img-20161017-wa0007ਭਿੱਖੀਵਿੰਡ 17 ਅਕਤੂਬਰ (ਹਰਜਿੰਦਰ ਸਿੰਘ ਗੋਲ੍ਹਣ)-ਪੰਜਾਬ ਸਰਕਾਰ ਦੀਆਂ ਚੱਲ ਰਹੀਆਂ ਮੁਫਤ ਸਿਹਤ ਸੇਵਾਵਾਂ ਅਧੀਨ ਸਿਵਲ ਸਰਜਨ ਤਰਨ ਤਾਰਨ ਡਾ:ਸ਼ਮਸੇਰ ਸਿੰਘ ਤੇ ਸੀ.ਐਚ.ਸੀ ਸੁੁਰਸਿੰਘ ਦੇ ਐਸ.ਐਮ.ੳ ਕੁੰਵਰ ਹਰਜੋਤ ਸਿੰਘ ਦੇ ਦਿਸ਼ਾ-ਨਿਰਦੇਸ਼ ਹੇਠ ਰਾਸ਼ਟਰੀ ਸਿਹਤ ਸੰਭਾਲ ਯੋਜਨਾ ਅਧੀਨ ਆਰ.ਬੀ.ਐਸ.ਕੇ ਟੀਮ ਦੇ ਇੰਚਾਰਜ ਡਾ:ਕਰਮਬੀਰ ਸਿੰਘ ਤੇ ਟੀਮ ਵੱਲੋਂ ਇਲਾਕੇ ਦੀਆਂ ਆਂਗਣਵਾੜੀ ਬੱਚਿਆਂ ਦੀ ਚੈਕਅੱਪ ਦੌਰਾਨ ਪਿੰਡ ਮਾੜੀ ਕੰਬੋਕੇ ਦੇ ਆਂਗਣਵਾੜੀ ਦੇ ਬੱਚੇ ਅਭੀਜੋਤ ਸਿੰਘ ਉਮਰ ਡੇਢ ਸਾਲ ਨੂੰ ਦਿਲ ਦੀ ਬੀਮਾਰੀ ਤੋਂ ਪੀੜਤ ਪਾਇਆ ਗਿਆ। ਦਿਲ ਦੀ ਬੀਮਾਰੀ ਤੋਂ ਪੀੜਤ ਬੱਚੇ ਅਭੀਜੋਤ ਸਿੰਘ ਦਾ ਆਰ.ਬੀ.ਐਸ.ਕੇ ਯੋਜਨਾ ਦੇ ਅਧੀਨ ਫੋਰਟਸ ਹਸਪਤਾਲ ਮੋਹਾਲੀ ਤੋਂ ਬਿਲਕੁਲ ਮੁਫਤ ਇਲਾਜ ਕਰਵਾਇਆ ਗਿਆ। ਐਸ.ਐਮ.ੳ ਡਾ:ਕੁੰਵਰ ਹਰਜੋਤ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਆਰ.ਬੀ.ਐਸ.ਕੇ ਯੋਜਨਾ ਅਧੀਨ ਦਿਲ ਦੀਆਂ ਬੀਮਾਰੀਆਂ ਤੋਂ ਪੀੜਤ ਬੱਚਿਆਂ ਦਾ ਮੁਫਤ ਇਲਾਜ ਕਰਵਾਇਆ ਜਾਂਦਾ ਹੈ, ਜਿਸ ਦਾ ਸਾਰਾ ਖਰਚਾ ਸਰਕਾਰ ਵੱਲੋਂ ਕੀਤਾ ਜਾਂਦਾ ਹੈ। ਇਸ ਮੌਕੇ ਬੱਚੇ ਅਭੀਜੋਤ ਸਿੰਘ ਦੇ ਮਾਪਿਆਂ ਨੇ ਪੰਜਾਬ ਸਰਕਾਰ, ਐਸ.ਐਮ.ੳ ਕੁੰਵਰ ਹਰਜੋਤ ਸਿੰਘ, ਆਰ.ਬੀ.ਐਸ.ਕੇ ਦੇ ਇੰਚਾਰਜ ਡਾ:ਕਰਮਬੀਰ ਸਿੰਘ ਆਦਿ ਟੀਮ ਦਾ ਧੰਨਵਾਦ ਵੀ ਕੀਤਾ।

Share Button

Leave a Reply

Your email address will not be published. Required fields are marked *