Tue. Jun 18th, 2019

ਰਾਜਸਥਾਨ ਨੂੰ ਸੁਪਰੀਮ ਕੋਰਟ ਤੋਂ ਵੱਡੀ ਰਾਹਤ, ਗੁੱਜਰ ਰਾਖਵਾਂਕਰਨ ਤੇ ਰੋਕ ਲਗਾਉਣ ਤੋਂ ਇਨਕਾਰ

ਰਾਜਸਥਾਨ ਨੂੰ ਸੁਪਰੀਮ ਕੋਰਟ ਤੋਂ ਵੱਡੀ ਰਾਹਤ, ਗੁੱਜਰ ਰਾਖਵਾਂਕਰਨ ਤੇ ਰੋਕ ਲਗਾਉਣ ਤੋਂ ਇਨਕਾਰ

ਜੈਪੁਰ, 5 ਅਪ੍ਰੈਲ: ਰਾਜਸਥਾਨ ਵਿੱਚ ਗੁੱਜਰ ਅਤੇ ਹੋਰ ਜਾਤੀਆਂ ਨੂੰ 5 ਫੀਸਦੀ ਰਾਖਵਾਂਕਰਨ ਦੇ ਮਾਮਲੇ ਵਿੱਚ ਸੁਪਰੀਮ ਕੋਰਟ ਤੋਂ ਵੱਡੀ ਰਾਹਤ ਮਿਲ ਗਈ ਹੈ| ਸੁਪਰੀਮ ਕੋਰਟ ਨੇ ਰਾਖਵਾਂਕਰਨ ਤੇ ਰੋਕ ਲਗਾਉਣ ਤੋਂ ਇਨਕਾਰ ਕਰ ਦਿੱਤਾ ਹੈ|
ਇਸ ਮਾਮਲੇ ਵਿੱਚ ਹਾਈਕੋਰਟ ਦੁਆਰਾ ਰੋਕ ਨਾ ਲਗਾਉਣ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਗਈ ਸੀ| ਸੁਪਰੀਮ ਕੋਰਟ ਨੇ ਕਿਹਾ ਹੈ ਕਿ ਇਹ ਹਾਈਕੋਰਟ ਦਾ ਅੰਤਰਿਮ ਆਦੇਸ਼ ਹੈ| ਸੂਬਾ ਸਰਕਾਰ ਵਲੋਂ ਰਾਜਸਥਾਨ ਪਿਛੜੇ ਵਰਗ ਸੋਧ ਐਕਟ 2019 ਤਹਿਤ ਗੁੱਜਰ ਸਮੇਤ 5 ਜਾਤੀਆਂ ਗਾੜੀਆ, ਲੁਹਾਰ, ਬੰਜਾਰਾ , ਰੇਬਾੜੀ ਅਤੇ ਰਾਈਕਾ ਨੂੰ ਐਮ. ਬੀ. ਸੀ (ਪੱਛੜੀਆ ਸ਼ੇਣੀਆ) ਵਿੱਚ 5 ਫੀਸਦੀ ਵਿਸ਼ੇਸ਼ ਰਾਖਵਾਂਕਰਨ ਦੇਣ ਖਿਲਾਫ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਖਲ ਕੀਤੀ ਗਈ ਸੀ|
ਪਟੀਸ਼ਨ ਵਿੱਚ ਰਾਜਸਥਾਨ ਹਾਈਕੋਰਟ ਦੇ ਉਸ ਫੈਸਲੇ ਨੂੰ ਚੁਣੌਤੀ ਦਿੱਤੀ ਗਈ ਸੀ, ਜਿਸ ਵਿੱਚ ਹਾਈਕੋਰਟ ਨੇ ਸੂਬਾ ਸਰਕਾਰ ਨੂੰ ਨੋਟਿਸ ਤਾਂ ਜਾਰੀ ਕੀਤਾ ਸੀ ਪਰ ਰਾਖਵਾਂਕਰਨ ਤੇ ਰੋਕ ਲਗਾਉਣ ਤੇ ਇਨਕਾਰ ਕਰ ਦਿੱਤਾ ਸੀ|

Leave a Reply

Your email address will not be published. Required fields are marked *

%d bloggers like this: