ਰਾਮਪੁਰਾ ਫੂਲ ਵਿੱਚ ਸਵਾਈਨ ਫਲੂ ਦਾ ਵਾਪਰਿਆਂ ਕਹਿਰ, ਬਿਜਲੀ ਮੁਲਾਜ਼ਮ ਦੀ ਹੋਈ ਮੌਤ, ਪਿੰਡ ਫੂਲ ਚ ਸੋਗ ਦੀ ਲਹਿਰ

ਰਾਮਪੁਰਾ ਫੂਲ ਵਿੱਚ ਸਵਾਈਨ ਫਲੂ ਦਾ ਵਾਪਰਿਆਂ ਕਹਿਰ, ਬਿਜਲੀ ਮੁਲਾਜ਼ਮ ਦੀ ਹੋਈ ਮੌਤ, ਪਿੰਡ ਫੂਲ ਚ ਸੋਗ ਦੀ ਲਹਿਰ

ਦਲਜੀਤ ਸਿੰਘ ਸਿਧਾਣਾ, ਰਾਮਪੁਰਾ ਫੂਲ: ਸਿਹਤ ਵਿਭਾਗ ਵੱਲੋਂ ਭਾਵੇਂ ਸਵਾਈਨ ਫਲੂ ਤੋਂ ਸੁਚੇਤ ਕਰਨ ਲਈ ਪਿੰਡ ਪਿੰਡ ਜਾਗਰੂਕਤਾ ਕੈਂਪ ਲਾਏ ਜਾ ਰਹੇ ਹਨ। ਪਰਤੂੰ ਸਿਹਤ ਵਿਭਾਗ ਦੀ ਕਾਰਗੁਜ਼ਾਰੀ ਨਾਕਾਮ ਹੁੰਦੀ ਜਾ ਰਹੀ ਹੈ । ਅੱਜ ਪਿੰਡ ਫੂਲ ਵਿਖੇ ਉਗਰ ਸਿੰਘ (ਉਮਰ 54 ਸਾਲ)ਬਿਜਲੀ ਮੁਲਾਜ਼ਮ ਦੀ ਸਵਾਈਨ ਫਲੂ ਹੋਣ ਕਾਰਨ ਮੌਤ ਹੋ ਗਈ।
ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਫੂਲ ਦਾ ਉਗਰ ਸਿੰਘ ਪੁੱਤਰ ਸਵ: ਬਲਵੰਤ ਸਿੰਘ ਜ਼ੋ ਪਾਵਰ ਕਾਮ ਵਿੱਚ ਫੋਰਮੈਨ ਸੀ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਪਿੰਡ ਮਹਿਰਾਜ ਵਿਖੇ ਹੋਏ ਕਰਜ਼ਾ ਮੁਆਫੀ ਸਮਾਗਮ ਦੌਰਾਨ ਉਹ ਮੀਂਹ ਪੈਂਦੇ ਵਿੱਚ ਆਪਣੀ ਡਿਊਟੀ ਕਰਦਾ ਰਿਹਾ ਤੇ ਇਸੇ ਦੌਰਾਨ ਉਹ ਬਿਮਾਰ ਹੋ ਗਿਆ ਪਹਿਲਾਂ ਉਸ ਦਾ ਬਠਿੰਡਾ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਇਲਾਜ ਕਰਵਾਇਆਂ ਗਿਆ ਤੇ ਹਾਲਤ ਵਿੱਚ ਸੁਧਾਰ ਨਾ ਹੋਣ ਤੇ ਸਤਿਗੁਰੂ ਪ੍ਰਤਾਪ ਸਿੰਘ ਅਪੋਲੋ ਹਸਪਤਾਲ ਲੁਧਿਆਣਾ ਵਿਖੇ ਇਲਾਜ ਕਰਵਾਇਆ ਜਿੱਥੇ ਉਸ ਦੀ ਸਵਾਈਨ ਫਲੂ ਕਾਰਨ ਮੌਤ ਹੋ ਗਈ। ਸਿਵਲ ਹਸਪਤਾਲ ਰਾਮਪੁਰਾ ਫੂਲ ਵਿਖੇ ਪੋਸਟ ਮਾਰਟਮ ਕਰਵਾਕੇ ਉਸ ਦੇ ਪਿੰਡ ਫੂਲ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ, ਇਸ ਬੇਵਕਤੀ ਮੌਤ ਕਾਰਨ ਪਿੰਡ ਫੂਲ ਵਿੱਚ ਸੋਗ ਦੀ ਲਹਿਰ ਦੌੜ ਗਈ।
ਜ਼ਿਕਰਯੋਗ ਹੈ ਕਿ ਰਾਮਪੁਰਾ ਫੂਲ ਦਾ ਸਿਵਲ ਹਸਪਤਾਲ ਚਿੱਟਾ ਹਾਥੀ ਬਣ ਗਿਆ ਹੈ , ਇੱਥੇ ਮਰੀਜ਼ਾਂ ਦੇ ਦੇਖਣ ਲਈ ਨਾ ਤਾਂ ਕੋਈ ਲੋੜੀਂਦੇ ਪ੍ਰਬੰਧ ਹਨ ਅਤੇ ਨਾ ਹੀ ਇਲਾਜ ਲਈ ਯੋਗ ਸਟਾਫ ਜਿਸ ਕਰਕੇ ਮੌਕੇ ਤੇ ਸਹੀ ਇਲਾਜ਼ ਨਾ ਹੋਣ ਕਾਰਨ ਮਰੀਜ਼ ਮੌਤ ਦੇ ਮੂੰਹ ਵਿੱਚ ਜਾ ਰਹੇ ਹਨ।
ਇਸ ਤੋਂ ਪਹਿਲਾਂ ਪਿੰਡ ਬਾਲਿਆਂਵਾਲੀ ਵਿਖੇ ਵੀ ਸਵਾਈਨ ਫਲੂ ਕਾਰਨ ਮੌਤ ਹੋ ਚੁੱਕੀ ਹੈ।

Share Button

Leave a Reply

Your email address will not be published. Required fields are marked *

%d bloggers like this: