ਰਾਸ਼ਟਰਪਤੀ ਕੋਵਿੰਦ ਵਲੋਂ ਕਿਊਬਾ ਦੇ ਕ੍ਰਾਂਤੀਕਾਰੀ ਨੇਤਾ ਫਿਦੇਲ ਕਾਸਤਰੋ ਨੂੰ ਦਿੱਤੀ ਸ਼ਰਧਾਂਜਲੀ

ss1

ਰਾਸ਼ਟਰਪਤੀ ਕੋਵਿੰਦ ਵਲੋਂ ਕਿਊਬਾ ਦੇ ਕ੍ਰਾਂਤੀਕਾਰੀ ਨੇਤਾ ਫਿਦੇਲ ਕਾਸਤਰੋ ਨੂੰ ਦਿੱਤੀ ਸ਼ਰਧਾਂਜਲੀ

ਹਵਾਨਾ, 22 ਜੂਨ : ਰਾਸ਼ਟਰਪਤੀ ਰਾਮਨਾਥ ਕੋਵਿੰਦ ਆਪਣੀ ਵਿਦੇਸ਼ ਯਾਤਰਾ ਦੇ ਤੀਜੇ ਪੜਾਅ ਦੌਰਾਨ ਕਿਊਬਾ ਪਹੁੰਚੇ, ਜਿੱਥੇ ਉਨ੍ਹਾਂ ਨੇ ਕਿਊਬਾ ਦੇ ਕ੍ਰਾਂਤੀਕਾਰੀ ਨੇਤਾ ਫਿਦੇਲ ਕਾਸਤਰੋ ਨੂੰ ਸ਼ਰਧਾਂਜਲੀ ਭੇਟ ਕੀਤੀ| ਉਨ੍ਹਾਂ ਨੇ ਸਵਰਗਵਾਸੀ ਨੇਤਾ ਨੂੰ ਭਾਰਤ ਦਾ ਖਾਸ ਦੋਸਤ ਦੱਸਦੇ ਹੋਏ ਕਿਹਾ ਕਿ ਉਨ੍ਹਾਂ ਨੇ ਦੁਨੀਆ ਵਿੱਚ ਵਿਕਾਸਸ਼ੀਲ ਦੇਸ਼ਾਂ ਦੀ ਆਵਾਜ਼ ਨੂੰ ਬੁਲੰਦ ਕੀਤਾ| ਰਾਸ਼ਟਰਪਤੀ ਕੋਵਿੰਦ ਤਿੰਨ ਦਿਨਾਂ ਲਈ ਵਿਦੇਸ਼ ਦੌਰੇ ਤੇ ਗਏ ਹਨ ਅਤੇ ਕਿਊਬਾ ਤੋਂ ਪਹਿਲਾਂ ਉਹ ਯੂਨਾਨ ਅਤੇ ਸੂਰੀਨਾਮ ਦਾ ਦੌਰਾ ਵੀ ਕਰ ਚੁੱਕੇ ਹਨ| ਸੂਰੀਨਾਮ ਵਿਖੇ ਉਨ੍ਹਾਂ ਨੇ ਯੋਗਾ ਕੀਤਾ|
ਰਾਸ਼ਟਰਪਤੀ ਨੇ ਪਤਨੀ ਸਵਿਤਾ ਕੋਵਿੰਦ ਨਾਲ ਕਿਊਬਾ ਵਿੱਚ ਫਿਦੇਲ ਨੂੰ ਸ਼ਰਧਾਂਜਲੀ ਦਿੱਤੀ| ਉਨ੍ਹਾਂ ਨੇ ਟਵੀਟ ਕੀਤਾ ਕਿ ਸੈਂਟੀਯਾਗੋ ਡਿ ਕਿਊਬਾ ਵਿੱਚ ਫਿਦੇਲ ਨੂੰ ਸ਼ਰਧਾਂਜਲੀ ਭੇਟ ਕਰਕੇ ਕਿਊਬਾ ਦੀ ਰਾਜਨੀਤਕ ਯਾਤਰਾ ਦੀ ਸ਼ੁਰੂਆਤ ਕਰਦੇ ਹੋਏ ਮਾਣ ਮਹਿਸੂਸ ਕਰ ਰਿਹਾ ਹਾਂ| ਭਾਰਤ ਦੇ ਖਾਸ ਦੋਸਤ ਜਿਨ੍ਹਾਂ ਨੇ ਦੁਨੀਆ ਵਿੱਚ ਵਿਕਾਸਸ਼ੀਲ ਦੇਸ਼ਾਂ ਦੀ ਆਵਾਜ਼ ਨੂੰ ਮਾਣ ਅਤੇ ਤਾਕਤ ਦਿੱਤੀ| ਉਨ੍ਹਾਂ ਦੀ ਅਗਵਾਈ ਲੱਖਾਂ ਲੋਕਾਂ ਲਈ ਪ੍ਰ੍ਰੇਰਣਾ ਬਣ ਗਈ|
ਜ਼ਿਕਰਯੋਗ ਹੈ ਕਿ ਦੋ ਦਿਨਾਂ ਦੀ ਕਿਊਬਾ ਯਾਤਰਾ ਮਗਰੋਂ ਰਾਸ਼ਟਰਪਤੀ ਨਵੇਂ ਚੁਣੇ ਗਏ ਰਾਸ਼ਟਰਪਤੀ ਮਿਗੁਏਲ ਡਿਜਾ ਕੈਨਲ ਬਰਮੁਡੇਜ ਨਾਲ ਮੁਲਾਕਾਤ ਕਰਨਗੇ|

Share Button

Leave a Reply

Your email address will not be published. Required fields are marked *