ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Sat. Jun 6th, 2020

ਰਾਜਪੁਰਾ ਸ਼ਹਿਰ ਦੇ ਸਮਾਜ-ਸੇਵੀ ਜਰੂਰਤਮੰਦਾਂ ਨੂੰ ਪਹੁੰਚਾ ਰਹੇ ਹਨ ਹੱਥੀ ਤਿਆਰ ਕੀਤਾ ਭੋਜਨ

ਰਾਜਪੁਰਾ ਸ਼ਹਿਰ ਦੇ ਸਮਾਜ-ਸੇਵੀ ਜਰੂਰਤਮੰਦਾਂ ਨੂੰ ਪਹੁੰਚਾ ਰਹੇ ਹਨ ਹੱਥੀ ਤਿਆਰ ਕੀਤਾ ਭੋਜਨ

ਰਾਜਪੁਰਾ, 9 ਅਪ੍ਰੈਲ (ਐਚ. ਐਸ. ਸੈਣੀ): ਅੱਜ ਪੂਰੇ ਭਾਰਤ ਦੇਸ਼ ਅੰਦਰ ਕੋਰੋਨਾ ਵਾਇਰਸ ਦੇ ਮੱਦੇਨਜਰ ਚੱਲ ਰਹੇ ਕਰਫਿਊ ਕਾਰਣ ਜਿਥੇ ਜਰੂਰਤਮੰਦ ਪਰਿਵਾਰਾਂ ਤੇ ਦਿਹਾੜੀਦਾਰਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਥੇ ਰਾਜਪੁਰਾ ਸ਼ਹਿਰ ਦੇ ਸਮਾਜ਼ ਸੇਵੀ ਠੇਕੇਦਾਰ ਦਲਬੀਰ ਸਿੰਘ ਤੇ ਉਨਾਂ ਦੀ ਟੀਮ ਵੱਲੋਂ ਰੋਜਾਨਾਂ ਹੱਥੀ ਤਿਆਰ ਕੀਤਾ ਭੋਜਨ ਝੁੱਗੀ ਝੋਪੜੀਆਂ ਵਿੱਚ ਰਹਿੰਦੇ ਵਸਨੀਕਾਂ ਤੇ ਬੇਸਹਾਰਾਂ ਪਰਿਵਾਰਾਂ ਤੱਕ ਪਹੁੰਚਾਇਆ ਜਾ ਰਿਹਾ ਹੈ।

ਜਾਣਕਾਰੀ ਦੇ ਅਨੁਸਾਰ ਠੇਕੇਦਾਰ ਦਲਬੀਰ ਸਿੰਘ ਨੇ ਦੱਸਿਆ ਕਿ ਕੋਰੋਨਾ ਵਾਇਰਸ ਕਾਰਣ ਪੰਜਾਬ ਸਰਕਾਰ ਤੇ ਸਥਾਨਕ ਪ੍ਰਸ਼ਾਸ਼ਨ ਵੱਲੋਂ ਲੋਕਾਂ ਨੂੰ ਘਰਾਂ ਵਿੱਚ ਰਹਿਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਜਿਸਦੇ ਚਲਦਿਆਂ ਰਾਜਪੁਰਾ ਸ਼ਹਿਰ ਅਧੀਨ ਪੈਂਦੀਆਂ ਝੁੱਗੀ ਝੋਂਪੜੀਆਂ ਤੇ ਹੋਰਨਾਂ ਬੇਸਹਾਰਾ ਪਰਿਵਾਰਾਂ ਨੁੂੰ ਰੋਟੀ ਤਿਆਰ ਕਰਨ ਵਿੱਚ ਕਾਫੀ ਦਿੱਕਤਾਂ ਆ ਰਹੀਆਂ ਸਨ। ਜਿਸਦੇ ਚਲਦਿਆਂ ਦੇਵ ਨਗਰ ਵਿਖੇ ਸਮੂਹ ਕਲੋਨੀ ਦੇ ਸਹਿਯੋਗ ਨਾਲ ਰੋਜਾਨਾਂ ਇੱਕ ਹਜ਼ਾਰ ਪਰਿਵਾਰ ਦਾ ਲੰਗਰ ਅਤੇ ਆਲੂ ਗੋਭੀ ਦੀ ਸਬਜ਼ੀ ਪੈਕ ਕਰਕੇ ਵੱਖ ਵੱਖ ਝੁੱਗੀ ਝੋਪੜੀਆਂ ਵਾਲੇ ਪਰਿਵਾਰਾਂ ਤੱਕ ਪਹੁੰਚਾਈ ਜਾ ਰਹੀ ਹੈ। ਇਸ ਮੋਕੇ ਉਨਾਂ ਦੇ ਨਾਲ ਸੋਨੂੰ ਮਿਸਤਰੀ, ਗੌਰਵ ਕੁਮਾਰ, ਹਰਵਿੰਦਰ ਸੈਣੀ, ਹਰਬੰਸ ਕੌਰ ਪ੍ਰਹਿਲਾਦ ਸਿੰਘ ਸਮੇਤ ਹੋਰ ਹਾਜ਼ਰ ਸਨ।

Leave a Reply

Your email address will not be published. Required fields are marked *

%d bloggers like this: