ਰਾਸ਼ਟਰਪਤੀ ਵੱਲੋਂ ਸਨਮਾਨਿਤ ਕੀਤੇ ਗਏ ਲੈਕਚਰਾਰ ਦੀਪਕ ਸ਼ਰਮਾ ਦਾ ਜੰਡਿਆਲਾ ਗੁਰੂ ਪਹੁੰਚਣ ਤੇ ਸਵਾਗਤ

ਰਾਸ਼ਟਰਪਤੀ ਵੱਲੋਂ ਸਨਮਾਨਿਤ ਕੀਤੇ ਗਏ ਲੈਕਚਰਾਰ ਦੀਪਕ ਸ਼ਰਮਾ ਦਾ ਜੰਡਿਆਲਾ ਗੁਰੂ ਪਹੁੰਚਣ ਤੇ ਸਵਾਗਤ

12-15
ਜੰਡਿਆਲਾ ਗੁਰੁ 11 ਜੂਨ (ਵਰਿੰਦਰ ਸਿੰਘ): ਲੈਕਚਰਾਰ ਦੀਪਕ ਸ਼ਰਮਾ ਤਾਰਾਗੜ ਅੰਮ੍ਰਿਤਸਰ ਨੂੰ ਪਿਛਲੇ ਦਿਨੀ ਮਾਲਤੀ ਗਿਆਨਪੀਠ ਐਵਾਰਡ 2016 ਰਾਸ਼ਟਰਪਤੀ ਭਵਨ ਨਵੀ ਦਿੱਲੀ ਵਿਖੇ ਰਾਸ਼ਟਰਪਤੀ ਪ੍ਰਨਾਵ ਮੁਖਰਜੀ ਵੱਲੋਂ ਦਿੱਤਾ ਗਿਆ ਸੀ ਜੋ ਕਿ ਪੂਰੇ ਪੰਜਾਬ ਵਿੱਚੋ 15 ਅਧਿਆਪਕਾਂ ਨੂੰ ਮਿਲਿਆ ਸੀ, ਜਿਲਾ ਅੰਮ੍ਰਿਤਸਰ ਤੋ 2 ਅਧਿਆਪਕ ਚੁਣੇ ਗਏ ਸਨ ਜਿੰਨਾ ਵਿੱਚੋ ਲੈਕਚਰਾਰ ਦੀਪਕ ਸ਼ਰਮਾ ਇੱਕ ਹਨ। ਇਸ ਵਿੱਚ ਇਹਨਾ ਨੂੰ 1 ਲੱਖ ਰੁਪਏ ਨਕਦ, ਇੱਕ ਮੈਡਲ, ਇੱਕ ਸਰਟੀਫਿਕੇਟ ਅਤੇ ਇੱਕ ਸ਼ਾਲ ਭੇਂਟ ਕੀਤਾ ਗਿਆ।ਇਸ ਸਮਾਗਮ ਵਿੱਚ ਕੇਂਦਰੀ ਮੰਤਰੀ ਮੇਨਕਾ ਗਾਂਧੀ, ਉਪ ਮੁੱਖ ਮੰਤਰੀ ਨਵੀ ਦਿੱਲੀ, ਸਿਖਿਆ ਮੰਤਰੀ ਪੰਜਾਬ ਅਤੇ ਪੰਚਾਇਤ ਮੰਤਰੀ ਪੰਜਾਬ ਹਾਜਰ ਸਨ। ਅੱਜ ਦੀਪਕ ਸ਼ਰਮਾ ਦਾ ਜੰਡਿਆਲਾ ਗੁਰੂ ਦੇ ਸੀ: ਸੈ: ਸਕੂਲ (ਲੜਕੇ) ਜੰਡਿਆਲਾ ਗੁਰੂ ਪਹੁੰਚਣ ਤੇ ਨਿੱਘਾ ਸਵਾਗਤ ਕੀਤਾ ਗਿਆ ਅਤੇ ਉਹਨਾ ਦਾ ਮੂੰਹ ਮਿੱਠਾ ਕਰਵਾਇਆ ਗਿਆ ਤੇ ਸਨਮਾਨ ਚਿੰਨ ਦਿੱਤਾ ਗਿਆ।

ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਦੀਪਇੰਦਰਪਾਲ ਸਿੰਘ ਖਹਿਰਾ, ਹਰਭਜਨ ਸਿੰਘ ਜੌਹਲ, ਗਗਨ ਵਰਮਾ, ਰਵਿੰਦਰ ਕੌਰ, ਕੁੱਲਵਿੰਦਰਜੀਤ ਸਿੰਘ ਬੰਡਾਲਾ, ਕੁੱਲਦੀਪ ਸਿੰਘ ਕਾਹਲੋਂ, ਡਾ: ਪ੍ਰਿਤਪਾਲ ਸਿੰਘ ਬਲਾਕ ਖੇਤੀਬਾੜੀ ਅਫਸਰ ਜੰਡਿਆਲਾ ਗੁਰੂ, ਰਜਿੰਦਰ ਕੁਮਾਰ ਜੁਲਕਾ, ਵਰਿੰਦਰ ਸਿੰਘ, ਸੁਰਿੰਦਰ ਸ਼ਿੰਦਾ, ਬਚਨ ਸਿੰਘ ਅਤੇ ਕਸ਼ਮੀਰ ਸਿੰਘ ਆਦਿ ਹਾਜਰ ਸਨ।ਇਹ ਐਵਾਰਡ ਮਨੋਹਰ ਸਿੰਘ ਸਿਖਿਆ ਖੋਜ ਸੁਸਾਇਟੀ ਵੱਲੋਂ ਸ਼੍ਰੀਮਤੀ ਮਾਲਤੀ ਦੇਵੀ ਦੇ ਜਨਮ ਦਿਨ ਤੇ ਸ਼ੁਰੂ ਕੀਤਾ ਗਿਆ ਅਤੇ ਇਸ ਵਾਰ ਉਹਨਾ ਦੇ 95ਵੇਂ ਜਨਮ ਦਿਨ ਤੇ ਦਿੱਤਾ ਗਿਆ। ਦੀਪਕ ਸ਼ਰਮਾ ਨੂੰ ਇਹ ਐਵਾਰਡ ਅੰਗਰੇਜੀ ਵਿਸ਼ੇ ਅਧੀਨ ਦਿੱਤਾ ਗਿਆ। ਦੀਪਕ ਸ਼ਰਮਾ ਪਿਛਲੇ ਕਈ ਸਾਲਾਂ ਤੋ ਅੰਗਰੇਜੀ ਅਧਿਆਪਕਾਂ ਨੂੰ ਸਿਖਲਾਈ ਵੀ ਦੇ ਕੇ ਸਿਖਿਆ ਵਿਭਾਗ ਵਿੱਚ ਮਹਾਨ ਯੋਗਦਾਨ ਪਾ ਰਹੇ ਹਨ।

Share Button

Leave a Reply

Your email address will not be published. Required fields are marked *

%d bloggers like this: