ਰਾਤੋਂ-ਰਾਤ ਸਟਾਰ ਬਣੇ ਡੱਬੂ ਅੰਕਲ, ਲੋਕਪ੍ਰਿਯਤਾ ਦੇਖ ਹੁਣ ਸੈਲੀਬ੍ਰਿਟੀ ਵੀ ਖਿਚਵਾ ਰਹੇ ਨੇ ਤਸਵੀਰਾਂ

ਰਾਤੋਂ-ਰਾਤ ਸਟਾਰ ਬਣੇ ਡੱਬੂ ਅੰਕਲ, ਲੋਕਪ੍ਰਿਯਤਾ ਦੇਖ ਹੁਣ ਸੈਲੀਬ੍ਰਿਟੀ ਵੀ ਖਿਚਵਾ ਰਹੇ ਨੇ ਤਸਵੀਰਾਂ

2018_6image_10_37_1663100007-ll

ਕਹਿੰਦੇ ਹਨ ਟੈਲੇਂਟ ਨੂੰ ਦਿਖਾਉਣ ਲਈ ਕਿਸੇ ਵੱਡੇ ਮੰਚ ਦੀ ਨਹੀਂ ਬਲਕਿ ਵੱਡੇ ਜਿਗਰ ਦੀ ਜ਼ਰੂਰਤ ਹੁੰਦੀ ਹੈ। ਅਕਸਰ ਬੇਝਿਜਕ ਆਪਣੇ ਕਰੀਬੀਆਂ ਦੇ ਸਮਾਗਮ ‘ਚ ਡਾਂਸ ਦਾ ਹੁਨਰ ਦਿਖਾਉਣ ਵਾਲੇ ਸੰਜੀਵ ਸ਼੍ਰੀਵਾਸਤਵ ਹੁਣ ਸੈਲੀਬ੍ਰਿਟੀ ਬਣ ਚੁੱਕੇ ਹਨ। ਡੱਬੂ ਅੰਕਲ ਦੇ ਨਾਂ ਨਾਲ ਮਸ਼ਹੂਰ ਅੰਕਲ ਜੀ ਦਾ ਰਾਤੋਂ-ਰਾਤ ਇਕ ਡਾਂਸ ਵੀਡੀਓ ਇੰਨਾ ਵਾਇਰਲ ਹੋਇਆ ਕਿ ਹੁਣ ਸੈਲੇਬਸ ਵੀ ਉਨ੍ਹਾਂ ਨਾਲ ਫੋਟੋ ਕਲਿੱਕ ਕਰਵਾਉਣ ਲੱਗੇ ਹਨ।
ਗੋਵਿੰਦਾ ਨੇ ਗੀਤ ‘ਆਪ ਕੇ ਆ ਜਾਨੇ ਸੇ’ ‘ਤੇ ਸ਼ਾਨਦਾਰ ਡਾਂਸ ਮੂਵਸ ਕਰ ਕੇ ਛਾਏ ਡੱਬੂ ਅੰਕਲ ਨੇ ਟਵਿਟਰ ‘ਤੇ ਬਾਲੀਵੁੱਡ ਐਕਟਰ ਸੁਨੀਲ ਸ਼ੈਟੀ ਨਾਲ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ। ਸੁਨੀਲ ਸ਼ੈਟੀ ਨਾਲ ਇਨ੍ਹਾਂ ਤਸਵੀਰਾਂ ਨੂੰ ਅਪਡੇਟ ਕਰਦੇ ਹੋਏ ਡੱਬੂ ਅੰਕਲ ਨੇ ਲਿਖਿਆ, ”ਸੁਨੀਲ ਸ਼ੈਟੀ ਨਾਲ ਮੁਲਾਕਾਤ ਕਰਕੇ ਬਹੁਤ ਚੰਗਾ ਲੱਗਾ, ਉਹ ਬੇਹੱਦ ਨਿਮਰ ਵਿਅਕਤੀ ਹੈ।”
ਜਾਣਕਾਰੀ ਮੁਤਾਬਕ ਨਾ ਸਿਰਫ ਐਕਟਰਜ਼ ਦੀਆਂ ਤਸਵੀਰਾਂ ਡੱਬੂ ਅੰਕਲ ਨਾਲ ਕਲਿੱਕ ਕੀਤੀਆਂ ਜਾ ਰਹੀਆਂ ਹਨ ਬਲਕਿ ਐਕਟਰਜ਼ ਉਨ੍ਹਾਂ ਦੇ ਵਾਇਰਲ ਹੋਏ ਡਾਂਸ ਵੀਡੀਓਜ਼ ਨੂੰ ਵੀ ਸ਼ੇਅਰ ਕਰ ਰਹੇ ਹਨ। ਹਾਲ ਹੀ ‘ਚ ਅਦਾਕਾਰਾ ਅਨੁਸ਼ਕਾ ਸ਼ਰਮਾ ਨੇ ਇਕ ਵੀਡੀਓ ਪੋਸਟ ਕੀਤੀ ਸੀ, ਜਿਸ ‘ਚ ਡੱਬੂ ਅੰਕਲ ਅਤੇ ਇਕ ਫੈਨ ਉਨ੍ਹਾਂ ਦੇ ਮੂਵਸ ਨੂੰ ਕਾਪੀ ਕਰਦੀ ਦਿਖ ਰਹੀ ਹੈ। ਐਕਟਰ ਗੋਵਿੰਦਾ ਨੇ ਵੀ ਡੱਬੂ ਅੰਕਲ ਦੇ ਡਾਂਸ ਨੂੰ ਦੇਖਣ ਤੋਂ ਬਾਅਦ ਕਿਹਾ ਸੀ ਕਿ ਉਨ੍ਹਾਂ ਨੇ ਜਿਸ ਅੰਦਾਜ਼ ‘ਚ ਮੇਰੇ ‘ਤੇ ਫਿਲਮਾਏ ਗੀਤ ਨੂੰ ਪਰਫਾਰਮ ਕੀਤਾ ਹੈ ਉਹ ਸ਼ਾਨਦਾਰ ਹੈ।
ਬਾਲੀਵੁੱਡ ਐਕਟਰ ਅਰਜੁਨ ਕਪੂਰ ਨੇ ਇਸ ਵੀਡੀਓ ਨੂੰ ਟਵਿਟਰ ‘ਤੇ ਪੋਸਟਰ ਕਰਦੇ ਹੋਏ ਲਿਖਿਆ, ”ਮੈਂ ਸੰਜੀਵ ਸ਼੍ਰੀਵਾਸਤਵ ਦੇ ਚਿਹਰੇ ‘ਤੇ ਡਾਂਸ ਕਰਦੇ ਹੋਏ ਉਹ ਖੁਸ਼ੀ ਅਤੇ ਆਨੰਦ ਦੇਖ ਸਕਦਾ ਹਾਂ, ਜੋ ਅਕਸਰ ਅਸੀਂ ਐਕਟਰਜ਼ ਦੇ ਕੈਮਰੇ ਸਾਹਮਣੇ ਪਰਫਾਰਮ ਕਰਦੇ ਹੋਏ ਦੇਖਦੇ ਹਨ। ਉਹ ਕਲਾ, ਜਿਸ ‘ਚ ਦੂਜਿਆਂ ਦੀਆਂ ਅੱਖਾਂ ਨੂੰ ਦੇਖਦੇ ਹੋਏ ਉਨ੍ਹਾਂ ਨੇ ਨੱਚਣ ‘ਤੇ ਮਜਬੂਰ ਕਰ ਦੇਣਾ… ਤੁਸੀਂ ਇਨ੍ਹਾਂ ਮੂਵਜ਼ ਨੂੰ ਇੰਝ ਹੀ ਪਰਫਾਰਮ ਕਰਦੇ ਰਹੋ।” ਦੇਸ਼ਭਰ ‘ਚ ਡੱਬੂ ਅੰਕਲ ਇੰਨੇ ਮਸ਼ਹੂਰ ਹੋ ਚੁੱਕੇ ਹਨ ਕਿ ਵਿਦਿਸ਼ਾ ਨਗਰ ਪਾਲਿਕਾ ਨੇ ਸੰਜੀਵ ਸ਼੍ਰੀਵਾਸਤਵ ਨੂੰ ਆਪਣਾ ਬ੍ਰਾਂਡ ਅੰਬੈਸਡਰ ਨਿਯੁਕਤ ਕੀਤਾ ਹੈ। ਡੱਬੂ ਅੰਕਲ ਮੱਧ ਪ੍ਰਦੇਸ਼ ਦੇ ਵਿਦਿਸ਼ਾ ਦੇ ਹੀ ਰਹਿਣ ਵਾਲੇ ਹਨ।

Share Button

Leave a Reply

Your email address will not be published. Required fields are marked *

%d bloggers like this: