ਰਾਜਸਥਾਨ: ਹੁਣ ਜੈਪੁਰ ਵਿੱਚ ਤੋੜੀ ਗਈ ਅੰਬੇਦਕਰ ਦੀ ਮੂਰਤੀ

ss1

ਰਾਜਸਥਾਨ: ਹੁਣ ਜੈਪੁਰ ਵਿੱਚ ਤੋੜੀ ਗਈ ਅੰਬੇਦਕਰ ਦੀ ਮੂਰਤੀ

ਰਾਜਸਥਾਨ ਦੇ ਰਾਜਸਮੰਦ ਜ਼ਿਲੇ ਵਿੱਚ ਮਹਾਤਮਾ ਗਾਂਧੀ ਦੀ ਮੂਰਤੀ ਖਰਾਬ ਕਰਨ ਦੇ ਇਕ ਦਿਨ ਬਾਅਦ ਹੀ ਅੱਜ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਦੀ ਮੂਰਤੀ ਖਰਾਬ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ| ਮਾਮਲਾ ਜੈਪੁਰ ਦੇ ਚੰਦਵਾਜੀ ਥਾਣਾ ਇਲਾਕੇ ਦੇ ਨਾਲ ਲੱਗਦੇ ਅਚਰੋਲ ਦਾ ਹੈ| ਜਿੱਥੇ ਪਿੰਡ ਦੇ ਵਿਚੋਂ-ਵਿਚ ਸਰਕਾਰੀ ਸਕੂਲ ਦੇ ਸਾਹਮਣੇ ਇਹ ਮੂਰਤੀ ਲੱਗੀ ਹੋਈ ਸੀ|
ਇਸ ਮੂਰਤੀ ਨੂੰ ਕੱਲ ਦੇਰ ਰਾਤੀ ਅਸਮਾਜਿਕ ਤੱਤਾਂ ਨੇ ਖਰਾਬ ਕਰ ਦਿੱਤਾ| ਸਵੇਰੇ ਇਸ ਘਟਨਾ ਦਾ ਪਤਾ ਚੱਲਦੇ ਹੀ ਲੋਕਾਂ ਦੀ ਭਾਰੀ ਭੀੜ ਮੌਕੇ ਤੇ ਇੱਕਠੀ ਹੋ ਗਈ| ਅਚਰੋਲ ਵਿੱਚ ਭਾਰੀ ਪੁਲੀਸ ਤਾਇਨਾਤ ਕਰ ਦਿੱਤੀ ਗਈ ਹੈ| ਇਸ ਹੰਗਾਮੇ ਦੌਰਾਨ ਖੁਦ ਜੈਪੁਰ ਕਲੈਕਟਰ ਸਿਧਾਰਥ ਮਹਾਜਨ ਮੌਕੇ ਤੇ ਪੁੱਜੇ ਅਤੇ ਲੋਕਾਂ ਨੂੰ ਸ਼ਾਂਤੀ ਦੀ ਅਪੀਲ ਕੀਤੀ|

Share Button

Leave a Reply

Your email address will not be published. Required fields are marked *