ਰਾਮਗੜ੍ਹ ਦੀ ਕਾਂਗਰਸੀ ਪੰਚਾਇਤ ਨੂੰ ਮਿਲਿਆ ਚੈੱਕ ਅਕਾਲੀ ਪੰਚ ਨੇ ਖੋਹਿਆ

ss1

ਰਾਮਗੜ੍ਹ ਦੀ ਕਾਂਗਰਸੀ ਪੰਚਾਇਤ ਨੂੰ ਮਿਲਿਆ ਚੈੱਕ ਅਕਾਲੀ ਪੰਚ ਨੇ ਖੋਹਿਆ
ਪੰਚਾਇਤ ਨੇ ਸਰਕਾਰ ਖਿਲਾਫ਼ ਕੀਤੀ ਨਾਅਰੇਬਾਜੀ, ਅਸਤੀਫ਼ਾ ਦੇਣ ਦੀ ਦਿੱਤੀ ਧਮਕੀ

30-24 (2)

ਭਦੌੜ 30 ਜੁਲਾਈ (ਵਿਕਰਾਂਤ ਬਾਂਸਲ)- ਪਿੰਡ ਜੰਗੀਆਣਾ ਵਿਖੇ ਸੰਗਤ ਦਰਸ਼ਨ ਦੇ ਦੌਰਾਨ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਜਦੋਂ ਪਿੰਡ ਰਾਮਗੜ੍ਹ ਦੀ ਕਾਂਗਰਸੀ ਪੰਚਇਤ ਨੂੰ ਗ੍ਰਾਂਟ ਦਾ ਚੈੱਕ ਭੇਂਟ ਕੀਤਾ ਤਾਂ ਉੱਥੇ ਮੌਜੂਦ ਪਿੰਡ ਦਾ ਸਾਬਕਾ ਅਕਾਲੀ ਸਰਪੰਚ ਗ੍ਰਾਂਟ ਦਾ ਚੈੱਕ ਖੋਹ ਕੇ ਲੈ ਗਿਆ। ਜਿਸ ਦੇ ਵਿਰੋਧ ਵਿਚ ਕਾਂਗਰਸੀ ਪੰਚਇਤ ਮੈਂਬਰਾਂ ਨੇ ਮੁੱਖ ਮੰਤਰੀ ਨੂੰ ਖਰੀਆਂ-ਖਰੀਆਂ ਸੁਣਾਉਂਦਿਆਂ ਕਿਹਾ ਕਿ ਇੰਨ੍ਹਾਂ ਗੱਲ੍ਹਾਂ ਕਰਕੇ ਹੀ ਪਹਿਲਾ ਅਕਾਲੀ ਦਲ ਨੂੰ ਹਲਕੇ ’ਚੋਂ ਹਾਰ ਦਾ ਮੂੰਹ ਦੇਖਣਾ ਪਿਆ ਸੀ, ਉਹੀ ਹਾਲ ਹੁਣ ਹੈ। ਇਸ ਦੌਰਾਨ ਪੰਚਾਇਤ ਨੇ ਪੰਡਾਲ ਤੋਂ ਬਾਹਰ ਆ ਕੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜੀ ਵੀ ਕੀਤੀ। ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਿੰਡ ਰਾਮਗੜ੍ਹ ਦੀ ਸਰਪੰਚ ਰਾਜਿੰਦਰ ਕੌਰ ਨੇ ਕਿਹਾ ਕਿ ਜਦੋਂ ਵੀ ਗ੍ਰਾਮ ਪੰਚਾਇਤ ਨੂੰ ਵਿਕਾਸ ਕਾਰਜਾਂ ਲਈ ਗ੍ਰਾਂਟ ਆਉਂਦੀ ਹੈ ਤਾਂ ਉਸਦਾ ਚੈੱਕ ਅਕਾਲੀ ਜੱਥੇਦਾਰ ਬਲੌਰ ਸਿੰਘ ਤੇ ਸਾਬਕਾ ਅਕਾਲੀ ਸਰਪੰਚ ਸੁੱਚਾ ਸਿੰਘ ਪਹਿਲਾ ਹੀ ਖੋਹ ਕੇ ਲੈ ਜਾਂਦੇ ਹਨ। ਉਨ੍ਹਾਂ ਕਿਹਾ ਕਿ ਅੱਜ ਵੀ ਜਦੋਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਉਨ੍ਹਾਂ ਨੂੰ 10 ਲੱਖ ਰੁਪਏ ਦੀ ਗ੍ਰਾਂਟ ਦਾ ਚੈੱਕ ਦੇਣ ਲੱਗੇ ਤਾਂ ਉੱਥੇ ਪਹਿਲਾ ਤੋਂ ਹੀ ਮੌਜੂਦ ਪਿੰਡ ਦੇ ਸਾਬਕਾ ਅਕਾਲੀ ਸਰਪੰਚ ਸੁੱਚਾ ਸਿੰਘ ਉਨ੍ਹਾਂ ਦੇ ਹੱਥੋਂ ਚੈੱਕ ਖੋਹ ਕੇ ਲੈ ਗਿਆ। ਉਨ੍ਹਾਂ ਕਿਹਾ ਕਿ ਜਦੋਂ ਪਿੰਡ ਦੇ ਸਰਪੰਚ ਹੋਣ ਦੇ ਨਾਤੇ ਵਿਕਾਸ ਕਾਰਜ਼ ਉਨ੍ਹਾਂ ਦੀ ਨਿਗਰਾਨੀ ਹੇਠ ਹੁੰਦੇ ਹਨ ਤਾਂ ਗ੍ਰਾਂਟ ਦਾ ਚੈੱਕ ਵੀ ਉਨ੍ਹਾਂ ਨੂੰ ਹੀ ਮਿਲਣੇ ਚਾਹੀਦੇ ਹਨ, ਪ੍ਰੰਤੂ ਇਹ ਦੋਵੇਂ ਅਕਾਲੀ ਆਗੂ ਪੰਚਾਇਤ ਨਾਲ ਧੱਕੇਸ਼ਾਹੀ ਕਰਦੇ ਰਹਿੰਦੇ ਹਨ। ਸਰਪੰਚ ਰਾਜਿੰਦਰ ਕੌਰ ਨੇ ਕਿਹਾ ਕਿ ਜਦੋਂ ਚੈੱਕ ਖੋਹਣ ਸਬੰਧੀ ਉਨ੍ਹਾਂ ਨੇ ਮੁੱਖ ਮੰਤਰੀ ਨੂੰ ਦੱਸਿਆ ਤਾਂ ਉਨ੍ਹਾਂ ਜਵਾਬ ਦਿੱਤਾ ਕਿ ਚੈੱਕ ਸਰਪੰਚ ਨੂੰ ਦੇ ਤਾਂ ਦਿੱਤਾ ਹੈ। ਇਸ ਦੌਰਾਨ ਗੁੱਸੇ ਵਿਚ ਆਈ ਪੰਚਾਇਤ ਨੇ ਮੁੱਖ ਮੰਤਰੀ ਨੂੰ ਮੌਕੇ ਤੇ ਹੀ ਖਰੀਆਂ-ਖਰੀਆਂ ਸੁਣਾ ਦਿੱਤੀਆਂ। ਜਿਸ ਕਰਕੇ ਇਕ ਵਾਰ ਉੱਥੋਂ ਦਾ ਮਾਹੌਲ ਤਲਖੀ ਵਾਲਾ ਹੋ ਗਿਆ। ਪ੍ਰੰਤੂ ਫਿਰ ਪੰਚਾਇਤ ਨੇ ਪੰਡਾਲ ਤੋਂ ਬਾਹਰ ਆ ਕੇ ਉਕਤ ਅਕਾਲੀ ਆਗੂਆਂ ਖਿਲਾਫ ਆਪਣਾ ਗੁੱਭ ਗੁਭਾਰ ਪ੍ਰੈਸ ਸਾਹਮਣੇ ਕੱਢਦੇ ਹੋਏ ਅਕਾਲੀ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਉਨ੍ਹਾਂ ਪੰਜਾਬ ਸਰਕਾਰ ਨੂੰੂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਗ੍ਰਾਂਟ ਦਾ ਚੈੱਕ ਉਨ੍ਹਾਂ ਨੂੰ ਨਾਲ ਮਿਲਿਆ ਤਾਂ ਸਮੁੱਚੀ ਪੰਚਾਇਤ ਸਮੂਹਿਕ ਤੌਰ ਤੇ ਅਸਤੀਫਾ ਦੇ ਦੇਵੇਗੀ। ਇਸ ਮੌਕੇ ਤੇ ਅਵਤਾਰ ਸਿੰਘ, ਰਮਨਦੀਪ ਸਿੰਘ, ਜੱਗਰ ਸਿੰਘ ਤਿੰਨੋਂ ਪੰਚ, ਜਗਸੀਰ ਸਿੰਘ, ਪਰਮਿੰਦਰ ਸਿੰਘ, ਹਰਬੰਸ ਸਿੰਘ, ਬਲਦੇਵ ਸਿੰਘ ਤੇ ਮਲਕੀਤ ਸਿੰਘ ਆਦਿ ਹਾਜਰ ਸਨ।

Share Button

Leave a Reply

Your email address will not be published. Required fields are marked *