Mon. Jun 17th, 2019

ਰਾਜੀਵ ਗਾਂਧੀ ਦੇ ਬੁੱਤ ‘ਤੇ ਕਾਲਖ਼ ਪੋਚਣ ਵਾਲੇ ਅਕਾਲੀ ਆਗੂ ਰਿਹਾਅ

ਰਾਜੀਵ ਗਾਂਧੀ ਦੇ ਬੁੱਤ ‘ਤੇ ਕਾਲਖ਼ ਪੋਚਣ ਵਾਲੇ ਅਕਾਲੀ ਆਗੂ ਰਿਹਾਅ

ਰਾਜੀਵ ਗਾਂਧੀ ਦੇ ਬੁੱਤ ‘ਤੇ ਕਾਲਖ ਪੋਚਣ ਦੇ ਮਾਮਲੇ ‘ਚ ਗ੍ਰਿਫ਼ਤਾਰ ਕੀਤੇ ਗਏ ਅਕਾਲੀ ਆਗੂਆਂ ਗੁਰਦੀਪ ਸਿੰਘ ਗੋਸ਼ਾ ਅਤੇ ਮੀਤਪਾਲ ਸਿੰਘ ਦੁੱਗਰੀ ਅੱਜ ਰਿਹਾਅ ਹੋ ਗਏ। ਦੋਹਾਂ ਅਕਾਲੀ ਆਗੂਆਂ ਦੇ ਰਿਹਾਅ ਹੋਣ ਉਪਰੰਤ ਅਕਾਲੀ ਸਮਰਥਕਾਂ ਨੇ ਬੜੇ ਜੋਸ਼ ਨਾਲ ਦੋਹਾਂ ਦਾ ਸਵਾਗਤ ਕੀਤਾ।

ਪੁਲਿਸ ਨੇ ਲੁਧਿਆਣਾ ਦੇ ਸਲੇਮ ਟਾਬਰੀ ਇਲਾਕੇ ਵਿਚ ਰਾਜੀਵ ਗਾਂਧੀ ਦੇ ਬੁੱਤ ‘ਤੇ ਕਾਲਖ ਮਲਣ ਦੇ ਮਾਮਲੇ ‘ਚ ਗੁਰਦੀਪ ਸਿੰਘ ਗੋਸ਼ਾ ਤੇ ਮੀਤਪਾਲ ਸਿੰਘ ਦੁੱਗਰੀ ਨੂੰ ਗ੍ਰਿਫ਼ਤਾਰ ਕੀਤਾ ਸੀ।

ਦੋਵਾਂ ਉਤੇ ਕਾਲਖ਼ ਮਲਣ ਦੇ ਮਾਮਲੇ ਵਿੱਚ ਐਫਆਈਆਰ ਨੰਬਰ 431, ਭਾਰਤੀ ਸੰਵਿਧਾਨ ਦੀ ਧਾਰਾ 153ਏ (ਆਈਪੀਸੀ) ਅਤੇ 68 ਆਈਟੀ ਐਕਟ ਤਹਿਤ ਮਾਮਲਾ ਦਰਜ ਕੀਤਾ ਸੀ।

Leave a Reply

Your email address will not be published. Required fields are marked *

%d bloggers like this: