Sun. Aug 18th, 2019

ਰਾਸ਼ਟਰਪਤੀ ਰਾਮਨਾਥ ਕੋਵਿੰਦ ਅਤੇ ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ਵਾਸੀਆਂ ਨੂੰ ਈਦ ਦੀ ਦਿੱਤੀ ਵਧਾਈ

ਰਾਸ਼ਟਰਪਤੀ ਰਾਮਨਾਥ ਕੋਵਿੰਦ ਅਤੇ ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ਵਾਸੀਆਂ ਨੂੰ ਈਦ ਦੀ ਦਿੱਤੀ ਵਧਾਈ

ਨਵੀਂ ਦਿੱਲੀ: ਅੱਜ ਈਦ-ਉਲ-ਅਜਹਾ ਹੈ। ਦੇਸ਼ ਭਰ ‘ਚ ਈਦ ਦੀਆਂ ਖੁਸ਼ੀਆਂ ਮਨਾਹੀ ਜਾ ਰਹੀ ਹਨ। ਰਾਸ਼ਟਰਪਤੀ ਰਾਮਨਾਥ ਕੋਵਿੰਦ, ਉਪਰਾਸ਼ਟਰਪਤੀ ਵੇਂਕਿਆ ਨਾਏਡੂ, ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਦੇਸ਼ ਦੇ ਲੋਕਾਂ ਨੂੰ ਈਦ-ਉਲ-ਅਜਹਾ ਦੀ ਵਧਾਈ ਦਿੱਤੀ। ਈਦ-ਉਲ-ਅਜਹਾ ਨੂੰ ਕੁਰਬਾਨੀ ਦਾ ਤਿਉਹਾਰ ਵੀ ਮੰਨਿਆ ਜਾਂਦਾ ਹੈ। ਦੇਸ਼ ਭਰ ਵਿੱਚ ਸੋਮਵਾਰ ਨੂੰ ਇਹ ਤਿਉਹਾਰ ਪੂਰੇ ਜੋਸ਼ ਅਤੇ ਖੁਸ਼ੀ ਦੇ ਨਾਲ ਮਨਾਇਆ ਜਾ ਰਿਹਾ ਹੈ।

ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਟਵੀਟ ਕੀਤਾ, ਈਦ-ਉਲ-ਜੁਹਾ ਦੇ ਮੌਕੇ ‘ਤੇ ਸਾਰੇ ਦੇਸ਼ਵਾਸੀਆਂ ਖਾਸ ਤੌਰ ‘ਤੇ ਸਾਡੇ ਮੁਸਲਮਾਨ ਭਰਾਵਾਂ ਅਤੇ ਭੈਣਾਂ ਨੂੰ ਵਧਾਈ ਅਤੇ ਸ਼ੁਭਕਾਮਨਾਵਾਂ। ਈਦ-ਉਲ-ਜੁਹਾ ਪ੍ਰੇਮ, ਭਾਈਚਾਰੇ ਅਤੇ ਮਨੁੱਖ ਸੇਵਾ ਦਾ ਪ੍ਰਤੀਕ ਹੈ। ਪੀਐਮ ਨਰੇਂਦਰ ਮੋਦੀ ਨੇ ਟਵੀਟ ਕੀਤਾ, ਈਦ- ਉਲ-ਅਜਹੇ ਦੇ ਤਿਉਹਾਰ ਉੱਤੇ ਮੇਰੀਆਂ ਸ਼ੁਭਕਾਮਨਾਵਾਂ।

ਮੈਂ ਉਮੀਦ ਕਰਦਾ ਹਾਂ ਕਿ ਇਹ ਸਾਡੇ ਸਮਾਜ ਵਿੱਚ ਸ਼ਾਂਤੀ ਅਤੇ ਖੁਸ਼ਹਾਲੀ ਦੀ ਭਾਵਨਾ ਨੂੰ ਵਧਾਏਗਾ, ਈਦ ਮੁਬਾਰਕ!

Leave a Reply

Your email address will not be published. Required fields are marked *

%d bloggers like this: