ਰਾਮਪੁਰਾ ਫੂਲ ਵਿਖੇ ਬੱਸ ਨੂੰ ਭਿਆਨਕ ਅੱਗ ਲੱਗੀ, ਤਿੰਨ ਸਵਾਰਾਂ ਦੀ ਮੌਤ, ਤਿੰਨ ਦੀ ਹਾਲਤ ਨਾਜੁਕ ‘ਤੇ 19 ਦੇ ਕਰੀਬ ਸਵਾਰੀਆਂ ਗੰਭੀਰ ਜਖ਼ਮੀ ਹਸਪਤਾਲ ਦਾਖਲ

ss1

ਰਾਮਪੁਰਾ ਫੂਲ ਵਿਖੇ ਬੱਸ ਨੂੰ ਭਿਆਨਕ ਅੱਗ ਲੱਗੀ, ਤਿੰਨ ਸਵਾਰਾਂ ਦੀ ਮੌਤ, ਤਿੰਨ ਦੀ ਹਾਲਤ ਨਾਜੁਕ ‘ਤੇ 19 ਦੇ ਕਰੀਬ ਸਵਾਰੀਆਂ ਗੰਭੀਰ ਜਖ਼ਮੀ ਹਸਪਤਾਲ ਦਾਖਲ

ਰਾਮਪੁਰਾ ਫੂਲ 13 ਮਈ ਦਲਜੀਤ ਸਿੰਘ ਸਿਧਾਣਾ: ਅੱਜ ਦੇਰ ਸ਼ਾਮ ਨੂੰ ਰਾਮਪੁਰਾ ਫੂਲ ਵਿਖੇ ਬੱਸ ਨੂੰ ਭਿਆਨਕ ਅੱਗ ਲੱਗ ਜਾਣ ਕਾਰਨ ਬੱਸ ਵਿੱਚ ਸਵਾਰ ਤਿੰਨ ਦੀ ਮੌਤ, ਤਿੰਨ ਦੀ ਹਾਲਤ ਨਾਜੁਕ ਤੇ 19 ਦੇ ਕਰੀਬ ਸਵਾਰੀਆਂ ਦੇ ਗੰਭੀਰ ਰੂਪ ਵਿੱਚ ਜਖਮੀ ਹੋ ਜਾਣ ਦਾ ਦੁਖਦਾਇਕ ਸਮਾਚਾਰ ਮਿਲਿਆ ਹੈ । ਜਖਮੀਆਂ ਨੂੰ ਜੇਰੇ ਇਲਾਜ ਸਿਵਲ ਹਸਪਤਾਲ ਰਾਮਪੁਰਾ ਫੂਲ ਵਿਖੇ ਦਾਖਲ ਕਰਵਾਇਆ ਗਿਆ ਹੈ ।
ਮਿਲੀ ਜਾਣਕਾਰੀ ਅਨੁਸਾਰ ਆਰ,ਟੀ,ਸੀ ਕੰਪਨੀ ਦੀ ਮੰਦਭਾਗੀ ਬੱਸ ਜੋ ਕਿ ਬਠਿੰਡਾ ਤੋ ਲੁਧਿਆਣਾ ਵੱਲ ਜਾ ਰਹੀ ਸੀ ਪਰ ਜਦੋ ਇਹ ਬੱਸ ਸ਼ਾਮ 6:30 ਵਜੇ ਦੇ ਕਰੀਬ ਬਠਿੰਡਾ ਜੀ,ਟੀ ਰੋਡ ਤੇ ਸਥਿਤ ਸਟੈਲਕੋ ਫਾਟਕ ਨੇੜੇ ਪਹੁੰਚੀ ਤਾ ਕਿਸੇ ਤਕਨੀਕੀ ਖਰਾਬੀ ਕਾਰਨ ਬੱਸ ਨੂੰ ਅਚਾਨਕ ਅੱਗ ਲੱਗ ਗਈ ਤੇ ਇਹ ਅੱਗ ਭਿਆਨਕ ਰੂਪ ਧਾਰਨ ਕਰ ਗਈ । ਜਿਸ ਕਾਰਨ ਸਵਾਰੀਆਂ ਵਿੱਚ ਹਫੜਾ ਦਫੜੀ ਦਾ ਮਾਹੋਲ ਪੈਦਾ ਹੋ ਗਿਆ, ਤੇ ਇਸ ਅੱਗ ਦੀ ਲਪੇਟ ਵਿੱਚ ਆ ਜਾਣ ਕਾਰਨ ਤਿੰਨ ਸਵਾਰੀਆਂ ਦੀ ਬੁਰੀ ਤਰਾ ਝੁਲਸ ਜਾਣ ਕਾਰਨ ਮੋਕੇ ਪਰ ਹੀ ਮੌਤ ਹੋ ਗਈ । ਇਸ ਘਟਨਾ ਦਾ ਪਤਾ ਚੱਲਦੇ ਹੀ ਪੁਲਿਸ ਪ੍ਰਸ਼ਾਸਨ, ਸਹਾਰਾ ਵਰਕਰ ਤੇ ਡੇਰਾ ਪ੍ਰੇਮੀਆਂ ਸਣੇ ਫਾਇਰ ਬ੍ਰਿਗੇਡ ਦੇ ਕਰਮਚਾਰੀ ਦੋ ਗੱਡੀਆਂ ਸਮੇਤ ਮੋਕੇ ਪਰ ਪਹੁੰਚੇ ਤੇ ਕਾਫੀ ਜੱਦੋ ਜਹਿਦ ਕਰਨ ਉਪਰੰਤ ਅੱਗ ਤੇ ਕਾਬੂ ਪਾਇਆ ਅਤੇ ਬੱਸ ਵਿੱਚ ਸਵਾਰ ਜਖ਼ਮੀ ਹੋਈਆ ਸਵਾਰੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਰਾਮਪੁਰਾ ਫੂਲ ਵਿਖੇ ਦਾਖਲ ਕਰਵਾਇਆ ਗਿਆ । ਜਿੰਨਾ ਵਿੱਚੋ ਤਿੰਨ ਸਵਾਰੀਆਂ ਦੀ ਹਾਲਤ ਨਾਜੁਕ ਹੋਣ ਤੇ ਹਸਪਤਾਲ ਦੇ ਡਾਕਟਰਾਂ ਵੱਲੋ ਬਠਿੰਡਾ ਵਿਖੇ ਰੈਫਰ ਕਰ ਦਿੱਤਾ ਗਿਆ ਹੈ , ਜਦੋਕਿ ਜਖਮੀ ਹੋਈਆ ਕਰੀਬ 19 ਸਵਾਰੀਆਂ ਇਲਾਜ ਅਧੀਨ ਹਨ । ਪੁਲਿਸ ਤੇ ਪ੍ਰਸ਼ਾਸਨ ਵੱਲੋ ਘਟਨਾ ਦੀ ਸਥਿਤੀ ਦਾ ਜਾਇਜਾ ਲਿਆ ਜਾ ਰਿਹਾ ਹੈ । ਮ੍ਰਿਤਕਾਂ ਦੀ ਅਜੇ ਤੱਕ ਕੋਈ ਸ਼ਨਾਖਤ ਨਹੀ ਹੋ ਸਕੀ । ਜਦੋਕਿ ਬੱਸ ਦੇ ਡਰਾਇਵਰ ਅਤੇ ਕੰਡਕਟਰ ਮੋਕੇ ਤੋ ਫਰਾਰ ਹੋ ਗਏ।

Share Button

Leave a Reply

Your email address will not be published. Required fields are marked *