Wed. Apr 24th, 2019

ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਐਮ.ਸੀ.ਐਮ. ਡੀ.ਏ.ਵੀ. ਕਾਲਜ ਚੰਡੀਗੜ੍ਹ ਵਿੱਚ ਗੋਲਡਨ ਜੁਬਲੀ ਇਮਾਰਤ ਦੀ ਰੱਖੀ ਨੀਂਹ

ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਐਮ.ਸੀ.ਐਮ. ਡੀ.ਏ.ਵੀ. ਕਾਲਜ ਚੰਡੀਗੜ੍ਹ ਵਿੱਚ ਗੋਲਡਨ ਜੁਬਲੀ ਇਮਾਰਤ ਦੀ ਰੱਖੀ ਨੀਂਹ

ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਐਮ.ਸੀ.ਐਮ. ਡੀ.ਏ.ਵੀ. ਕਾਲਜ ਚੰਡੀਗੜ੍ਹ ਵਿੱਚ ਗੋਲਡਨ ਜੁਬਲੀ ਇਮਾਰਤ ਦੀ ਰੱਖੀ ਨੀਂਹ

ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਅੱਜ ਐਮ.ਸੀ.ਐਮ. ਡੀ.ਏ.ਵੀ. ਕਾਲਜ ਫਾਰ ਵੁਮੈਨ,ਸੈਕਟਰ 36 ਚੰਡੀਗੜ੍ਹ ਵਿੱਚ ਗੋਲਡਨ ਜੁਬਲੀ ਇਮਾਰਤ ਦੀ ਨੀਂਹ ਰੱਖੀ ਹੈ।
ਉਨ੍ਹਾਂ ਨਾਲ ਪੰਜਾਬ ਦੇ ਰਾਜਪਾਲ ਵੀ.ਪੀ.ਸਿੰਘ ਬਦਨੌਰ,ਹਰਿਆਣਾ ਦੇ ਰਾਜਪਾਲ ਕਪਤਾਨ ਸਿੰਘ ਸੋਲੰਕੀ ਤੇ ਚੰਡੀਗੜ੍ਹ ਤੋਂ ਸੰਸਦ ਮੈਂਬਰ ਕਿਰਨ ਖੇਰ ਵੀ ਮੌਜੂਦ ਹਨ।ਜ਼ਿਕਰਯੋਗ ਹੈ ਕਿ ਰਾਸ਼ਟਰਪਤੀ ਬਨਣ ਤੋਂ ਬਾਅਦ ਕੋਵਿੰਦ ਪਹਿਲੀ ਵਾਰ ਚੰਡੀਗੜ੍ਹ ਆਏ ਹਨ।ਕੋਵਿੰਦ ਦੇ ਸਵਾਗਤ ਲਈ ਚੰਡੀਗੜ੍ਹ ਪ੍ਰਸ਼ਾਸਨ ਵਲੋਂ ਪੂਰੀਆਂ ਤਿਆਰੀਆਂ ਕੀਤੀਆਂ ਗਈਆ ਸਨ।ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਐਮ.ਸੀ.ਐਮ. ਡੀ.ਏ.ਵੀ. ਕਾਲਜ ਚੰਡੀਗੜ੍ਹ ਵਿੱਚ ਗੋਲਡਨ ਜੁਬਲੀ ਇਮਾਰਤ ਦੀ ਰੱਖੀ ਨੀਂਹਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਕਿਹਾ ਅੱਜ ਮੈਂ ਉਹਨਾਂ ਦਿਨਾਂ ਨੂੰ ਯਾਦ ਕਰ ਰਿਹਾ ਸੀ ਜਦ ਸਵਰਗੀਆ ਮਿਹਰ ਚੰਦ ਮਹਾਜਨ ਨੂੰ ਕਸ਼ਮੀਰ ਦੇ ਮੁੱਖ ਮੰਤਰੀ ਦਾ ਅਹੁਦਾ ਮਿਲਿਆ ਸੀ।ਉਸ ਵੇਲੇ ਕਸ਼ਮੀਰ ਦੇ ਵਟਵਾਰੇ ਬਾਰੇ ਵਿਚਾਰ ਹੋ ਰਿਹਾ ਸੀ।ਉਸ ਵੇਲੇ ਉਨ੍ਹਾਂ ਨਿਰਣਾ ਲਿਆ ਸੀ ਕਿ ਕਸ਼ਮੀਰ ਇਸ ਵੇਲੇ ਭਾਰਤ ਦੇ ਨਾਲ ਹੋਣਾ ਚਾਹੀਦਾ ਹੈ।ਉਸ ਪਿਛੇ ਇੱਕ ਵਜ੍ਹਾ ਉਨ੍ਹਾਂ ਦਾ ਰਾਸ਼ਟਰੀਆ ਪ੍ਰੇਮ ਸੀ।ਮੈਂ ਉਸ ਪ੍ਰੇਮ ਨੂੰ ਵਾਰ-ਵਾਰ ਯਾਦ ਕਰਦਾ ਹਾਂ।ਉਨ੍ਹਾਂ ਕਿਹਾ ਕਿ ਆਪਣੇ -ਆਪਣੇ ਖੇਤਰ ਦੇ ਵਿੱਚ ਕੰਮ ਕਰਨ ਵਾਲੀਆਂ ਚੰਡੀਗੜ੍ਹ ਦੀਆਂ ਕੁੜੀਆਂ ਦੀ ਲੰਬੀ ਸਚਾਈ ਹੈ।ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਐਮ.ਸੀ.ਐਮ. ਡੀ.ਏ.ਵੀ. ਕਾਲਜ ਚੰਡੀਗੜ੍ਹ ਵਿੱਚ ਗੋਲਡਨ ਜੁਬਲੀ ਇਮਾਰਤ ਦੀ ਰੱਖੀ ਨੀਂਹਮੈਂ ਇੱਕ ਨਾਮ ਲੈਣਾ ਚਾਹਵਾਂ ਤਾਂ ਮੈਂ ਨੀਰਜਾ ਭਾਨੋਟ ਦਾ ਨਾਮ ਲਵਾਂਗਾ।ਜਿਸ ਨੇ ਆਪਣੀ ਜਾਨ ਦੇ ਕੇ ਦੂਸਰਿਆਂ ਦੀ ਜਾਨ ਬਚਾਉਣ ਵਾਲੀ ਅਜਿਹੀ ਚੰਡੀਗੜ੍ਹ ਦੀ ਬੇਟੀ ਤੇ ਇਕੱਲੇ ਚੰਡੀਗੜ੍ਹ ਨੂੰ ਨਹੀਂ ਸਗੋਂ ਪੂਰੇ ਦੇਸ਼ ਨੂੰ ਮਾਣ ਹੈ।ਉਨ੍ਹਾਂ ਚੰਡੀਗੜ੍ਹ ਦੀ ਸਿਫ਼ਤ ਕਰਦਿਆਂ ਕਿਹਾ ਕਿ ਚੰਡੀਗੜ੍ਹ ਦੇ ਵਿੱਚ ਆਈ.ਟੀ. ਅਤੇ ਟਿਕਨੌਲੋਜੀ ਦੇ ਲਈ ਟਿਕਨੌਲੋਜੀ ਪਾਰਕ ਵੀ ਬਣਾਇਆ ਗਿਆ ਹੈ।ਇਸ ਕਾਲਜ਼ ਦੇ ਹਰ ਵਿਦਿਆਰਥੀਆਂ ਦੀ ਇਹੀ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਉਹ ਅਜਿਹੀਆਂ ਮਿਸਾਲਾਂ ਕਾਇਮ ਕਰਦੇ ਰਹਿਣ।

Share Button

Leave a Reply

Your email address will not be published. Required fields are marked *

%d bloggers like this: