Sun. Oct 20th, 2019

ਰਾਵਣ (ਬੁਰਾਈ ਤੇ ਇਛਾਈ ਦੀ ਜਿੱਤ)

ਰਾਵਣ (ਬੁਰਾਈ ਤੇ ਇਛਾਈ ਦੀ ਜਿੱਤ)

ਕਿੰਨੇ ਹੀ ਸਾਲਾਂ ਤੋਂ ਦੋਸਤੋ ਅਸੀਂ ਦੁਸਹਿਰੇ ਦਾ ਤਿਉਹਾਰ ਮਨਾਉਦੇ ਆ ਰਹੇ ਹਾਂ,,,ਜਿਸ ਵਿੱਚ ਪੰਰਮਪਰਾ ਅਨੁਸਾਰ ਰਾਵਣ,ਕੁੰਭਕਰਣ ਤੇ ਮੇਘਨਾਥ ਦੇ ਪੁੱਤਲਿਆਂ ਨੂੰ ਜਲਾਇਆ ਜਾਂਦਾ ਹੈ।ਜੋ ਕਿ ਸਾਡੇ ਕਹਿੰਣ ਮੁਤਾਬਕ ਬੁਰਾਈ ਤੇ ਇਛਾਈ ਦੀ ਜਿੱਤ ਦਾ ਪ੍ਰਤੀਕ ਹੈ।ਹਾਂ ਮੈਂ ਵੀ ਮੰਨਦਾ ਹਾਂ ਕਿ ਰਾਵਣ ਤੋਂ ਗਲਤੀ ਹੋ ਗਈ ਹੋਵੇਗੀ,,,, ਜਿਸ ਦੀ ਉਸ ਨੂੰ ਸਜਾ ਵੀ ਮਿਲੀ।
ਸੋਚਣ ਵਾਲੀ ਗੱਲ ਆ ਦੋਸਤੋ ਕਿ ਰਾਵਣ ਨੂੰ ਅਸੀਂ ਅੱਜ ਵੀ ਸਜਾ ਦੇ ਰਹੇ ਆ,,, ਕੀ ਅਸੀਂ ਰਾਵਣ ਨਾਲ ਇਨਸਾਫ ਕਰ ਰਹੇ ਹਾਂ?ਕੀ ਅਸੀ ਆਪਣੇ ਆਪ ਨੂੰ ਰਾਮ ਮੰਨਦੇ ਹਾਂ?ਕੀ ਸਾਡੇ ਵਿੱਚ ਕੋਈ ਬੁਰਾਈ ਨਹੀਂ ਹੈ?ਕੀ ਅੱਜ ਦੇ ਇਸ ਯੁੱਗ ਵਿੱਚ ਔਰਤ ਨੂੰ ਸਨਮਾਨ ਦੀਆਂ ਨਜਰਾਂ ਨਾਲ ਵੇਖਿਆ ਜਾਂਦਾ ਹੈ?ਕੀ ਅੱਜਕੱਲ੍ਹ ਔਰਤ ਦੀ ਸ਼ਰੇਆਮ ਇੱਜਤ ਨਹੀਂ ਲੁੱਟੀ ਜਾਂਦੀ?ਕੀ ਅੱਜਕੱਲ੍ਹ ਆਪਣੇ ਰਾਜ ਨੂੰ ਕਾਇਮ ਰੱਖਣ ਲਈ ਸਚਾਈ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਨਹੀਂ ਕੀਤੀ ਜਾਂਦੀ?ਹੋਰ ਬਹੁਤ ਸਵਾਲ ਹਨ ,ਜੋ ਮੇਰੇ ਇਸ ਸਮਾਜ ਨੂੰ ਹਮੇਸਾ ਰਹਿੰਣਗੇ।
ਦੋਸਤੋਂ ਸਾਡੇ ਅੰਦਰ ਰਾਵਣ ਤੋਂ ਵੀ ਜਿਆਦਾ ਬੁਰਾਈ ਭਰੀ ਹੋਈ ਏ,,,ਫਰਕ ਵੱਸ ਇੰਨ੍ਹਾਂ ਹੈ,ਕਿ ਰਾਵਣ ਨੇ ਸਭ ਦੇ ਸਾਹਮਣੇ ਖੁੱਲਕੇ ਆਪਣੀ ਬੁਰਾਈ ਨੂੰ ਜਾਹਿਰ ਕੀਤਾ,,,,,ਤੇ ਅਸੀਂ ਲੁੱਕ ਪਿੱਛ ਇੱਕ ਦੂਜੇ ਤੇ ਵਾਰ ਕਰੀ ਜਾਂਦੇ ਹਾਂ,,,,ਤੇ ਧੀਆਂ ਭੈਣਾਂ ਦੇ ਨਾਲ ਬਲਾਤਕਾਰ ਹੋਈ ਜਾਂਦੇ ਨੇ,,, ਤੇ ਆਪਣੀ ਚਲਾਕੀ ਤੇ ਪੈਸੇ ਦੇ ਦਮ ਤੇ ਬਚ ਕੇ ਨਿਕਲ ਜਾਂਦੇ ਹਨ।ਅਜਿਹੇ ਲੋਕ ਸਾਡੇ ਸਮਾਜ ਤੇ ਇੱਕ ਬਦਨਮੂ ਧੱਵਾ ਨੇ,,,ਜੋ ਰਾਵਣ ਤੋਂ ਵੀ ਜਿਆਦਾ ਖ਼ਤਰਨਾਕ ਹਨ।ਕੀ ਇੱਕ ਅਜਿਹੇ ਸਾਡੇ ਸਮਾਜ ਨੂੰ,ਇਸ ਵਿੱਚ ਮੇਰੇ ਵਰਗੇ ਆਪ ਬੁਰਾਈ ਨਾਲ ਭਰੇ ਬੈਠੇ ਹਨ,ਉਸਨੂੰ ਹੱਕ ਹੈ ਕਿ ਉਹ ਰਾਵਣ ਕੁੰਭਕਰਣ ਤੇ ਮੇਘਨਾਥ ਦੇ ਪੁਤਲਿਆਂ ਨੂੰ ਜਲਾਉਣ?
ਰਾਵਣ,ਕੁੰਭਕਰਣ ਤੇ ਮੇਘਨਾਥ ਦੇ ਪੁਤਲਿਆਂ ਨੂੰ ਜਲਾ ਕੇ ਸਾਨੂੰ ਕੁੱਝ ਨਹੀਂ ਮਿਲਣਾ,,,,ਤੇ ਨਾ ਹੀ ਸਾਡੇ ਦੇਸ ਨੇ ਕੋਈ ਤਰੱਕੀ ਕਰਨੀ ਹੈ।ਦੋਸਤੋ ਜੇਕਰ ਕੁੱਝ ਜਲਾਉਣਾ ਹੀ ਹੈ ਤਾਂ ਆਪਣੇ ਅੰਦਰ ਦੀ ਬੁਰਾਈ ਨੂੰ ਜਲਾਊ,ਆਪਣੇ ਅੰਦਰ ਛੁਪੀ ਬੇਈਮਾਨੀ,ਈਰਖ਼ਾ,ਵੈਰ ਵਿਰੋਧ ਤੇ ਊਚ ਨੀਚ ਪਰਖਣ ਵਾਲੀ ਨੀਅਤ ਨੂੰ ਜਲਾਊ।ਦੋਸਤੋ ਜੇਕਰ ਅਸੀਂ ਦੇਸ ਨੂੰ ਤਰੱਕੀ ਦੀਆਂ ਰਾਹਾਂ ਤੇ ਨਹੀਂ ਲਿਜਾ ਸਕਦੇ,,ਤੇ ਨਾ ਹੀ ਆਪਪਣੇ ਅੰਦਰ ਛੁਪੀਆਂ ਇਹਨਾਂ ਬੁਰਾਈਆਂ ਦਾ ਖਾਤਮਾਂ ਨਹੀਂ ਕਰ ਸਕਦੇ,,,,,ਤਾਂ ਫੇਰ ਦੋਸਤੋ ਮਾਫ਼ ਕਰਨਾ,ਸਾਨੂੰ ਕੋਈ ਹੱਕ ਨਹੀਂ ਹੈ ਰਾਵਣ,ਕੁੰਭਕਰਣ ਤੇ ਮੇਘਨਾਥ ਦੇ ਪੁਤਲਿਆਂ ਨੂੰ ਜਲਾਉਣ ਦਾ।।

ਇਸ ਲੇਖ ਨੂੰ ਜੋ ਪੜ੍ਹੇ, ਕਿਰਪਾ ਕਰਕੇ ਆਪਣੇ ਵਿਚਾਰ ਜਰੂਰ ਦੇਵੇ।

ਪਾਲੀ ਸ਼ੇਰੋਂ
ਪਿੰਡ ਤੇ ਡਾਕ. – ਸ਼ੇਰੋਂ
ਜਿਲ੍ਹਾ – ਸੰਗਰੂਰ
ਸੰਪਰਕ – 90416 – 23712

Leave a Reply

Your email address will not be published. Required fields are marked *

%d bloggers like this: