ਰਾਜ ਵਿੱਚ ਹੋਏ ਕੰਮ ਵਿਕਾਸ ਦੀਆਂ ਮੂੰਹ ਬੋਲਦੀਆਂ ਤਸਵੀਰਾਂ: ਠੰਡਲ

ਰਾਜ ਵਿੱਚ ਹੋਏ ਕੰਮ ਵਿਕਾਸ ਦੀਆਂ ਮੂੰਹ ਬੋਲਦੀਆਂ ਤਸਵੀਰਾਂ: ਠੰਡਲ
ਕਿਹਾ, ਵਿਕਾਸ ਦੇ ਮੁੱਦੇ ‘ਤੇ ਲੜੀਆਂ ਜਾਣਗੀਆਂ ਆਗਾਮੀ ਚੋਣਾਂ
ਪਿੰਡ ਪੱਟੀ ਵਿਖੇ ਵਿਸ਼ਾਲ ਇਕੱਠ ਦੌਰਾਨ ਠੰਡਲ ਨੇ ਵੰਡੇ ਕਰੀਬ ਸਾਢੇ 7 ਲੱਖ ਰੁਪਏ ਦੇ ਚੈਕ

123ਹੁਸ਼ਿਆਰਪੁਰ, 3 ਨਵੰਬਰ(ਅਸ਼ਵਨੀ ਸ਼ਰਮਾ): ਕਾਂਗਰਸ ਪਾਰਟੀ ਲੋਕਾਂ ਨੂੰ ਗੁੰਮਰਾਹ ਕਰਕੇ ਵੋਟਾਂ ਹਾਸਲ ਕਰਨਾ ਚਾਹੁੰਦੀ ਹੈ ਅਤੇ ਆਮ ਆਦਮੀ ਪਾਰਟੀ ਦਾ ਰਾਜ ਵਿੱਚ ਕੋਈ ਆਧਾਰ ਨਹੀਂ ਹੈ। ਸ਼ੋ੍ਰਮਣੀ ਅਕਾਲੀ ਦਲ-ਭਾਜਪਾ ਗਠਬੰਧਨ ਸਰਕਾਰ ਦੁਆਰਾ ਰਾਜ ਵਿੱਚ ਕਰੋੜਾਂ ਰੁਪਏ ਖਰਚ ਕਰਕੇ ਵਿਕਾਸ ਕਾਰਜ ਕਰਵਾਏ ਗਏ ਹਨ ਅਤੇ ਇਹ ਵਿਕਾਸ ਕਾਰਜ ਆਪਣੇ ਮੂੰਹੋ ਬੋਲਦੀਆਂ ਵਿਕਾਸ ਦੀਆਂ ਅਸਲ ਤਸਵੀਰਾਂ ਹਨ। ਜੇਲਾਂ, ਸੈਰ ਸਪਾਟਾ ਤੇ ਸਭਿਆਚਾਰਕ ਮਾਮਲੇ ਮੰਤਰੀ ਪੰਜਾਬ ਸz: ਸੋਹਣ ਸਿੰਘ ਠੰਡਲ ਨੇ ਪਿੰਡ ਪੱਟੀ ਵਿਖੇ ਹੋਏ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦੇ ਹੋਏ ਇਹ ਗੱਲ ਕਹੀ। ਉਨਾਂ ਨੇ ਪਿੰਡ ਪੱਟੀ ਦੇ ਵਿਕਾਸ ਕਾਰਜਾਂ ਲਈ 4 ਲੱਖ ਰੁਪਏ, ਖੇੜਾਂ ਕਲਾਂ ਨੂੰ ਇੱਕ ਲੱਖ, ਤਾਜੇਵਾਲ ਨੂੰ 50 ਹਜ਼ਾਰ, ਜੇਜੋਂ ਨੁੰ 50 ਹਜ਼ਾਰ, ਚੱਬੇਵਾਲ ਨੂੰ ਇੱਕ ਲੱਖ ਅਤੇ ਪਿੰਡ ਲਲਵਾਨ ਨੂੰ 50 ਹਜ਼ਾਰ ਰੁਪਏ ਸਮੇਤ ਸਾਢੇ 7 ਲੱਖ ਰੁਪਏ ਦੇ ਚੈਕ ਵੀ ਵੰਡੇ।

         ਪਿੰਡ ਵਿੱਚ ਹੋਏ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਸ: ਠੰਡਲ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਹਮੇਸ਼ਾਂ ਲੋਕਾਂ ਨੂੰ ਗੁੰਮਰਾਹ ਕਰਕੇ ਵੋਟਾਂ ਹਾਸਲ ਕੀਤੀਆਂ ਹਨ। ਹੁਣ ਇਹ ਪਾਰਟੀ ਰਾਜ ਦੇ ਕਿਸਾਨਾਂ ਦਾ ਕਰਜਾ ਮੁਆਫ਼ ਕਰਨ ਦਾ ਲਾਰਾ ਲਾ ਕੇ ਵੋਟਾਂ ਹਾਸਲ ਕਰਨਾ ਚਾਹੁੰਦੀ ਹੈ। ਪਰ ਰਾਜ ਦੇ ਕਿਸਾਨ ਇਸ ਗੱਲ ਤੋਂ ਪੂਰੀ ਤਰਾਂ ਸੁਚੇਤ ਹਨ ਅਤੇ ਹਰ ਖੇਤਰ ਵਿੱਚ ਝੂਠਾ ਲਾਰਾ ਲਾਉਣ ਵਾਲੀ ਇਸ ਕਾਂਗਰਸ ਪਾਰਟੀ ਨੂੰ ਮੂੰਹ ਨਹੀਂ ਲਾਉਣਗੇ। ਉਨਾਂ ਕਿਹਾ ਕਿ ਸ਼ੋ੍ਰਮਣੀ ਅਕਾਲੀ ਦਲ ਪਾਰਟੀ ਦਾ ਇਤਿਹਾਸ ਬਹੁਤ ਪੁਰਾਣਾ ਹੈ। ਜਦ 1920 ਵਿੱਚ ਇਹ ਪਾਰਟੀ ਹੋਂਦ ਵਿੱਚ ਆਈ, ਤਾਂ ਉਸ ਸਮੇਂ ਤੋਂ ਹੀ ਪਾਰਟੀ ਨੇ ਸਿੱਖ ਭਾਈਚਾਰੇ ਦੀ ਚੜਤ ਲਈ ਕਈ ਕੁਰਬਾਨੀਆਂ ਦਿੱਤੀਆਂ। ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਦਾ ਕੋਈ ਆਧਾਰ ਨਹੀਂ ਹੈ। ਰਾਜ ਦੇ ਲੋਕ ਸ਼ੋ੍ਰਮਣੀ ਅਕਾਲੀ ਦਲ ਪਾਰਟੀ ਦੇ ਇਤਿਹਾਸ ਤੋਂ ਭਲੀਭਾਂਤ ਜਾਣੂ ਹਨ ਅਤੇ ਜਾਣਦੇ ਹਨ ਕਿ ਇਸ ਪਾਰਟੀ ਨੇ ਰਾਜ ਲਈ ਕਿੰਨੀਆਂ ਕੁਰਬਾਨੀਆਂ ਦਿੱਤੀਆਂ ਹਨ। ਉਨਾਂ ਨੇ ਕਿਹਾ ਕਿ ਆਉਂਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿਕਾਸ ਦੇ ਮੁੱਦੇ ‘ਤੇ ਲੜੀਆਂ ਜਾਣਗੀਆਂ ਅਤੇ ਲਗਾਤਾਰ ਤੀਜੀ ਵਾਰ ਸ਼ੋ੍ਰਮਣੀ ਅਕਾਲੀ ਦਲ-ਭਾਜਪਾ ਗਠਬੰਧਨ ਜਿੱਤ ਹਾਸਲ ਕਰਕੇ ਰਾਜ ਦੇ ਲੋਕਾਂ ਦੀ ਸੇਵਾ ਕਰੇਗੀ। ਉਨਾਂ ਕਿਹਾ ਕਿ ਸਰਕਾਰ ਦੇ ਅਗਲੇ ਕਾਰਜਕਾਲ ਦੌਰਾਨ ਕਰੀਬ 35 ਹਜ਼ਾਰ ਕਰੋੜ ਰੁਪਏ ਖਰਚ ਕਰਕੇ ਰਾਜ ਦੇ ਸਾਰੇ 12 ਹਜ਼ਾਰ ਤੋਂ ਵੱਧ ਪਿੰਡਾਂ ਵਿੱਚ ਸੀਵਰੇਜ਼ ਸਿਸਟਮ ਅਤੇ ਕੰਕਰੀਟ ਦੀਆਂ ਸੜਕਾਂ ਵਿਛਾ ਕੇ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ।

       ਇਸ ਮੌਕੇ ‘ਤੇ ਜ਼ਿਲਾ ਇਸਤਰੀ ਅਕਾਲੀ ਦਲ ਦੀ ਪ੍ਰਧਾਨ ਸ੍ਰੀਮਤੀ ਸੁਖਦੇਵ ਕੌਰ ਸੱਲਾਂ, ਮੀਤ ਪ੍ਰਧਾਨ ਬਲਬੀਰ ਕੌਰ ਠੰਡਲ, ਸਰਕਲ ਪ੍ਰਧਾਨ ਚੱਬੇਵਾਲ ਤਲਵਿੰਦਰ ਕੌਰ ਖਾਬੜਾ, ਰਵਿੰਦਰ ਠੰਡਲ, ਜ਼ਿਲਾ ਯੂਥ ਪ੍ਰਧਾਨ ਬੀ.ਸੀ.ਵਿੰਗ ਸਤਨਾਮ ਸਿੰਘ ਬੰਟੀ, ਪਿੰਡ ਦੇ ਸਰਪੰਚ ਲਖਬੀਰ ਸਿੰਘ, ਮਾਸਟਰ ਹਰਬੰਸ ਸਿੰਘ ਹਾਰਟਾ, ਚੇਅਰਮੈਨ ਬਲਾਕ ਸੰਮਤੀ ਸੰਤੋਸ਼ ਕੁਮਾਰੀ, ਸਰਕਲ ਪ੍ਰਧਾਨ ਵਪਾਰ ਸੈਲ ਰਵੀ ਮੇਹਟਿਆਣਾ, ਯੂਥ ਸਰਕਲ ਪ੍ਰਧਾਨ ਨਰਿੰਦਰ ਸਿੰਘ ਧਾਮੀ, ਪਵਿੱਤਰ ਸਿੰਘ ਚਿਤੋਂ, ਗੁਰਵਿੰਦਰ ਬਾਜਵਾ, ਮਾਸਟਰ ਰਛਪਾਲ ਸਿੰਘ, ਮਲਕੀਤ ਠੰਡਲ, ਸਰਪੰਚ ਬਿਛੋਹੀ ਜਸਵੰਤ ਸਿੰਘ, ਮਾਸਟਰ ਬਲਵਿੰਦਰ ਸਿੰਘ, ਨੰਬਰਦਾਰ ਤਰਲੋਚਨ ਸਿੰਘ ਸਮੇਤ ਪਿੰਡ ਵਾਸੀ ਮੌਜੂਦ ਸਨ।

Share Button

Leave a Reply

Your email address will not be published. Required fields are marked *

%d bloggers like this: