Sat. Apr 4th, 2020

ਰਾਜਪੁਰਾ ਵਿੱਚ ਪਰਨੀਤ ਕੌਰ ਤੇ ਵਿਜੈਇੰਦਰ ਸਿੰਗਲਾ ਵੱਲੋਂ 3228 ਲੱਖ ਦੀ ਲਾਗਤ ਵਾਲੇ ਆਰ.ਓ.ਬੀ. ਦੇ ਕੰਮ ਦੀ ਕੀਤੀ ਸ਼ੁਰੂਆਤ

ਰਾਜਪੁਰਾ ਵਿੱਚ ਪਰਨੀਤ ਕੌਰ ਤੇ ਵਿਜੈਇੰਦਰ ਸਿੰਗਲਾ ਵੱਲੋਂ 3228 ਲੱਖ ਦੀ ਲਾਗਤ ਵਾਲੇ ਆਰ.ਓ.ਬੀ. ਦੇ ਕੰਮ ਦੀ ਕੀਤੀ ਸ਼ੁਰੂਆਤ

-ਪੁਲ ਬਣਨ ਨਾਲ ਆਵਾਜਾਈ ਦੀ ਸਮੱਸਿਆ ਦੂਰ ਹੋਵੇਗੀ ਤੇ ਰਾਜਪੁਰਾ ਤੇਜ਼ੀ ਨਾਲ ਤਰੱਕੀ ਕਰੇਗਾ- ਪਰਨੀਤ ਕੌਰ, ਸਿੰਗਲਾ

ਰਾਜਪੁਰਾ, 17 ਫਰਵਰੀ (ਐਚ.ਐਸ.ਸੈਣੀ)-ਇਥੋਂ ਦੇ ਪੁਰਾਣਾ ਜੀ.ਟੀ.ਰੋਡ ਉਤੇ ਸਥਿੱਤ ਫਾਟਕਾਂ ਦੇ ਉਪਰੋਂ ਬਣਾਏ ਜਾਣ ਵਾਲੇ ਓਵਰ ਬ੍ਰਿਜ਼ ਦਾ ਉਦਘਾਟਨ ਕਰਨ ਦੇ ਲਈ ਹਲਕਾ ਰਾਜਪੁਰਾ ਵਿਧਾਇਕ ਹਰਦਿਆਲ ਸਿੰਘ ਕੰਬੋਜ਼ ਦੀ ਅਗਵਾਈ ਵਿੱਚ ਸਮਾਰੋਹ ਕਰਵਾਇਆ ਗਿਆ।ਜਿਸ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਮੈਂਬਰ ਪਾਰਲੀਮੈਂਟ ਪਰਨੀਤ ਕੌਰ ਤੇ ਲੋਕ ਨਿਰਮਾਣ ਮੰਤਰੀ ਵਿਜੈਇੰਦਰ ਸਿੰਗਲਾ ਵੱਲੋਂ 3228 ਲੱਖ ਰੁਪਏ ਦੀ ਲਾਗਤ ਨਾਲ ਰਾਜਪੁਰਾ-ਬਠਿੰਡਾ ਰੇਲਵੇ ਲਾਈਨ ਦੀ ਲੈਵਲ ਕਰਾਸਿੰਗ ਨੰ 1 ‘ਤੇ ਰੇਲਵੇ ਓਵਰ ਬ੍ਰਿਜ਼ ਬਣਾਉਣ ਦੇ ਕੰਮ ਦੀ ਸ਼ੁਰੂਆਤ ਕਰਕੇ ਸ਼ਹਿਰ ਵਾਸੀਆਂ ਦੀ ਚਿਰਾਂ ਦੀ ਮੰਗ ਨੂੰ ਪੂਰਾ ਕੀਤਾ। ਇਸ ਮੌਕੇ ਉਨਾਂ ਦੇ ਹਲਕਾ ਘਨੌਰ ਦੇ ਵਿਧਾਇਕ ਮਦਨ ਲਾਲ ਜਲਾਲਪੁਰ, ਪੀ.ਆਰ.ਟੀ.ਸੀ. ਦੇ ਵਾਈਸ ਚੇਅਰਮੈਨ ਗੁਰਿੰਦਰ ਸਿੰਘ ਦੂਆ, ਇੰਪਰੂਵਮੈਂਟ ਟਰੱਸਟ ਚੇਅਰਮੈਨ ਭੁਪਿੰਦਰ ਸੈਣੀ, ਕਾਂਗਰਸ ਦੇ ਦਿਹਾਤੀ ਪ੍ਰਧਾਨ ਗੁਰਦੀਪ ਸਿੰਘ ਊਂਟਸਰ, ਜ਼ਿਲਾ ਕਾਂਗਰਸ ਯੂਥ ਪ੍ਰਧਾਨ ਨਿਰਭੈ ਸਿੰਘ ਮਿਲਟੀ, ਮੀਤ ਪ੍ਰਧਾਨ ਗਗਨਦੀਪ ਸਿੰਘ ਜਲਾਲਪੁਰ ਮੌਜੂਦ ਸਨ।
ਓਵਰ ਬ੍ਰਿਜ਼ ਦੇ ਉਦਘਾਟਨ ਸਮਾਰੋਹ ਉਪਰੰਤ ਇਕੱਠ ਨੂੰ ਸੰਬੋਧਨ ਕਰਦਿਆ ਲੋਕ ਮੈਂਬਰ ਪਾਰਲੀਮੈਂਟ ਪਰਨੀਤ ਕੌਰ ਨੇ ਕਿਹਾ ਕਿ ਸੂਬੇ ਦੇ ਵਿਕਾਸ ਵਿੱਚ ਸੜਕੀ ਸੰਪਰਕ ਮੁੱਖ ਭੂਮਿਕਾ ਨਿਭਾਉਦਾ ਹੈ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਰਕਾਰ ਬਣਨ ਤੋਂ ਬਾਅਦ ਸੜਕੀ ਸੰਪਰਕ ਵਿੱਚ ਸੁਧਾਰ ਕਰਨ ਲਈ ਲਗਾਤਾਰ ਯਤਨ ਕੀਤੇ ਗਏ ਹਨ। ਉਨਾਂ ਕਿਹਾ ਕਿ ਰਾਜਪੁਰਾ ਵਿਖੇ ਬਣਨ ਵਾਲੇ ਇਸ ਪੁਲ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਨਿੱਜੀ ਦਿਲਚਸਪੀ ਲੈਕੇ ਪੁਲ ਬਣਾਉਣ ਦੇ ਕੰਮ ਲਈ ਕਾਰਵਾਈ ਕੀਤੀ। ਉਨਾਂ ਕਿਹਾ ਕਿ ਰਾਜਪੁਰਾ ਦੇ ਵਿਧਾਇਕ ਸ. ਹਰਦਿਆਲ ਸਿੰਘ ਕੰਬੋਜ਼ ਵੱਲੋਂ ਰਾਜਪੁਰਾ ਵਾਸੀਆਂ ਦੀਆਂ ਸਮੱਸਿਆਵਾਂ ਮੁੱਖ ਮੰਤਰੀ ਕੋਲ ਉਠਾਈਆਂ ਜਾਂਦੀਆਂ ਹਨ ਅਤੇ ਉਨਾਂ ਦੀ ਚੰਗੀ ਪੈਰਵਾਈ ਸਦਕਾ ਹੀ ਰਾਜਪੁਰਾ ਤੇਜ਼ੀ ਨਾਲ ਵਿਕਾਸ ਕਰ ਰਿਹਾ ਹੈ।
ਲੋਕ ਨਿਰਮਾਣ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਸੰਬੋਧਨ ਕਰਦਿਆ ਕਿਹਾ ਕਿ ਪੁਲ ਨਾ ਹੋਣ ਕਾਰਨ ਲੋਕਾਂ ਦੀ ਪਰੇਸ਼ਾਨੀ ਤੋਂ ਮੁੱਖ ਮੰਤਰੀ ਖੁਦ ਜਾਣੂ ਸਨ ਅਤੇ ਜਦ ਉਨਾਂ ਪਾਸ ਪੁਲ ਸਬੰਧੀ ਪ੍ਰਸਤਾਵ ਲਿਜਾਇਆ ਗਿਆ ਤਾਂ ਉਨਾਂ ਇਸ ਦੇ ਕੰਮ ਨੂੰ ਪਹਿਲ ਦੇ ਆਧਾਰ ‘ਤੇ ਸ਼ੁਰੂ ਕਰਨ ਲਈ ਕਿਹਾ। ਉਨਾਂ ਦੱਸਿਆ ਕਿ 3228 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਪੁਲ ਦੀ ਲੰਬਾਈ 670 ਮੀਟਰ ਅਤੇ ਚੌੜਾਈ 12 ਮੀਟਰ ਹੋਵੇਗੀ ਅਤੇ ਇਸ ਦਾ ਕੰਮ ਡੇੜ ਸਾਲ ਵਿੱਚ ਪੂਰਾ ਕੀਤਾ ਜਾਵੇਗਾ। ਉਨਾਂ ਦੱਸਿਆ ਕਿ ਸੂਬੇ ਵਿੱਚ ਸੜਕੀ ਆਵਾਜਾਈ ਸਹੀ ਕਰਨ ਲਈ ਜੀ.ਟੀ. ਰੋਡ ‘ਤੇ ਰਾਜਪੁਰਾ ਤੋਂ ਜਲੰਧਰ ਤੱਕ ਲੰਮੇ ਸਮੇਂ ਤੋਂ ਰੁੱਕੇ ਹੋਏ ਪੰਜ ਪੁਲਾਂ ਦਾ ਕੰਮ ਵੀ ਛੇਤੀ ਮੁਕੰਮਲ ਕਰਨ ਲਈ ਸਬੰਧੀ ਕੰਪਨੀ ਨੂੰ ਕਿਹਾ ਗਿਆ ਹੈ ਤਾਂ ਜੋ ਲੋਕਾਂ ਨੂੰ ਆਵਾਜਾਈ ਵਿਚ ਕਿਸੇ ਕਿਸਮ ਦੀ ਦਿੱਕਤ ਪੇਸ਼ ਨਾ ਆਵੇ। ਉਨਾਂ ਕਿਹਾ ਕਿ ਲੋਕ ਨਿਰਮਾਣ ਵਿਭਾਗ ਸੜਕੀ ਆਵਾਜਾਈ ਨੂੰ ਦਰੁਸਤ ਕਰਨ ਲਈ ਯਤਨਸ਼ੀਲ ਹੈ।
ਹਲਕਾ ਰਾਜਪੁਰਾ ਦੇ ਵਿਧਾਇਕ ਹਰਦਿਆਲ ਸਿੰਘ ਕੰਬੋਜ਼ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਲੋਕ ਸਭਾ ਮੈਂਬਰ ਸ੍ਰੀਮਤੀ ਪਰਨੀਤ ਕੌਰ ਅਤੇ ਲੋਕ ਨਿਰਮਾਣ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਦਾ ਧੰਨਵਾਂਦ ਕਰਦਿਆ ਕਿਹਾ ਕਿ ਜਦੋਂ ਵੀ ਉਹ ਰਾਜਪੁਰਾ ਸਬੰਧੀ ਕੋਈ ਵੀ ਮਸਲਾ ਸਰਕਾਰ ਪਾਸ ਲੈਕੇ ਗਏ ਹਨ ਉਸ ਮਸਲੇ ਦਾ ਸਰਕਾਰ ਨੇ ਤੁਰੰਤ ਹੱਲ ਕੀਤਾ ਹੈ। ਉਨਾਂ ਕਿਹਾ ਕਿ ਪੁਲ ਸਬੰਧੀ ਵੀ ਜਦ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਿਲੇ ਤਾਂ ਉਨਾਂ ਇਸ ਸਮੱਸਿਆ ਸਬੰਧੀ ਤੁਰੰਤ ਕਾਰਵਾਈ ਕਰਦਿਆ ਸਬੰਧਤ ਵਿਭਾਗ ਨੂੰ ਕੰਮ ਸ਼ੁਰੂ ਕਰਨ ਲਈ ਕਿਹਾ ਅਤੇ ਇਸ ਸਬੰਧੀ ਰੇਲਵੇ ਵਿਭਾਗ ਤੋਂ ਮੰਨਜੂਰੀ ਲੋਕ ਸਭਾ ਮੈਂਬਰ ਸ੍ਰੀਮਤੀ ਪਰਨੀਤ ਕੌਰ ਨੇ ਖੁਦ ਰੇਲਵੇ ਮੰਤਰੀ ਨੂੰ ਮਿਲਕੇ ਪ੍ਰਾਪਤ ਕੀਤੀ।ਇਸ ਮੌਕੇ ਮੁੱਖ ਮੰਤਰੀ ਦੇ ਓ.ਐਸ.ਡੀ. ਹਨੀ ਸੇਖੋਂ, ਚੇਅਰਮੈਨ ਲੇਬਰ ਵੈਲਫੇਅਰ ਬੋਰਡ ਹਰੀ ਸਿੰਘ ਟੋਹੜਾ, ਗੁਰਮੀਤ ਕੌਰ ਕੰਬੋਜ਼, ਪੈਸਪੂ ਬੋਰਡ ਦੇ ਸੀਨੀਅਰ ਵਾਇਸ ਚੇਅਰਮੈਨ ਜਗਦੀਸ਼ ਜੱਗਾ ਵਾਈਸ ਚੇਅਰਮੈਨ ਵਿਨੈ ਨਿਰੰਕਾਰੀ, ਬਲਾਕ ਸੰਮਤੀ ਚੇੇਅਰਮੈਨ ਸਰਬਜੀਤ ਸਿੰਘ ਮਾਣਕਪੁਰ, ਨਗਰ ਕੌਂਸਲ ਰਾਜਪੁਰਾ ਦੇ ਪ੍ਰਧਾਨ ਨਰਿੰਦਰ ਸ਼ਾਸਤਰੀ, ਮੀਤ ਪ੍ਰਧਾਨ ਅਮਨਦੀਪ ਸਿੰਘ ਨਾਗੀ, ਬਲਾਕ ਕਾਂਗਰਸ ਪ੍ਰਧਾਨ ਬਲਦੇਵ ਸਿੰਘ, ਐਸ.ਡੀ.ਐਮ. ਰਾਜਪੁਰਾ ਸ਼ਿਵ ਕੁਮਾਰ, ਮੁੱਖ ਇੰਜੀਨੀਅਰ ਲੋਕ ਨਿਰਮਾਣ ਵਿਭਾਗ ਵਰਿੰਦਰਜੀਤ ਸਿੰਘ ਢੀਡਸਾ, ਐਕਸੀਅਨ ਮਨਪ੍ਰੀਤ ਸਿੰਘ ਦੂਆ ਸਮੇਤ ਹੋਰ ਮੌਜੂਦ ਸਨ।

Disclaimer

We do not guarantee/claim that the information we have gathered is 100% correct. Most of the information used in articles are collected from social media and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing.

Leave a Reply

Your email address will not be published. Required fields are marked *

%d bloggers like this: