ਰਾਮ ਰਹੀਮ ਨੂੰ ਦੋਸ਼ੀ ਕਰਾਰ ਦੇਣ ਤੋਂ ਬਾਅਦ ਆਤਿਸ਼ਬਾਜੀ ਕਰਕੇ ਕੀਤਾ ਖੁਸ਼ੀ ਦਾ ਇਜ਼ਹਾਰ

ss1

ਰਾਮ ਰਹੀਮ ਨੂੰ ਦੋਸ਼ੀ ਕਰਾਰ ਦੇਣ ਤੋਂ ਬਾਅਦ ਆਤਿਸ਼ਬਾਜੀ ਕਰਕੇ ਕੀਤਾ ਖੁਸ਼ੀ ਦਾ ਇਜ਼ਹਾਰ

ਜੰਡਿਆਲਾ ਗੁਰੂ 25 ਅਗਸਤ ਵਰਿੰਦਰ ਸਿੰਘ :- ਗੁਰਮੀਤ ਰਾਮ ਰਹੀਮ ਨੂੰ ਬਲਾਤਕਾਰ ਦੇ ਕੇਸ ਵਿਚ ਸੀ ਬੀ ਆਈ ਦੀ ਅਦਾਲਤ ਵਲੋਂ ਅੱਜ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਸਿੱਖ ਜਥੇਬੰਦੀਆਂ ਦੇ ਨਾਲ ਨਾਲ ਸ਼ਹਿਰ ਵਾਸੀਆਂ ਵਿਚ ਖੁਸ਼ੀ ਦੀ ਲਹਿਰ ਦੌੜ ਆਈ । ਜਿਵੇਂ ਹੀ ਕਰੀਬ 3.15 ਵਜੇ ਫੈਸਲੇ ਦੀ ਖਬਰ ਟੀ ਵੀ ਤੇ ਆਈ ਤਾਂ ਸ਼ਹਿਰ ਵਿਚ ਪਟਾਕੇ ਚਲਾਕੇ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ । ਇਸਤੋਂ ਇਲਾਵਾ ਵੱਖ ਵੱਖ ਸਿੱਖ ਜਥੇਬੰਦੀਆਂ ਦੇ ਆਗੂਆਂ ਨੇ ਫੋਨ ਰਾਹੀਂ ਫੈਂਸਲੇ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਰੂਪ ਧਾਰਨ ਕਰਨ ਵਾਲੇ ਇਸ ਸ਼ਖਸ਼ ਦਾ ਅਜਿਹਾ ਹੀ ਹਾਲ ਹੋਣਾ ਚਾਹੀਦਾ ਹੈ । ਵੱਖ ਵੱਖ ਆਗੂਆਂ ਨੇ ਅਪਨੇ ਬਿਆਨ ਰਾਹੀਂ ਦੱਸਿਆ ਕਿ ਕਾਨੂੰਨ ਦੀ ਜਿੱਤ ਹੋਈ ਹੈ ਅਤੇ ਡੇਰੇਦਾਰਾਂ ਦਾ ਪਾਖੰਡ ਖਤਮ ਹੋਇਆ ਹੈ ਅਤੇ ਇਸਦੇ ਨਾਲ ਹੀ ਇਕ ਹੋਰ ਪਾਖੰਡੀ ਦਾ ਅੰਤ ਹੋਇਆ ਹੈ । ਸਰਕਾਰ ਵਲੋਂ ਇੰਟਰਨੈਟ ਦੀਆਂ ਸੇਵਾਵਾਂ ਬੰਦ ਹੋਣ ਦੇ ਕਾਰਨ ਵਧਾਈਆਂ ਦੇ ਆਦਾਨ ਪ੍ਰਦਾਨ ਵਿਚ ਫੋਨ ਦੀਆਂ ਘੰਟੀਆਂ ਵਜਦੀਆਂ ਰਹੀਆਂ । ਕੁਲ ਮਿਲਾਕੇ ਜਨਤਾ ਦੇ ਵਿਚ ਕਾਨੂੰਨ ਪ੍ਰਤੀ ਸਤਿਕਾਰ ਦੀ ਭਾਵਨਾ ਦੇਖਣ ਨੂੰ ਮਿਲ ਰਹੀ ਸੀ ।

Share Button

Leave a Reply

Your email address will not be published. Required fields are marked *