ਰਾਜਸਥਾਨ ਦੀ ਤਰਜ਼ ‘ਤੇ ਪੰਜਾਬ ਅੰਦਰ ਪੋਸਤ ਦੀ ਖੇਤੀ ਕਰਕੇ ਕਿਸਾਨ ਅਤੇ ਪਾਣੀ ਬਚਾਇਆ ਜਾ ਸਕਦੈ- ਗੁਰਦੀਪ ਤੂਰ ਲੇਲੇਵਾਲਾ

ss1

ਰਾਜਸਥਾਨ ਦੀ ਤਰਜ਼ ‘ਤੇ ਪੰਜਾਬ ਅੰਦਰ ਪੋਸਤ ਦੀ ਖੇਤੀ ਕਰਕੇ ਕਿਸਾਨ ਅਤੇ ਪਾਣੀ ਬਚਾਇਆ ਜਾ ਸਕਦੈ- ਗੁਰਦੀਪ ਤੂਰ ਲੇਲੇਵਾਲਾ
ਅੰਗਰੇਜੀ ਨਸ਼ੇ ਪੰਜਾਬ ਦੀ ਜਵਾਨੀ ਤਬਾਹ ਕਰ ਰਹੇ ਹਨ-ਬੁਲਾਰੇ

ਤਲਵੰਡੀ ਸਾਬੋ, 1 ਅਪ੍ਰੈਲ (ਗੁਰਜੰਟ ਸਿੰਘ ਨਥੇਹਾ)- ਸਥਾਨਕ ਸ਼ਹਿਰ ਦੇ ਭਾਈ ਡੱਲ ਸਿੰਘ ਪਾਰਕ ਵਿੱਚ ਗੁਰਦੀਪ ਸਿੰਘ ਤੂਰ, ਬਾਬਾ ਮਾਨ ਸਿੰਘ ਲਿਖਾਰੀ, ਚਰਨਜੀਤ ਸਿੰੰਘ, ਨਿੱਕਾ ਗਿੱਲ ਅਤੇ ਹੋਰ ਵੀ ਬਹੁਤ ਸਾਰੇ ਸਮਾਜਸੇਵੀਆਂ ਵੱਲੋਂ ਇੱਕ ਮੀਟਿੰਗ ਕੀਤੀ ਗਈ ਜਿਸ ਵਿੱਚ ਵਿਚਾਰ ਕੀਤੀ ਕਿ ਪੰਜਾਬ ਦੀ ਨੌਜਵਾਨ ਪੀੜੀ ਨੂੰ ਸਿੰਥੇਟਿਕ ਨਸ਼ੇ ਬਰਬਾਦ ਕਰ ਰਹੇ ਹਨ ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ ਪੰਜਾਬ ਵਿੱਚ ਪੋਸਤ ਦੀ ਖੇਤੀ ਜਰੂਰੀ ਹੈ।
ਬੁਲਾਰਿਆਂ ਨੇ ਕਿਹਾ ਕਿ ਇਹਨਾਂ ਨਸ਼ਿਆਂ ਨੂੰ ਰੋਕਣ ਲਈ ਰਾਜਸਥਾਨ ਵਾਂਗ ਪੰਜਾਬ ‘ਚ ਵੀ ਪੋਸਤ ਦੀ ਖੇਤੀ ਹੋਣੀ ਚਾਹੀਦੀ ਹੈ ਕਿਉਂਕਿ ਪੋਸਤ ਇੱਕ ਤਰ੍ਹਾਂ ਦੀ ਆਯੂਰਵੈਦਿਕ ਦਵਾਈ ਹੈ ਜੋ ਧਰਤੀ ਦੀ ਕੁੱਖ ‘ਚੋਂ ਨਿਕਲੀ ਹੈ ਜਦੋਂਕਿ ਅੰਗਰੇਜੀ ਨਸ਼ੇ ਨੌਜਵਾਨਾਂ ਦੀ ਜ਼ਿੰਦਗੀ ਬਰਬਾਦ ਕਰ ਰਹੇ ਹਨ। ਉਹਨ੍ਹਾਂ ਨੇ ਕਿਹਾ ਕਿ ਇਸ ਖੇਤੀ ਨਾਲ ਪਾਣੀ ਦੀ ਬਹੁਤ ਬਚਤ ਹੁੰਦੀ ਹੈ ਤੇ ਇਹ ਇੱਕ ਏਕੜ ਵਿੱਚੋਂ ਤੀਹ ਲੱਖ ਦੀ ਫਸਲ ਹੁੰਦੀ ਹੈ ਜਿਸ ਨਾਲ ਪੰਜਾਬ ਦੇ ਕਿਸਾਨਾਂ ਸਿਰ ਚੜ੍ਹੇ ਕਰਜੇ ਵੀ ਜਲਦੀ ਲਹਿ ਜਾਣਗੇ ਅਤੇ ਨੌਜਵਾਣ ਪੀੜੀ ਨਸ਼ੇ ਤੋਂ ਵੀ ਬਚੇਗੀ। ਉਹਨਾਂ ਕੇਂਦਰ ਦੀ ਮੋਦੀ ਸਰਕਾਰ ਅਤੇ ਪੰਜਾਬ ਸਰਕਾਰ ਤੋ ਮੰਗ ਕੀਤੀ ਕਿ ਪੰਜਾਬ ਵਿੱਚ ਪੋਸਤ ਦੀ ਖੇਤੀ ਬੀਜਣ ਦੀ ਇਜਾਜਤ ਦਿੱਤੀ ਜਾਵੇ ਜਿਸ ਨਾਲ ਪੰਜਾਬ ਦੇ ਕਿਸਾਨਾਂ ਦਾ ਕਰਜਾ ਅਤੇ ਪੰਜਾਬ ਵਿੱਚੋਂ ਪਾਣੀ ਦੀ ਵੱਡੀ ਬੱਚਤ ਹੋ ਜਾਵੇਗੀ। ਇਸ ਮੌਕੇ ਸਮਾਜਸੇਵੀਆਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀ ਹਾਜਰ ਸਨ।

Share Button

Leave a Reply

Your email address will not be published. Required fields are marked *