ਰਾਮ ਰਹੀਮ ਨੂੰ ਕੋਰਟ ਵਲੋਂ ਦੋਸ਼ੀ ਕਰਾਰ ਦਿੱਤੇ ਜਾਣ ਦੇ ਮਾਮਲੇ ਤੇ ਜੱਥੇ: ਗੁਰਬਚਨ ਸਿੰਘ ਬੋਲੇ

ਰਾਮ ਰਹੀਮ ਨੂੰ ਕੋਰਟ ਵਲੋਂ ਦੋਸ਼ੀ ਕਰਾਰ ਦਿੱਤੇ ਜਾਣ ਦੇ ਮਾਮਲੇ ਤੇ ਜੱਥੇ: ਗੁਰਬਚਨ ਸਿੰਘ ਬੋਲੇ

ਅਦਾਲਤ ਦਾ ਫੈਸਲਾ ਮੰਨੋ ਤੇ ਸ਼ਾਂਤੀ ਬਣਾਈ ਰੱਖੋ: ਗਿ:ਗੁਰਬਚਨ ਸਿੰਘ

ਸ਼੍ਰੀ ਅਨੰਦਪੁਰ ਸਾਹਿਬ, 25 ਅਗਸਤ (ਦਵਿੰਦਰਪਾਲ ਸਿੰਘ): ਡੇਰਾ ਮੁਖੀ ਗੁਰਮੀਤ ਰਾਮ ਰਹੀਮ ਬਾਰੇ ਅਦਾਲਤ ਦਾ ਫੈਸਲਾ ਸਾਰਿਆਂ ਨੂੰ ਮੰਨਣਾ ਚਾਹੀਦਾ ਹੈ ਤੇ ਸੂਬੇ ਵਿਚ ਸ਼ਾਂਤੀ ਬਣਾਈ ਰੱਖਣੀ ਚਾਹੀਦੀ ਹੈ। ਇਹ ਗੱਲ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿ:ਗੁਰਬਚਨ ਸਿੰਘ ਨੇ ਕਹੀ। ਉਨਾਂ ਕਿਹਾ ਇਕ ਔਰਤ ਦੀ ਸ਼ਿਕਾਇਤ ਤੇ ਅਦਾਲਤ ਨੇ ਫੈਸਲਾ ਕੀਤਾ ਹੈ ਤੇ ਸਾਨੂੰ ਚਾਹੀਦਾ ਹੈ ਕਿ ਮਾਨਯੋਗ ਅਦਾਲਤ ਦੇ ਫੈਸਲੇ ਦਾ ਸਤਿਕਾਰ ਕਰੀਏ।
ਸਿੰਘ ਸਾਹਿਬ ਨੇ ਕਿਹਾ ਕਿ ਅਜਿਹੇ ਹਾਲਾਤਾਂ ਵਿਚ ਹਰ ਗੁਰੂ ਘਰ ਵਿਚ ਪਹਿਰੇ ਲਗਾਏ ਜਾਣ ਤਾਂ ਜੋ ਕੋਈ ਵੀ ਸ਼ਰਾਰਤੀ ਅਨਸਰ ਕਿਸੇ ਤਰਾਂ ਦੀ ਸ਼ਰਾਰਤ ਨਾ ਕਰ ਸਕੇ। ਉਨਾਂ ਕਿਹਾ ਸਿੱਖ ਸੁਚੇਤ ਹੋ ਕੇ ਰਹਿਣ ਤੇ ਕਿਸੇ ਵੀ ਗੁਰੂ ਘਰ ਨੂੰ ਸੁੰਨਾ ਨਾ ਛੱਡਿਆ ਜਾਵੇ। ਗਿ:ਗੁਰਬਚਨ ਸਿੰਘ ਨੇ ਕਿਹਾ ਕਿ ਸ਼੍ਰੀ ਗੁਰੂ ਨਾਨਕ ਸਾਹਿਬ ਦੇ ਵਿਆਹ ਪੁਰਬ ਮੋਕੇ ਸੜਕਾਂ ਦੇ ਕਿਨਾਰੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਾ ਕੀਤਾ ਜਾਵੇ ਕਿਉਂਕਿ ਇਸ ਤਰਾਂ ਬੇਅਦਬੀ ਹੋਣ ਦਾ ਖਤਰਾ ਰਹਿੰਦਾ ਹੈ ਤੇ ਸਤਿਗੁਰੂ ਦਾ ਮਾਣ ਸਨਮਾਨ ਕਾਇਮ ਰੱਖਣਾ ਚਾਹੀਦਾ ਹੈ। ਸੜਕਾਂ ਕਿਨਾਰੇ ਗੁਰੂ ਕੇ ਲੰਗਰ ਤਾਂ ਲਗਾਏ ਜਾ ਸਕਦੇ ਹਨ ਪਰ ਪ੍ਰਕਾਸ਼ ਕਰਨ ਤੋ ਸੰਕੋਚ ਕੀਤਾ ਜਾਵੇ।

Share Button

Leave a Reply

Your email address will not be published. Required fields are marked *

%d bloggers like this: