ਰਾਧੇ ਮਾਂ ਨੂੰ ਕੁਰਸੀ ‘ਤੇ ਬਿਠਾਉਣਾ ਪਿਆ ਮਹਿੰਗਾ

ss1

ਰਾਧੇ ਮਾਂ ਨੂੰ ਕੁਰਸੀ ‘ਤੇ ਬਿਠਾਉਣਾ ਪਿਆ ਮਹਿੰਗਾ

ਐੱਸਐੱਚਓ ਤੇ ਪੰਜ ਹੋਰ ਅਧਿਕਾਰੀ ਕੀਤੇ ਲਾਈਨ ਹਾਜ਼ਰ

ਨਵੀਂ ਦਿੱਲੀ (ਪੀਟੀਆਈ) : ਦਿੱਲੀ ਦੇ ਇਕ ਪੁਲਿਸ ਸਟੇਸ਼ਨ ‘ਚ ਰਾਧੇ ਮਾਂ ਨੂੰ ਐੱਸਐੱਚਓ ਵੱਲੋਂ ਆਪਣੀ ਕੁਰਸੀ ‘ਤੇ ਬਿਠਾਉਣ ਦਾ ਵੀਡੀਓ ਵਾਇਰਲ ਹੋਣ ‘ਤੇ ਦਿੱਲੀ ਪੁਲਿਸ ਹਰਕਤ ‘ਚ ਆ ਗਈ ਤੇ ਸਬੰਧਤ ਐੱਸਐੱਚਓ ਨੂੰ ਲਾਈਨ ਹਾਜ਼ਰ ਕਰ ਦਿੱਤਾ ਗਿਆ। ਰਾਧੇ ਮਾਂ ਇਥੇ ਰਾਮ ਲੀਲਾ ਸਮਾਗਮ ਵਿਚ ਹਿੱਸਾ ਲੈਣ ਆਈ ਸੀ।

ਵਿਵੇਕ ਵਿਹਾਰ ਥਾਣੇ ਦੀ ਵਾਇਰਲ ਹੋਈ ਵੀਡੀਓ ‘ਚ ਐੱਸਐੱਚਓ ਸੰਜੇ ਸ਼ਰਮਾ ਵੱਲੋਂ ਰਾਧੇ ਮਾਂ ਨੂੰ ਆਪਣੀ ਕੁਰਸੀ ‘ਤੇ ਬਿਠਾਇਆ ਗਿਆ ਹੈ ਤੇ ਉਹ ਖ਼ੁਦ ਉਸ ਕੋਲ ਲਾਲ ਤੇ ਸੁਨਹਿਰੀ ਸ਼ਾਲ ਗਲ਼ੇ ਵਿਚ ਪਾ ਕੇ ਖੜ੍ਹਾ ਹੈ। ਵੀਡੀਓ ‘ਚ ਜੀਟੀਬੀ ਐਨਕਲੇਵ ਦੀ ਰਾਮ ਲੀਲਾ ਵੀ ਵਿਖਾਈ ਗਈ ਹੈ ਜਿਸ ਵਿਚ ਕੁਝ ਪੁਲਿਸ ਮੁਲਾਜ਼ਮ ਰਾਧੇ ਮਾਂ ਨਾਲ ਦੇਸ਼-ਭਗਤੀ ਦੇ ਗੀਤ ਗਾ ਰਹੇ ਹਨ ਤੇ ਉਹ ਉਨ੍ਹਾਂ ਦੇ ਗੀਤਾਂ ‘ਤੇ ਨੱਚ ਰਹੀ ਹੈ। ਇਹ ਵੀਡੀਓ ਜਿਸ ਨੂੰ ਰਾਧੇ ਮਾਂ ਦੀ ਫੇਸਬੁੱਕ ‘ਤੇ ਅਪਡੇਟ ਕੀਤਾ ਗਿਆ ‘ਚ ਨਜ਼ਰ ਆਏ ਪੰਜ ਪੁਲਿਸ ਅਧਿਕਾਰੀਆਂ ਵਿਚ ਸਹਾਇਕ ਸਬ-ਇੰਸਪੈਕਟਰ ਬਿ੍ਰਜ ਭੂਸ਼ਨ ਤੇ ਰਾਧੇ ਿਯਸ਼ਨ, ਹੈੱਡ ਕਾਂਸਟੇਬਲ ਪਰਮੋਦ ਤੇ ਕਾਂਸਟੇਬਲ ਹਿਤੇਸ਼ ਤੇ ਰਵਿੰਦਰ ਨਜ਼ਰ ਆ ਰਹੇ ਹਨ। ਪੁਲਿਸ ਨੇ ਇਨ੍ਹਾਂ ਸਾਰਿਆਂ ‘ਤੇ ਵੀ ਕਾਰਵਾਈ ਕੀਤੀ ਹੈ ਤੇ ਸਾਰਿਆਂ ਨੂੰ ਲਾਈਨ ਹਾਜ਼ਰ ਕਰ ਦਿੱਤਾ ਗਿਆ ਹੈ। ਪੁਲਿਸ ਦੇ ਜਾਇੰਟ ਕਮਿਸ਼ਨਰ ਪੂਰਬੀ ਰੇਂਜ ਰਵਿੰਦਰ ਯਾਦਵ ਨੇ ਇਸ ਬਾਰੇ ਜਾਣਕਾਰੀ ਦਿੱਤੀ। ਇਕ ਐਡੀਸ਼ਨਲ ਡਿਪਟੀ ਕਮਿਸ਼ਨਰ ਰੈਂਕ ਦੇ ਪੁਲਿਸ ਅਧਿਕਾਰੀ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ ‘ਤੇ ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਐੱਸਐੱਚਓ ਨੇ ਦਾਅਵਾ ਕੀਤਾ ਹੈ ਕਿ ਰਾਧੇ ਮਾਂ ਰਾਮ ਲੀਲਾ ਸਮਾਗਮ ‘ਚ ਹਿੱਸਾ ਲੈਣ ਲਈ ਉਥੋਂ ਲੰਘ ਰਹੀ ਸੀ ਤੇ ਉਸ ਦਾ ਵਾਸ਼ਰੂਮ ਵਰਤਣ ਲਈ ਉਥੇ ਰੁੱਕ ਗਈ। ਸੁਖਵਿੰਦਰ ਕੌਰ ਉਰਫ ਰਾਧੇ ਮਾਂ ਆਪਣੀਆਂ ਕਾਰਵਾਈਆਂ ਕਰਕੇ ਸੋਸ਼ਲ ਮੀਡੀਆ ‘ਤੇ ਛਾਈ ਰਹਿੰਦੀ ਹੈ। ਇਸ ਸਾਲ ਦੇ ਸ਼ੁਰੂ ਵਿਚ ਮੁੰਬਈ ਦੀ ਇਕ ਅੌਰਤ ਨੇ ਮੁੰਬਈ ਹਾਈ ਕੋਰਟ ਵਿਚ ਅਰਜ਼ੀ ਦੇ ਕੇ ਦੋਸ਼ ਲਾਇਆ ਸੀ ਕਿ ਰਾਧੇ ਮਾਂ ਉਸ ਦੇ ਸਹੁਰਿਆਂ ‘ਤੇ ਦਬਾਅ ਪਾ ਕੇ ਉਸ ਨੂੰ ਦਾਜ ਲਈ ਪਰੇਸ਼ਾਨ ਕਰ ਰਹੀ ਹੈ। 2015 ਵਿਚ ਗੁਜਰਾਤ ਦੇ ਭਾਜਪਾ ਵਿਧਾਇਕ ਨੇ ਇਕ ਪਰਿਵਾਰ ਦੇ ਸੱਤ ਮੈਂਬਰਾਂ ਵੱਲੋਂ ਖ਼ੁਦਕੁਸ਼ੀ ਕਰਨ ਦੇ ਮਾਮਲੇ ਨੂੰ ਲੈ ਕੇ ਰਾਧੇ ਮਾਂ ਖ਼ਿਲਾਫ਼ ਜਾਂਚ ਦੀ ਮੰਗ ਕੀਤੀ ਸੀ।

Share Button

Leave a Reply

Your email address will not be published. Required fields are marked *