ਰਾਜ ਮਾਤਾ ਮਹਿੰਦਰ ਕੌਰ

ਰਾਜ ਮਾਤਾ ਮਹਿੰਦਰ ਕੌਰ

ਪਟਿਆਲਾ, 24 ਜੁਲਾਈ (ਉਜਾਗਰ ਸਿੰਘ): ਮਹਾਰਾਣੀ ਮਹਿੰਦਰ ਕੌਰ ਜਿਹਨਾਂ ਨੂੰ ਸਤਿਕਾਰ ਨਾਲ ਰਾਜ ਮਾਤਾ ਕਿਹਾ ਜਾਂਦਾ ਸੀ ਦਾ ਜਨਮ 14 ਸਤੰਬਰ 1922 ਨੂੰ ਪਰਜਾਤੰਤਰ ਲਹਿਰ ਦੇ ਮੋਢੀ ਸ. ਹਰਚੰਦ ਸਿੰਘ ਜੇਜੀ ਅਤੇ ਮਾਤਾ ਮਹਿਤਾਬ ਕੌਰ ਦੇ ਘਰ ਸੰਗਰੂਰ ਜਿਲੇ ਦੇ ਦੂਰ ਦੁਰਾਡੇ ਅਤੇ ਪਛੜੇ ਹੋਏ ਪਿੰਡ ਕੁੜਲ ਵਿਖੇ ਹੋਇਆ। ਆਪਦੇ ਪਿਤਾ ਇੱਕ ਰੱਜੇ ਪੁੱਜੇ ਘਰਾਣੇ ਵਿੱਚੋਂ ਸਨ, ਇਸ ਲਈ ਉਹਨਾਂ ਨੇ ਆਪਦੀ ਪੜਾਈ ਲਾਹੌਰ ਦੇਂ ਕਿਊਨ ਮੇਰੀ ਕਾਲਜ ਤੋਂ ਕਰਵਾਈ। ਆਪਦਾ ਵਿਆਹ ਪਟਿਆਲਾ ਰਿਆਸਤ ਦੇ ਮਹਾਰਾਜਾ ਯਾਦਵਿੰਦਰ ਸਿੰਘ ਨਾਲ 16 ਸਾਲ ਦੀ ਉਮਰ ਵਿੱਚ ਹੀ 1938 ਵਿੱਚ ਹੋ ਗਿਆ ਸੀ। ਆਪਦੇ ਦੋ ਲੜਕੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ, ਰਾਜਾ ਮਾਲਵਿੰਦਰ ਸਿੰਘ, ਦੋ ਲੜਕੀਆਂ ਹਮਿੰਦਰ ਕੌਰ ਅਤੇ ਰੁਪਿੰਦਰ ਕੌਰ ਹਨ। ਆਪਦੀ ਵੱਡੀ ਲੜਕੀ ਕੰਵਰ ਨਟਵਰ ਸਿੰਘ ਨੂੰ ਵਿਆਹੀ ਹੋਈ ਹੈ ਜੋ ਭਾਰਤ ਦੇ ਵਿਦੇਸ਼ ਮੰਤਰੀ ਰਹੇ ਹਨ। ਆਪਦਾ ਵੱਡਾ ਲੜਕਾ ਕੈਪਟਨ ਅਮਰਿੰਦਰ ਸਿੰਘ ਪੰਜਾਬ ਦਾ ਮੁੱਖ ਮੰਤਰੀ ਹੈ ਅਤੇ ਨੂੰਹ ਮਹਾਰਾਣੀ ਪ੍ਰਨੀਤ ਕੌਰ ਕੇਂਦਰੀ ਵਿਦੇਸ਼ ਰਾਜ ਮੰਤਰੀ ਰਹੇ ਹਨ। ਦੇਸ਼ ਦੀ ਵੰਡ ਸਮੇਂ ਬਹੁਤ ਸਾਰੇ ਰਿਫ਼ਿਊਜੀ ਪਟਿਆਲਾ ਆਏ ਤਾਂ ਆਪ ਨੇ 1947 ਤੋਂ 49 ਤੱਕ ਰੀਫਿਊਜੀਆਂ ਦੇ ਮੁੜ ਵਸੇਬੇ ਦੇ ਪਟਿਆਲਾ ਰਿਆਸਤੇ ਵਲੋਂ ਕੀਤੇ ਜਾ ਰਹੇ ਪ੍ਰਬੰਧਾਂ ਦੇ ਕੰਮ- ਕਾਰ ਦੀ ਨਿਗਰਾਨੀ ਨਿੱਜੀ ਦਿਲਚਸਪੀ ਲੈ ਕੇ ਕਰਦੇ ਰਹੇ। ਆਪ 1953 66 ਤੱਕ ਚੇਅਰਪਰਸਨ ਸਮਾਲ ਸੇਵਿੰਗ ਬੋਰਡ ਪੈਪਸੂ ਅਤੇ ਪੰਜਾਬ ਅਤੇ 1953-70 ਮੈਂਬਰ ਨੈਸ਼ਨਲ ਸੇਵਿੰਗਜ ਸੈਂਟਰਲ ਐਡਵਾਈਜਰੀ ਕਮੇਟੀ ਰਹੇ। ਇਸਤੋਂ ਇਲਾਵਾ ਪੰਜਾਬ ਸ਼ੋਸ਼ਲ ਵੈਲਫੇਅਰ ਬੋਰਡ ਦੇ ਚੇਅਰਪਰਸਨ 57-60 ਅਤੇ ਉਪ ਚੇਅਰਪਰਸਨ ਨੈਸ਼ਨਲ ਸੇਵਿੰਗਜ ਐਡਵਾਈਜਰੀ ਕਮੇਟੀ 57-70 ਹੁੰਦੇ ਹੋਏ ਪੰਜਾਬ ਅਤੇ ਮੱਧ ਪ੍ਰਦੇਸ਼ ਦੇ ਇਨਚਾਰਜ ਰਹੇ। ਇਸੇ ਤਰਾਂ ਬਹੁਤ ਸਾਰੀਆਂ ਸਮਾਜਕ ਸੰਸਥਾਵਾਂ ਜਿਹਨਾਂ ਵਿੱਚ ਸੈਂਟਰਲ ਸ਼ੋਸ਼ਲ ਵੈਲਫੇਅਰ ਬੋਰਡ, ਭਾਰਤੀ ਗ੍ਰਾਮੀਣ ਮਹਿਲਾ ਸੰਘ,ਐਸੋਸ਼ੀਏਸ਼ਨ ਫਾਰ ਸ਼ੋਸ਼ਲ ਹੈਲਥ,ਵਰਲਡ ਐਗਰੀਕਲਚਰ ਫੇਅਰ ਮੈਮੋਰੀਅਲ ਫਾਰਮਰਜ ਵੈਲਫੇਅਰ ਟਰੱਸਟ,ਇੰਟਰਨੈਸ਼ਨਲ ਫੈਡਰੇਸ਼ਨ ਜਨੇਵਾ ਅਤੇ ਸੈਂਟਰਲ ਇਨਸਟੀਚਿਊਟ ਰੀਸਰਚ ਐਂਡ ਟ੍ਰੇਨਿੰਗ ਇਨ ਪਬਲਿਕ ਕੋਆਪ੍ਰੇਸ਼ਨ ਆਦਿ ਦੇ ਚੇਅਰਪਰਸਨ ਜਾਂ ਮੈਂਬਰ ਵੀ ਰਹੇ। ਆਪ 1964-67,78-82 ਰਾਜ ਸਭਾ ਦੇ ਮੈਂਬਰ ਅਤੇ 67-71 ਪਟਿਆਲਾ ਤੋਂ ਲੋਕ ਸਭਾ ਦੇ ਮੈਂਬਰ ਰਹੇ। ਆਪ 1973 ਤੋਂ 77 ਤੱਕ ਇੰਡੀਅਨ ਨੈਸ਼ਨਲ ਕਾਂਗਰਸ ਦੇ ਜਨਰਲ ਸਕੱਤਰ ਰਹੇ ਅਤੇ ਫਿਰ ਪਾਰਟੀ ਛੱਡਕੇ ਜਨਤਾ ਦਲ ਵਿੱਚ ਸ਼ਾਮਲ ਹੋ ਗਏ ਤੇ ਫਿਰ ਆਪ ਥੋੜਾ ਸਮਾਂ 1977 ਵਿੱਚ ਜਨਤਾ ਪਾਰਟੀ ਦੇ ਜਨਰਲ ਸਕੱਤਰ ਵੀ ਰਹੇ। ਇਸ ਸਮੇਂ ਆਪ ਪ੍ਰੈਜੀਡੈਂਟ ਐਸੋਸੀਏਸ਼ਨ ਫਾਰ ਸ਼ੋਸ਼ਲ ਹੈਲਥ ਇਨ ਇੰਡੀਆ ਅਤੇ ਸਰਦਾਰ ਬਲਭ ਭਾਈ ਪਟੇਲ ਸਮਾਰਕ ਟਰੱਸਟ ਦੇ ਵੀ ਮੈਂਬਰ ਸਨ। ਅੱਜ ਆਪ 95 ਸਾਲ ਦੀ ਉਮਰ ਵਿਚ ਦਿਲ ਦਾ ਦੌਰਾ ਪੈਣ ਕਾਰਨ ਸਵਰਗ ਸਿਧਾਰ ਗਏ ਹਨ। ਉਨਾਂ ਦਾ ਅੰਤਮ ਸਸਕਾਰ ਪਟਿਆਲਾ ਵਿਖੇ ਸ਼ਾਹ ਸਮਾਧਾਂ ਵਿਚ ਕੀਤਾ ਜਾਵੇਗਾ।

ਸਾਬਕਾ ਜਿ਼ਲ੍ਹਾਂ ਲੋਕ ਸੰਪਰਕ ਅਫਸਰ
94178 13072

Share Button

Leave a Reply

Your email address will not be published. Required fields are marked *

%d bloggers like this: