ਰਾਤ ਨੂੰ ਤਵੇ ਤੇ ਇੱਕ ਚਮਚ ਅਜਵੈਨ ਭੁੰਨ ਕੇ ਪਾਣੀ ਨਾਲ ਖਾਣ ਦੇ ਫਾਇਦੇ

ਰਾਤ ਨੂੰ ਤਵੇ ਤੇ ਇੱਕ ਚਮਚ ਅਜਵੈਨ ਭੁੰਨ ਕੇ ਪਾਣੀ ਨਾਲ ਖਾਣ ਦੇ ਫਾਇਦੇ

ਰਾਤ ਨੂੰ ਤਵੇ ਤੇ ਇੱਕ ਚਮਚ ਅਜਵੈਨ ਭੁੰਨ ਕੇ ਪਾਣੀ ਨਾਲ ਖਾਣ ਦੇ ਫਾਇਦੇ ਦੇਖ ਰਹਿ ਜਾਓਗੇ ਹੈਰਾਨ–ਜਵੈਨ ਦੇ ਗੁਣਾਂ ਦੀ ਆਯੁਰਵੇਦ ਵਿਚ ਬਹੁਤ ਪ੍ਰਸੰਸ਼ਾ ਕੀਤੀ ਗਈ ਹੈ ਅਤੇ ਇਸ ਵਿਚ 100 ਪ੍ਰਕਾਰ ਦੇ ਅੰਨ ਪਚਾਉਣ ਦੀ ਤਾਕਤ ਹੁੰਦੀ ਹੈ |ਅਨੇਕਾਂ ਪ੍ਰਕਾਰ ਦੇ ਗੁਣਾਂ ਨਾਲ ਭਰਪੂਰ ਅਜਵੈਨ ਪਾਚਕ ਰੁਚੀ ਕਾਰਕ ,ਕੌੜੀ ,ਅਗਨੀ ਪ੍ਰ੍ਦੀਪਤ ਕਰਨ ਵਾਲੀ ,ਪਿੱਤਕਾਰਕ ਅਤੇ ਸ਼ੂਲ ,ਵਾਤ ,ਪਲੀਹਾ ਦੇ ਰੋਗ ਦੂਰ ਕਰਨ ਵਾਲੀ ਹੁੰਦੀ ਹੈ |ਅਜਵੈਨ ਦੇ ਪੱਤਿਆਂ ਵਿਚ ਐਂਟੀ-ਬੈਕਟੀਰੀਅਲ ਗੁਣ ਹੁੰਦਾ ਹੈ ਜੋ ਕਿ ਸੰਕ੍ਰਮਣ ਨਾਲ ਲੜਣ ਵਿਚ ਮੱਦਦ ਕਰਦਾ ਹੈ |ਅਜਵੈਨ ਵਿਚ ਲਾਲ ਮਿਰਚ ਦੀ ਤੇਜੀ ,ਰੂੰ ਦੀ ਕਟੁਤਾ ਅਤੇ ਹਿੰਗ ਅਤੇ ਲਸਣ ਦੀ ਵਾਤਨਾਸ਼ਕ ਗੁਣ ਇਕੱਠੇ ਮਿਲਦੇ ਹਨ ਇਸ ਲਈ ਇਹ ਗੁਣਾਂ ਦਾ ਭੰਡਾਰ ਹੈ |

ਇਹ ਉਦਰ ਸ਼ੂਲ ,ਗੈਸ ,ਵਾਯੂ ਦੋਸ਼ ,ਪੇਟ ਫੁੱਲਣਾ ,ਵਾਰ ਪ੍ਰਕੋਪ ਆਦਿ ਨੂੰ ਦੂਰ ਕਰਦੀ ਹੈ |ਇਸ ਕਾਰਨ ਇਸਨੂੰ ਘਰ ਵਿਚ ਛੁਪਿਆ ਹੋਇਆ ਵੈਦ ਕਿਹਾ ਗਿਆ ਹੈ |ਜਿਆਦਾ ਗਰਮ ਪ੍ਰਕਿਰਤੀ ਵਾਲਿਆਂ ਦੇ ਲਈ ਇਹ ਹਾਨੀਕਾਰਕ ਹੁੰਦੀ ਹੈ |ਅਜਵੈਨ ਗਰਮ ਅਤੇ ਸ਼ੁਸ਼ਕ ਪ੍ਰਕਿਰਤੀ ਦੀ ਹੁੰਦੀ ਹੈ |ਅਜਵੈਨ ਇੱਕ ਪ੍ਰਕਾਰ ਦਾ ਬੀਜ ਹੈ ਜੋ ਅਜਮੋਦ ਦੇ ਸਮਾਨ ਹੁੰਦਾ ਹੈ |ਅਜਵੈਨ 2 ਤੋਂ 5 ਗ੍ਰਾਮ ,ਤੇਲ 1 ਤੋਂ 3 ਬੂੰਦ ਤੱਕ ਲੈ ਸਕਦੇ ਹੋ |ਅਜਵੈਨ ਆਯੁਰਵੇਦ ਵਿਚ ਇਹਨਾਂ ਰੋਗਾਂ ਦਾ ਇਲਾਜ ਕਰਨ ਦੀ ਚਮਤਕਾਰੀ ਅਸ਼ੁੱਧੀ ਮੰਨਿਆਂ ਗਿਆ ਹੈ |ਪਾਚਕ ,ਤਿੱਖੀ ,ਰੁਚੀਕਾਰਕ (ਇੱਛਾ ਨੂੰ ਵਧਾਉਣ ਵਾਲੀ) ,ਗਰਮ ,ਕੌੜੀ ,ਦਿਲ ਦੇ ਲਈ ਲਾਭਕਾਰੀ ,ਕਫ਼ ਨੂੰ ਖਤਮ ਕਰਨ ਵਾਲੀ ,ਬੁਖਾਰਨਾਸ਼ਕ ,ਸੋਜ ਨਾਸ਼ਕ ,ਪੇਸ਼ਾਬ ਨੂੰ ਲਿਆਉਣ ਵਾਲੀ ,ਪੇਟ ਦੇ ਕੀੜਿਆਂ ਨੂੰ ਨਸ਼ਟ ਕਰਨ ਵਾਲੀ ,ਉਲਟੀ ,ਪੇਟ ਦੇ ਰੋਗਾਂ ਵਿਚ ,ਵਾਦੀ ਬਵਾਸੀਰ ਦੇ ਰੋਗਾਂ ਦਾ ਨਾਸ਼ ਕਰਨ ਵਾਲੀ ਗਰਮ ਪ੍ਰਕਿਰਤਿਕ ਅਸ਼ੁੱਧੀ ਹੈ|ਇਸ ਤੋਂ ਇਲਾਵਾ ਇਸਦੇ ਹੋਰ ਵੀ ਫਾਇਦੇ ਹਨ ਆਓ ਜਾਣਦੇ ਹਾਂ |ਅਜਵੈਨ ਨੂੰ ਰਾਤ ਨੂੰ ਸੇਵਨ ਕਰਨ ਦੇ 8 ਫਾਇਦੇ………………………..ਅਜਵੈਨ ਨੂੰ ਹਲਕਾ ਤਵੇ ਉੱਪਰ ਭੁੰਨ ਕੇ ਜਾਂ ਕੱਚੀ ਅਜਵੈਨ ਨੂੰ ਰਾਤ ਨੂੰ ਚਬਾ ਕੇ ਗਰਮ ਪਾਣੀ ਪੀਣ ਨਾਲ ਕਮਰ ਦਰਦ ਵਿਚ ਤੁਰੰਤ ਰਾਹਤ ਮਿਲਦੀ ਹੈ ਅਤੇ ਸਵੇਰੇ ਪੇਟ ਵੀ ਪਾਣੀ ਦੀ ਤਰਾਂ ਸਾਫ਼ ਹੋ ਜਾਂਦਾ ਹੈ |ਇਹਨਾਂ ਦੋਨਾਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਦੇ ਲਈ ਇਹ ਪ੍ਰਯੋਗ ਤੁਹਾਨੂੰ 7 ਰਾਤਾਂ ਤੱਕ ਲਗਾਤਾਰ ਕਰਨਾ ਹੈ |ਅਜਵੈਨ ਦਾ ਚੂਰਨ ਬੱਚਿਆਂ ਨੂੰ 2 ਤੋਂ 4 ਰੱਤੀ ਅਤੇ ਵੱਡਿਆਂ ਨੂੰ 2 ਗ੍ਰਾਮ ,ਗੁੜ ਵਿਚ ਮਿਲਾ ਕੇ ਦਿਨ ਵਿਚ ਤਿੰਨ-ਚਾਰ ਵਾਰ ਦਿੱਤਾ ਜਾਵੇ ਤਾਂ ਪੇਟ ਦੇ ਕੀੜੇ ਬਾਹਰ ਨਿਕਲ ਜਾਂਦੇ ਹਨ |ਰਾਤ ਨੂੰ ਪੇਸ਼ਾਨ ਆਉਣ ਦੇ ਲਈ ਇਸਦੇ ਸੇਵਨ ਨਾਲ ਲਾਭ ਹੁੰਦਾ ਹੈ |ਅਜਵੈਣ ਦੇ ਫੁੱਲ ਨੂੰ ਸ਼ੱਕਰ ਦੇ ਨਾਲ ਤਿੰਨ-ਚਾਰ ਵਾਰ ਪਾਣੀ ਨਾਲ ਲੈਣ ਤੇ ਪਿੱਤ ਦੀ ਬਿਮਾਰੀ ਠੀਕ ਹੁੰਦੀ ਹੈ |ਰੋਜਾਨਾ ਅਜਵੈਨ ਦਾ ਪਾਣੀ ਪੀਣ ਨਾਲ ਸ਼ੂਗਰ ਦਾ ਖਤਰਾ 80% ਤੱਕ ਘੱਟ ਹੋ ਜਾਂਦਾ ਹੈ |ਇਸ ਤੋਂ ਇਲਾਵਾ ਇਸ ਨਾਲ ਦਿਲ ਦੀਆਂ ਬਿਮਾਰੀਆਂ ਵੀ ਦੂਰ ਹੁੰਦੀਆਂ ਹਨ |ਇਸਦੇ ਪਾਣੀ ਦਾ ਸੇਵਨ ਮੇਟਾਬੋਲਿਜਮ ਸਿਸਟਮ ਨੂੰ ਵਧਾਉਣ ਵਿਚ ਮੱਦਦ ਕਰਦਾ ਹੈ |ਇਸ ਤੋਂ ਇਲਾਵਾ ਦਿਨ ਵਿਚ 2 ਵਾਰ ਅਜਵੈਨ ਦੇ ਪਾਣੀ ਦਾ ਸੇਵਨ ਕਰਨ ਨਾਲ ਡਾਯਰੀਆ ਜਿਹੀਆਂ ਬਿਮਾਰੀਆਂ ਵੀ ਖਤਮ ਹੋ ਜਾਂਦੀਆਂ ਹਨ |ਅਜਵੈਨ ਦੇ ਪਾਣੀ ਵਿਚ ਇੱਕ ਚੁੱਟਕੀ ਕਾਲਾ ਨਮਕ ਮਿਲਾ ਕੇ ਖਾਣਾ ਨਾਲ ਸਰਦੀ-ਜੁਕਾਮ ,ਖਾਂਸੀ ,ਬੁਖਾਰ ਅਤੇ ਕਫ਼ ਜਿਹੀਆਂ ਸਾਰੀਆਂ ਬਿਮਾਰੀਆਂ ਦੂਰ ਹੋ ਜਾਣਗੀਆਂ |
ਰਾਤ ਨੂੰ ਨੀਂਦ ਨਾ ਆਉਣ ਦੀ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਰਾਤ ਨੂੰ ਸੌਣ ਤੋਂ ਪਹਿਲਾਂ ਅਜਵੈਨ ਦਾ ਪਾਣੀ ਪੀਓ |ਇਸ ਨਾਲ ਤੁਹਾਨੂੰ ਚੰਗੀ ਨੀਂਦ ਆ ਜਾਵੇਗੀ ਅਤੇ ਕੋਈ ਸਾਇਡ ਇਫੈਕਟ ਵੀ ਨਹੀਂ ਹੋਵੇਗਾ |ਅਜਵੈਨ ਦੇ 10 ਅਦਭੁੱਤ ਫਾਇਦੇ…………………..ਹੇਪੇਟਾਈਟਸ ਦਾ ਰੋਗ : 2 ਗ੍ਰਾਮ ਪੀਸੀ ਅਜਵੈਨ ,1 ਗ੍ਰਾਮ ਪੀਸੀ ਸੁੰਡ ਨੂੰ 1 ਕੱਪ ਪਾਣੀ ਵਿਚ ਰਾਤ ਨੂੰ ਭਿਉਂਵੋ |ਸਵੇਰੇ ਇਸਨੂੰ ਮਸਲ ਕੇ ਛਾਣ ਲਵੋ ਅਤੇ ਘੱਟ ਗਰਮ ਕਰਕੇ ਪੀਓ |ਇਸ ਪ੍ਰਯੋਗ ਨੂੰ 15 ਦਿਨ ਤੱਕ ਲਗਾਤਾਰ ਸੇਵਨ ਕਰੋ |ਇਸ ਨਾਲ ਹੇਪੇਟਾਈਟਸ ਦੇ ਰੋਗ ਵਿਚ ਬਹੁਤ ਲਾਭ ਹੁੰਦਾ ਹੈ |ਪਥਰੀ : ਅਜਵੈਨ 5 ਗ੍ਰਾਮ ਅਤੇ ਜੀਰਾ 4 ਗ੍ਰਾਮ ਨੂੰ ਮਿਲਾ ਕੇ ਚੂਰਨ ਬਣਾ ਲਵੋ |ਇਹ ਚੂਰਨ ਹਰ-ਰੋਜ ਸਵੇਰੇ-ਸ਼ਾਮ ਪਾਣੀ ਦੇ ਨਾਲ ਲੈਣ ਤੇ ਸਭ ਪ੍ਰਕਾਰ ਦੀ ਪਥਰੀ ਨਿਕਲ ਜਾਂਦੀ ਹੈ |ਅਜਵੈਨ 6 ਗ੍ਰਾਮ ਹਰ-ਰੋਜ ਸਵੇਰੇ-ਸ਼ਾਮ ਲੈਣ ਨਾਲ ਗੁਰਦੇ ਅਤੇ ਪਿੱਤੇ ਦੀ ਪਥਰੀ ਘੁਲ ਕੇ ਬਾਹਰ ਨਿਕਲ ਜਾਂਦੀ ਹੈ |ਲੀਵਰ ਦਾ ਵਧਣਾ : 1.5 ਗ੍ਰਾਮ ਅਜਵੈਨ ਦਾ ਚੂਰਨ ਅਤੇ 5 ਮਿ.ਲੀ ਭੰਗਰੇ ਦਾ ਰਸ ਇਕੱਠਾ ਮਿਲਾ ਕੇ ਪਿਲਾਉਣ ਨਾਲ ਲੀਵਰ ਦਾ ਵਧਣਾ ਖਤਮ ਹੋ ਜਾਂਦਾ ਹੈ |ਅਜਵੈਨ ,ਚੀਤਾ ,ਪਿਪਲਾਮੂਲ ,ਦੰਤੀ ਦੀ ਜੜ ,ਛੋਟੀ ਪੀਪਲ ਆਦਿ ਨੂੰ ਇਕੱਠਾ 5-5 ਗ੍ਰਾਮ ਦੀ ਮਾਤਰਾ ਵਿਚ ਲੈ ਕੇ ਕੁੱਟ-ਪੀਸ ਕੇ ਬਣਾ ਲਵੋ |ਇਸ ਚੂਰਨ ਵਿਚੋਂ ਇੱਕ ਚੁੱਟਕੀ ਚੂਰਨ ਦਹੀਂ ਦੇ ਪਾਣੀ ਨਾਲ ਬੱਚੇ ਨੂੰ ਦਵੋ |ਇਸ ਨਾਲ ਲੀਵਰ ਰੋਗ ਮਿਟ ਜਾਂਦਾ ਹੈ |ਪਾਚਣ ਕਿਰਿਆਂ ਦਾ ਖਰਾਬ ਹੋਣਾ : ਅਜਵੈਨ ਦਾ ਰਸ ਜਾਂ ਪੁੰਨਰਨਵਾ ਦਾ ਰਸ ਜਾਂ ਮਕੋਏ ਦਾ ਰਸ ਇੱਕ ਤਿਹਾਈ ਕੱਪ ਪਾਣੀ ਵਿਚ ਮਿਲਾ ਕੇ ਭੋਜਨ ਦੇ ਬਾਅਦ ਦਿਨ ਵਿਚ ਸਵੇਰੇ ਅਤੇ ਸ਼ਾਮ ਪ੍ਰਯੋਗ ਕਰੋ |ਪੇਟ ਵਿਚ ਕੀੜੇ ਹੋਣ ਤੇ : ਅਜਵੈਨ ਦੇ ਲਗਪਗ ਅੱਧਾ ਗਰਮ ਚੂਰਨ ਵਿਚ ਇਸਦੇ ਬਰਾਬਰ ਮਾਤਰਾ ਵਿਚ ਕਾਲਾਨਮਕ ਮਿਲਾ ਕੇ ਸੌਂਦੇ ਸਮੇਂ ਗਰਮ ਪਾਣੀ ਨਾਲ ਬੱਚਿਆਂ ਨੂੰ ਦੇਣਾ ਚਾਹੀਦਾ ਹੈ |ਇਸ ਨਾਲ ਬੱਚਿਆਂ ਦੇ ਪੇਟ ਦੇ ਕੀੜੇ ਮਰ ਜਾਂਦੇ ਹਨ |ਅਜਵੈਨ ਦੇ ਬਰੀਕ ਚੂਰਨ 4 ਗ੍ਰਾਮ ਨੂੰ 1 ਗਿਲਾਸ ਲੱਸੀ ਦੇ ਨਾਲ ਪੀਣ ਜਾਂ ਅਜਵੈਨ ਦੇ ਤੇਲ ਦੀਆਂ ਲਗਪਗ 7 ਬੂੰਦਾਂ ਨੂੰ ਪ੍ਰਯੋਗ ਕਰਨ ਨਾਲ ਲਾਭ ਹੁੰਦਾ ਹੈ |ਅਜਵੈਨ ਨੂੰ ਬਰੀਕ ਪੀਸ ਰਸ ਦੀਆਂ 4 ਤੋਂ 5 ਬੂੰਦਾਂ ਨੂੰ ਪਾਣੀ ਵਿਚ ਪਾ ਕੇ ਸੇਵਨ ਕਰਨ ਨਾਲ ਆਰਾਮ ਮਿਲਦਾ ਹੈ |ਅੱਧੇ ਤੋਂ ਇੱਕ ਗ੍ਰਾਮ ਅਜਵੈਨ ਦਾ ਬਰੀਕ ਚੂਰਨ ਕਰਕੇ ਗੁੜ ਦੇ ਨਾਲ ਮਿਲਾ ਕੇ ਛੋਟੀਆਂ-ਛੋਟੀਆਂ ਗੋਲੀਆਂ ਬਣਾ ਲਵੋ |ਇਸਨੂੰ ਦਿਨ ਵਿਚ 3 ਵਾਰ ਖਿਲਾਉਣ ਨਾਲ ਛੋਟੇ ਬੱਚਿਆਂ (3 ਤੋਂ ਲੈ ਕੇ 5 ਸਾਲ ਤੱਕ) ਦੇ ਪੇਟ ਵਿਚ ਮੌਜੂਦ ਕੀੜੇ ਮਰ ਜਾਂਦੇ ਹਨ |ਜੋੜਾਂ ਦੇ ਦਰਦ ਵਿਚ ਫਾਇਦੇਮੰਦ : ਜੋੜਾਂ ਦੇ ਦਰਦ ਵਿਚ ਪੀੜਿਤ ਥਾਂ ਉੱਪਰ ਅਜਵੈਨ ਦੇ ਤੇਲ ਦੀ ਮਾਲਿਸ਼ ਕਰਨ ਨਾਲ ਰਾਹਤ ਮਿਲੇਗੀ |ਗਠੀਏ ਦੇ ਰੋਗੀ ਨੂੰ ਅਜਵੈਨ ਦੇ ਚੂਰਨ ਦੀ ਪੋਟਲੀ ਬਣਾ ਕੇ ਸੇਕਣ ਨਾਲ ਰੋਗੀ ਨੂੰ ਦਰਦ ਵਿਚ ਆਰਾਮ ਪਹੁੰਚਾਉਂਦਾ ਹੈ |ਜੰਗਲੀ ਅਜਵੈਨ ਨੂੰ ਅਰੰਡ ਦੇ ਤੇਲ ਦੇ ਨਾਲ ਪੀਸ ਕੇ ਲਗਾਉਣ ਨਾਲ ਗਠੀਏ ਦਾ ਦਰਦ ਠੀਕ ਹੁੰਦਾ ਹੈ |ਅਜਵੈਨ ਦਾ ਰਸ ਅੱਧਾ ਕੱਪ ਪਾਣੀ ਵਿਚ ਮਿਲਾ ਕੇ ਅੱਧਾ ਚਮਚ ਪੀਸੀ ਸੁੰਡ ਲੈ ਕੇ ਉੱਪਰ ਤੋਂ ਇਸਨੂੰ ਪੀ ਲਵੋ |ਇਸ ਨਾਲ ਗਠੀਏ ਦਾ ਰੋਗ ਠੀਕ ਹੋ ਜਾਂਦਾ ਹੈ |1 ਗ੍ਰਾਮ ਦਾਲਚੀਨੀ ਪਿਸਿਸ ਹੋਏ ਵਿਚ 3 ਬੂੰਦਾਂ ਅਜਵੈਨ ਦਾ ਤੇਲ ਪਾ ਕੇ ਸਵੇਰੇ-ਸ਼ਾਮ ਸੇਵਨ ਕਰੋ |ਇਸ ਨਾਲ ਦਰਦ ਠੀਕ ਹੁੰਦਾ ਹੈ |ਮਿੱਟੀ ਜਾਂ ਕੋਲਾ ਖਾਣ ਦੀ ਆਦਤ ਵਿਚ : ਇੱਕ ਚਮਚ ਅਜਵੈਨ ਦਾ ਚੂਰਨ ਰਾਤ ਨੂੰ ਸੌਂਦੇ ਸਮੇਂ ਨਿਯਮਿਤ ਰੂਪ ਨਾਲ 3 ਹਫਤੇ ਤੱਕ ਖਿਲਾਓ |ਇਸ ਨਾਲ ਬੱਚਿਆਂ ਦੀ ਮਿੱਟੀ ਖਾਣ ਦੀ ਆਦਤ ਛੁੱਟ ਜਾਂਦੀ ਹੈ |ਪੇਟ ਵਿਚ ਦਰਦ : ਇੱਕ ਗ੍ਰਾਮ ਕਾਲਾ ਨਮਕ ਅਤੇ ੨ਗ੍ਰਾਮ ਅਜਵੈਨ ਗਰਮ ਪਾਣੀ ਦੇ ਨਾਲ ਸੇਵਨ ਕਰੋ |ਮੋਟਾਪਾ ਨਾਸ਼ਕ : ਅਜਵੈਨ 20 ਗ੍ਰਾਮ ,ਸੇਧਾਨਮਕ 20 ਗ੍ਰਾਮ ,ਜੀਰਾ 20 ਗ੍ਰਾਮ ,ਕਾਲੀ ਮਿਰਚ 20 ਗ੍ਰਾਮ ਦੀ ਮਾਤਰਾ ਵਿਚ ਕੁੱਟ ਕੇ ਛਾਣ ਕੇ ਰੱਖ ਲਵਪ |ਰੋਜਾਨਾ ਇੱਕ ਪੁੜੀ ਸਵੇਰੇ ਖਾਲੀ ਪੇਟ ਲੱਸੀ ਦੇ ਨਾਲ ਪੀਓ |ਇਹ ਪ੍ਰਯੋਗ ਸਰੀਰ ਵਿਚ ਚਰਬੀ ਨੂੰ ਘੱਟ ਕਰਕੇ ਮੋਟਾਪਾ ਦੂਰ ਕਰ ਦਿੰਦਾ ਹੈ |ਨੀਂਦ ਨਾ ਆਉਣਾ : ਜਦ ਕਿਸੇ ਵਿਅਕਤੀ ਨੂੰ ਨੀਂਦ ਨਹੀਂ ਆ ਰਹੀ ਤਾਂ ਅਜਵੈਨ ਦੇ ਤੇਲ ਨੂੰ ਕੰਨ ਦੇਪਿੱਛੇਕਨਪਟੀਆਂ ਉੱਪਰ ਮਲਣ ਨਾਲ ਨੀਂਦ ਆ ਜਾਂਦੀ ਹੈ |ਲਗਪਗ 1 ਗ੍ਰਾਮ ਦਾ ਚੌਥਾ ਭਾਗ ਖੁਰਾਸਾਨੀ ਅਜਵੈਨ ਦਾ ਚੂਰਨ ਸਵੇਰੇ-ਸ਼ਾਮ ਲੈਣ ਨਾਲ ਚੰਗੀ ਨੀਂਦ ਆ ਜਾਂਦੀ ਹੈ |ਅਜਵੈਨ ਦੇ ਹਾਨੀਕਾਰਕ ਪ੍ਰਭਾਵ………………………….ਅਜਵੈਨ ਦਾ ਜਿਆਦਾ ਸੇਵਨ ਸਿਰ ਵਿਚ ਦਰਦ ਉਤਪੰਨ ਕਰਦਾ ਹੈ |ਅਜਵੈਨ ਪਿੱਤ ਪ੍ਰਕਿਰਤੀ ਵਾਲਿਆਂ ਵਿਚ ਸਿਰ ਦਰਦ ਪੈਦਾ ਕਰਦੀ ਹੈ |ਅਜਵੈਨ ਤਾਜੀ ਲੈਣੀ ਚਾਹੀਦੀ ਹੈ ਕਿਉਂਕਿ ਪੁਰਾਣੀ ਹੋ ਜਾਣ ਤੇ ਇਸਦਾ ਜਰੂਰੀ ਅੰਸ਼ ਨਸ਼ਟ ਹੋ ਜਾਂਦਾ ਹੈ ਜਿਸ ਨਾਲ ਇਹ ਵੀਰਜਹੀਨ ਹੋ ਜਾਂਦੀ ਹੈ |ਕਾੜੇ ਦੀ ਥਾਂ ਤੇ ਰਸਦਾ ਪ੍ਰਯੋਗ ਕਰਨਾ ਬੇਹਤਰ ਹੈ |

Share Button

Leave a Reply

Your email address will not be published. Required fields are marked *

%d bloggers like this: