ਰਾਸ਼ਟਰਮੰਡਲ ਖੇਡਾਂ ਲਈ ਆਸਟ੍ਰੇਲੀਆ ਗਏ 50 ਐਥਲੀਟ ਲਾਪਤਾ

ss1

ਰਾਸ਼ਟਰਮੰਡਲ ਖੇਡਾਂ ਲਈ ਆਸਟ੍ਰੇਲੀਆ ਗਏ 50 ਐਥਲੀਟ ਲਾਪਤਾ

ਮੈਲਬਰਨ, 24 ਮਈ: ਆਸਟ੍ਰੇਲੀਆ ਦੇ ਗੋਲਡ ਕੋਸਟ ਸ਼ਹਿਰ ਵਿੱਚ ਹਾਲ ਹੀ ਵਿੱਚ ਹੋਈਆਂ ਰਾਸ਼ਟਰਮੰਡਲ ਖੇਡਾਂ ਵਿੱਚ ਹਿੱਸਾ ਲੈਣ ਆਏ 50 ਐਥਲੀਟ ਇੱਥੇ ਲਾਪਤਾ ਹੋ ਗਏ| ਉਹ ਹਾਲੇ ਤੱਕ ਆਪੋ-ਆਪਣੇ ਮੁਲਕ ਨਹੀਂ ਪਰਤੇ| ਇਹ ਪੁਸ਼ਟੀ ਸਰਕਾਰੀ ਬੁਲਾਰੇ ਨੇ ਕੀਤੀ ਹੈ| ਇਮੀਗ੍ਰੇਸ਼ਨ ਅਨੁਸਾਰ ਇਨ੍ਹਾਂ ਤੋਂ ਇਲਾਵਾ ਖੇਡਾਂ ਦੇ ਮਕਸਦ ਨਾਲ ਇੱਥੇ ਆਏ ਕਰੀਬ 200 ਲੋਕਾਂ ਨੇ ਇਥੇ ਸ਼ਰਨ ਲੈਣ ਲਈ ਅਰਜ਼ੀਆਂ ਵੀ ਦਿੱਤੀਆਂ ਹਨ, ਜਿਨ੍ਹਾਂ ਨੂੰ ਕੇਸਾਂ ਦੇ ਫੈਸਲੇ ਤੱਕ ਵੀਜ਼ੇ ਦਿੱਤੇ ਗਏ ਹਨ| ਖੇਡਾਂ ਦੌਰਾਨ ਆਏ ਐਥਲੀਟਾਂ ਨੂੰ ਆਸਟ੍ਰੇਲੀਆ ਨੇ ਪਹਿਲਾਂ ਦੇਸ਼ ਨਿਕਾਲਾ ਦੇਣ ਦੀ ਚਿਤਾਵਨੀ ਦਿੱਤੀ ਹੋਈ ਹੈ ਕਿਉਂਕਿ ਕੌਮਾਂਤਰੀ ਸਮਾਗਮਾਂ ਦੇ ਮੁਕਾਬਲੇ ਰਾਸ਼ਟਰਮੰਡਲ ਖੇਡਾਂ ਵਿੱਚ ਰਫੂਚੱਕਰ ਹੋਣ ਵਾਲਿਆਂ ਦੀ ਗਿਣਤੀ ਕਾਫੀ ਜ਼ਿਆਦਾ ਹੈ| ਇਨ੍ਹਾਂ ਵਿੱਚ ਅਫਰੀਕੀ ਲੋਕ ਜ਼ਿਆਦਾ ਹਨ| ਯੁਗਾਂਡਾ ਤੇ ਰਵਾਡਾ ਨਾਲ ਸੰਬਧਿਤ ਪੂਰੇ ਵਫਦ ਹੀ 14 ਅਪ੍ਰੈਲ ਨੂੰ ਇੰਮੀਗ੍ਰੇਸ਼ਨ ਤੋਂ ਅੱਖੋਂ-ਪਰੋਖੇ ਹੋ ਗਏ|
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਖੇਡਾਂ 15 ਅਪ੍ਰੈਲ ਨੂੰ ਖਤਮ ਹੋਈਆਂ ਸਨ| ਉਕਤ ਐਥਲੀਟਾਂ ਬਾਰੇ ਸੈਨੇਟ ਕਮੇਟੀ ਨੂੰ ਦੱਸਦਿਆਂ ਗ੍ਰਹਿ ਮਾਮਲਿਆਂ ਬਾਰੇ ਵਿਭਾਗ ਦੇ ਇਕ ਨੁਮਾਇੰਦੇ ਨੇ ਕਿਹਾ ਕਿ ਇਨ੍ਹਾਂ ਨੇ ਹਾਲੇ ਮੁਲਕ ਨਹੀਂ ਛੱਡਿਆ| ਸਥਾਨਕ ਮੀਡੀਆ ਨੇ ਪਹਿਲਾਂ ਇਹ ਗਿਣਤੀ ਸੌ ਦੇ ਕਰੀਬ ਦੱਸੀ ਸੀ|

Share Button

Leave a Reply

Your email address will not be published. Required fields are marked *