ਰਾਣਾ ਕੇ.ਪੀ. ਸਿੰਘ ਵੱਲੋਂ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਲਿਖੀ ਕਿਤਾਬ ਜਾਰੀ

ਰਾਣਾ ਕੇ.ਪੀ. ਸਿੰਘ ਵੱਲੋਂ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਲਿਖੀ ਕਿਤਾਬ ਜਾਰੀ

ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ. ਪੀ. ਸਿੰਘ ਨੇ ਅੱਜ ਆਪਣੇ ਦਫਤਰ ਵਿਖੇ ਸੀਨੀਅਰ ਆਈ. ਪੀ. ਐੱਸ. ਅਧਿਕਾਰੀ ਸ਼੍ਰੀ ਕੁੰਵਰ ਵਿਜੇ ਪ੍ਰਤਾਪ ਸਿੰਘ ਵੱਲੋਂ ਦਲ ਬਦਲੀਕਾਨੂੰਨ ਸਬੰਧੀ ਲਿਖੀ ਕਿਤਾਬ (ਐਂਟੀ ਡਿਫੈਕਸ਼ਨ ਲਾਅ) ਜਾਰੀ ਕੀਤੀ। ਕਿਤਾਬ ਦੇ ਲੇਖਕ ਸੰਵਿਧਾਨਕ ਅਤੇ ਅਪਰਾਧਿਕ ਕਾਨੂੰਨ ਮਾਮਲਿਆ ਦੇ ਮਾਹਿਰ ਅਤੇ ਪੁਲਿਸ ਪ੍ਰਬੰਧਨ ਵਿਚਡਾਕਟਰੇਟ ਹਨ।
ਰਾਣਾ ਕੇ.ਪੀ. ਸਿੰਘ ਨੇ ਕਿਹਾ ਕਿ ਭਾਰਤ ਵਿਚ ਸੰਵਿਧਾਨਕ ਲੋਕਤੰਤਰ ਦੇ ਸੰਦਰਭ ਵਿਚ ਦਲ ਬਦਲੀ ਕਾਨੂੰਨ ਵਿਸ਼ੇਸ਼ ਮਹੱਤਤਾ ਰੱਖਦਾ ਹੈ। ਉਨ੍ਹਾਂ ਲੇਖਕ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਇਹ ਕਿਤਾਬ ਰਾਜਨੀਤੀ ਸ਼ਾਸ਼ਤਰ ਅਤੇ ਸੰਵਿਧਾਨ ਨਾਲ ਸਬੰਧਤ ਕਾਨੂੰਨਾਂ ਦੇ ਖੇਤਰ ਵਿਚ ਜ਼ਿਕਰਯੋਗ ਸਾਹਿਤਕ ਵਾਧਾ ਸਿੱਧ ਹੋਵੇਗੀ। ਉਨ੍ਹਾਂ ਕਿਹਾ ਕਿ ਗੁੰਝਲਦਾਰਸੰਵਿਧਾਨਕ ਮੁੱਦਿਆ ‘ਤੇ ਲਿਖਣਾ ਸੌਖਾ ਕੰਮ ਨਹੀਂ ਹੈ ਪਰ ਲੇਖਕ ਨੇ ਸੌਖੇ ਸ਼ਬਦਾਂ ਵਿਚ ਇਹ ਕਿਤਾਬ ਲਿਖ ਕੇ ਪ੍ਰਸੰਸਾਯੋਗ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਆਮ ਪਾਠਕਾਂ ਅਤੇ ਕਾਨੂੰਨ ਦੇਮਾਹਿਰਾਂ ਨੂੰ ਇਸ ਕਿਤਾਬ ਤੋਂ ਵਡਮੁੱਲੀ ਜਾਣਕਾਰੀ ਮਿਲੇਗੀ।
ਸ਼੍ਰੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਕਿਤਾਬ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਦਲ ਬਦਲੀ ਕਾਨੂੰਨ ਪ੍ਰਤੀ ਆਮ ਲੋਕਾਂ ਦੇ ਮਨ ਵਿਚ ਕਈ ਗੁੰਝਲਾ ਅਤੇ ਧਾਰਨਾਵਾਂ ਹਨ। ਉਨ੍ਹਾਂ ਕਿਹਾ ਕਿ ਕਾਨੂੰਨ ਦਾ ਵਿਦਿਆਰਥੀ ਹੁੰਦੇ ਹੋਏ ਮੇਰੀ ਕੋਸ਼ਿਸ਼ ਰਹੀ ਹੈ ਕਿ ਮੈਂ ਅਜਿਹੇ ਔਖੇ ਅਤੇ ਗੁੰਝਲਦਾਰ ਵਿਸ਼ਿਆਂ ਨੂੰ ਸੌਖੇ ਢੰਗ ਨਾਲ ਪੇਸ਼ ਕਰਾਂ।
ਉਨ੍ਹਾਂ ਅੱਗੇ ਕਿਹਾ ਕਿ ਇਸ ਮਹੱਤਵਪੂਰਨ ਵਿਸ਼ੇ ਨੂੰ ਆਸਾਨ ਤਰੀਕੇ ਨਾਲ ਪੇਸ਼ ਕਰਨ ਦੀ ਉਨ੍ਹਾਂ ਵੱਲੋਂ ਪੂਰੀ ਕੋਸ਼ਿਸ਼ ਕੀਤੀ ਗਈ ਹੈ। ਉਨ੍ਹਾਂ ਕਿਤਾਬ ਦੇ ਵਿਸ਼ੇ ਨੂੰ ਹੋਰ ਸਪੱਸ਼ਟਕਰਨ ਦੇ ਮਕਸਦ ਨਾਲ ਲਾਭ ਵਾਲੇ ਅਹੁਦੇ (ਆਫਿਸ ਆਫ ਪਰਾਫਿਟ) ਵਿਸ਼ੇ ਨੂੰ ਵੀ ਆਪਣੀ ਕਿਤਾਬ ਦਾ ਹਿੱਸਾ ਬਣਾਇਆ ਹੈ। ਇੱਥੇ ਇਹ ਦੱਸਣਯੋਗ ਹੈ ਕਿ ਸ਼੍ਰੀ ਕੁੰਵਰ ਵਿਜੇ ਪ੍ਰਤਾਪਸਿੰਘ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਤੋਂ ਪੀ.ਐੱਚ.ਡੀ. ਅਤੇ ਪੰਜਾਬ ਯੂਨੀਵਰਸਿਟੀ, ਚੰਡੀਗੜ ਤੋਂ ਐੱਲ.ਐੱਲ.ਬੀ. ਕੀਤੀ ਹੋਈ ਹੈ।
ਇਸ ਮੌਕੇ ਕੈਬਨਿਟ ਮੰਤਰੀ ਸ਼੍ਰੀ ਨਵਜੋਤ ਸਿੰਘ ਸਿੱਧੂ ਅਤੇ ਸ਼੍ਰੀ ਸਾਧੂ ਸਿੰਘ ਧਰਮਸੋਤ, ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਸ਼੍ਰੀ ਅਜੈਬ ਸਿੰਘ ਭੱਟੀ, ਡਾ.ਰਾਜਕੁਮਾਰ ਵੇਰਕਾ, ਸ਼੍ਰੀ ਸੁਰਿੰਦਰ ਡਾਬਰ, ਡਾ. ਧਰਮਬੀਰ ਅਗਨੀਹੋਤਰੀ, ਸ਼੍ਰੀ ਦਰਸ਼ਨ ਲਾਲ, ਸ਼੍ਰੀ ਸੁਨੀਲ ਦੱਤੀ, ਪ੍ਰੋ. ਬਲਜਿੰਦਰ ਕੌਰ, ਸ਼੍ਰੀ ਨਾਜਰ ਸਿੰਘ ਮਾਨਸ਼ਾਹੀਆ (ਸਾਰੇ ਵਿਧਾਇਕ) ਅਤੇ ਸਾਬਕਾ ਵਿਧਾਇਕਸ਼੍ਰੀ ਜੁਗਲ ਕਿਸ਼ੋਰ ਸ਼ਰਮਾ ਵੀ ਹਾਜ਼ਰ ਸਨ।

Share Button

Leave a Reply

Your email address will not be published. Required fields are marked *

%d bloggers like this: