ਰਾਮਪੁਰਾ ਫੂਲ ਦੇ ਆੜਤੀਏ ਨਾਲ ਵੱਜੀ 68 ਲੱਖ ਦੀ ਠੱਗੀ

ss1

ਰਾਮਪੁਰਾ ਫੂਲ ਦੇ ਆੜਤੀਏ ਨਾਲ ਵੱਜੀ 68 ਲੱਖ ਦੀ ਠੱਗੀ

ਰਾਮਪੁਰਾ ਫੂਲ 26 ਅਕਤੂਬਰ (ਕੁਲਜੀਤ ਸਿੰਘ ਢੀਗਰਾਂ): ਸਥਾਨਕ ਸ਼ਹਿਰ ਵਿੱਚ ਆੜਤ ਦਾ ਕੰਮ ਕਰਦੇ ਗਗਨਦੀਪ ਗੋਇਲ ਪੁੱਤਰ ਜ਼ਸਵੰਤ ਰਾਏ ਨੇ ਪੁਲਿਸ ਨੂੰ ਆਪਣੇ ਨਾਲ ਕਰੀਬ 68 ਲੱਖ ਦੀ ਠੱਗੀ ਬੱਜਣ ਦੀ ਸਿਕਾਇਤ ਦਰਜ਼ ਕਰਵਾਈ ਹੈ । ਗਗਨਦੀਪ ਗੋਇਲ ਨੇ ਸਿਟੀ ਪੁਲਿਸ ਰਾਮਪੁਰਾ ਨੂੰ ਦਰਜ਼ ਆਪਣੇ ਬਿਆਨਾਂ ਚ, ਕਿਹਾ ਕਿ ਉਸਨੇ ਦੱਸਿਆ ਕਿ ਫਰਵਰੀ 2011 ਚ, ਜੀਰਕਪੂਰ ਵਿਖੇ ਬਣ ਰਹੇ ਬਿਜਨਸ ਸੈਟਰ ਚ, ਇੱਕ ਦੁਕਾਨ ਲੈਣ ਲਈ ਉਸਨੇ ਇਹ ਰਕਮ ਕਿਸਤਾ ਚ, ਅਨੁਜ਼ ਮਿਲਨ ਡਾਇਰੈਕਟਰ ਸਪਿਰਟ ਇਨਫਰਾਸਟਕਚਰ ਪ੍ਰਾਇਵੇਟ ਲਿਮੀ: ਨਵੀ ਦਿੱਲੀ ਅਤੇ ਪਰਾਂਜੁਲ ਸਿਰਵਾਸਤਵਾ ਅਕਾਊਟੈਟ ਸਪਿਰਟ ਇਨਫਰਾਸਟਕਚਰ ਪ੍ਰਾਇਵੇਟ ਲਿਮੀ: ਨਵੀ ਦਿੱਲੀ ਨੂੰ ਦਿੱਤੀ ਪਰ ਅੱਜ ਤੱਕ ਉਸਨੂੰ ਉਕਤ ਦੁਕਾਨ ਦਾ ਕਬਜ਼ਾ ਨਹੀ ਮਿਲਿਆਂ । ਗਗਨਦੀਪ ਨੇ ਆਪਣੇ ਬਿਆਨਾ ਚ, ਦੱਸਿਆ ਕਿ ਉਕਤ ਫਰਮਾ ਦੇ ਮਾਲਕਾ ਉਸਦੀ ਦੁਕਾਨ ਤੇ ਆਏ ਤੇ ਉਸਨੂੰ ਜੀਰਕਪੂਰ ਵਿਖੇ ਬਣ ਰਹੇ ਅਤਿ ਆਧੁਨਿਕ ਸਹੂਲਤਾ ਵਾਲਾ ਬਿਜਨਸ ਸੈਟਰ ਦਾ ਨਕਸ਼ਾ ਵਿਖਾਉਣ ਲੱਗੇ ਤਾਂ ਉਸਨੇ ਆਪਣੇ ਸਾਥੀਆਂ ਨਾਲ ਸਲਾਹ ਕਰਕੇ ਇੱਕ ਦੁਕਾਨ ਬੁੱਕ ਕਰ ਲਈ । ਜਿਸ ਲਈ ਉਸਨੇ ਉਹਨਾਂ ਨੂੰ ਆਪਣੇ ਤੇ ਆਪਣੀ ਮਾਂ ਕਾਂਤਾ ਦੇਵੀ ਦੇ ਅਕਾਉਟ ਦੇ 9 ਲੱਖ 10 ਹਜ਼ਾਰ ਰੂਪਏ ਦੇ ਚੈਕ ਬਤੋਰ ਪੈਸਗੀ ਦੇ ਦਿੱਤੇ ਅਤੇ ਇਸ ਤੋ ਉਸਨੇ ਉਕਤ ਫਰਮਾ ਨੂੰ ਆਪਣੇ ਬੈਕ ਖਾਤੇ ਚੋ ਸੱਤ ਚੈਕਾ ਰਾਹੀ 33 ਲੱਖ 92 ਹਜ਼ਾਰ 427 ਰੂਪਏ ਅਤੇ ਆਪਣੀ ਮਾਤਾ ਕਾਂਤਾ ਰਾਣੀ ਦੇ ਬੈਕ ਖਾਤੇ ਚੋ 33 ਲੱਖ 96 ਹਜ਼ਾਰ 489 ਰੂਪਏ ਦੀ ਪੈਮੇਟ ਕਰ ਦਿੱਤੀ । ਉਹਨਾਂ ਕਿਹਾ ਕਿ ਉਕਤ ਫਰਮਾ ਵੱਲੋ ਉਹਨਾਂ ਨੂੰ ਇਹ ਬਿਲਡਿੰਗ ਮਈ 2014 ਚ, ਤਿਆਰ ਕਰਕੇ ਦੇਣ ਦਾ ਵਾਅਦਾ ਕੀਤਾ ਗਿਆ ਸੀ ਪਰ ਹੁਣ ਤੱਕ ਇਹ ਬਿਲਡਿੰਗ ਤਿਆਰ ਨਹੀ ਹੈ । ਬਲਕਿ ਉਕਤ ਫਰਮਾ ਸਾਡੇ ਤੋ ਪਿਛਲੇ ਦੋ ਸਾਲਾ ਦੇ ਮੈਟੀਨੇਸ ਚਾਰਜਰ ਲੱਗਭਗ ਵੀਹ ਹਜ਼ਾਰ ਰੂਪਏ ਮਹੀਨਾ ਦੀ ਹੋਰ ਮੰਗ ਕਰ ਰਹੇ ਹਨ । ਗਗਨਦੀਪ ਨੇ ਕਿਹਾ ਕਿ ਸਾਨੂੰ ਉਕਤ ਫਰਮਾ ਨੇ ਧੋਖੇ ਚ, ਰੱਖਕੇ ਸਾਡੇ ਨਾਲ ਕਰੀਬ 68 ਲੱਖ ਰੂਪਏ ਦੀ ਠੱਗੀ ਮਾਰੀ ਹੈ । ਉਹਨਾਂ ਕਿਹਾ ਕਿ ਹੁਣ ਉਹਨਾਂ ਨੂੰ ਉਕਤ ਫਰਮਾ ਵੱਲੋ ਧਮਕੀਆਂ ਮਿਲ ਰਹੀਆਂ ਹਨ ਕਿ ਜ਼ੋ ਕਰਨਾ ਕਰ ਲਓ । ਗਗਨਦੀਪ ਨੇ ਸਿਟੀ ਪੁਲਿਸ ਨੂੰ ਲਿਖਤੀ ਦਰਖਾਸ਼ਤ ਦੇ ਕੇ ਮੰਗ ਕੀਤੀ ਹੈ ਕਿ ਉਕਤ ਫਰਮਾ ਤੋ ਉਹਨਾਂ ਦੀ ਰਕਮ ਸਮੇਤ ਵਿਆਜ ਦਵਾਈ ਜਾਵੇ ਤੇ ਉਹਨਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜ਼ਾਵੇ ।

Share Button

Leave a Reply

Your email address will not be published. Required fields are marked *