ਰਾਜਪੁਰਾ ਵਿਧਾਨ ਸਭਾ ਸੀਟ ਅਕਾਲੀ ਦਲ ਖਾਤੇ ਵਿੱਚ ਆਉਣ ਦੀਆਂ ਕਿਆਸਰਾਈਆਂ ਨੇ ਬਦਲੇ ਸਮੀਕਰਨ

ss1

ਰਾਜਪੁਰਾ ਵਿਧਾਨ ਸਭਾ ਸੀਟ ਅਕਾਲੀ ਦਲ ਖਾਤੇ ਵਿੱਚ ਆਉਣ ਦੀਆਂ ਕਿਆਸਰਾਈਆਂ ਨੇ ਬਦਲੇ ਸਮੀਕਰਨ
ਜਥੇਦਾਰ ਗੜੀ ਲਈ ਟਿਕਟ ਦੀ ਮੰਗ ਨੇ ਜ਼ੋਰ ਫੜਿਆ
ਹਲਕੇ ਦੇ ਸੈਂਕੜੇ ਸਰਪੰਚਾਂ, ਪੰਚਾਂ, ਕੌਂਸਲਰਾਂ ਸਣੇ ਜਥੇਬੰਦੀਆਂ ਨੇ ਅਕਾਲੀ ਹਾਈ ਕਮਾਂਡ ਕੋਲ ਲਗਾਈ ਗੁਹਾਰ

ਰਾਜਪੁਰਾ, 18 ਸਤੰਬਰ (ਐਚ.ਐਸ.ਸੈਣੀ)-ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ-ਭਾਜਪਾ ਗੱਠਜੋੜ ਵੱਲੋਂ ਤੀਜੀ ਵਾਰ ਸੂਬੇ ਅੰਦਰ ਸਰਕਾਰ ਬਣਾਉਣ ਦੇ ਚਲਦਿਆਂ ਜਿੱਥੇ ਆਪਸ ਵਿੱਚ ਕੁੱਝ ਸੀਟਾਂ ਦੀ ਅਦਲਾ ਬਦਲੀ ਕਰਨ ਦਾ ਅਨੁਮਾਨ ਹੈ ਉੱਥੇ ਭਾਜਪਾ ਕੋਟੇ ਦੀ ਵਿਧਾਨ ਸਭਾ ਰਾਜਪੁਰਾ ਸੀਟ ਦੀ ਅਦਲਾ ਬਦਲੀ ਸ਼੍ਰੋਮਣੀ ਅਕਾਲੀ ਦਲ ਦੇ ਕੋਟੇ ਵਾਲੀ ਬਰਨਾਲਾ ਸੀਟ ਨਾਲ ਕੀਤੇ ਜਾਣ ਦੀਆਂ ਲਗਾਈਆਂ ਜਾ ਰਹੀਆ ਕਿਆਸਰਾਈਆਂ ਨਾਲ ਜਿਥੇ ਸਾਰੇ ਸਮੀਕਰਨ ਬਦਲ ਗਏ ਹਨ ਉਥੇ ਹਲਕੇ ਦੇ ਅਕਾਲੀ ਆਗੂਆਂ, ਵਰਕਰਾਂ ਤੇ ਆਮ ਵੋਟਰਾਂ ਵਿੱਚ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ।
ਜਾਣਕਾਰੀ ਅਨੁਸਾਰ ਅੱਜ ਹਲਕੇ ਦੇ ਪਿੰਡ ਕਾਲੋਮਾਜਰਾ ਦੇ ਸਰਪੰਚ ਬਗੀਚਾ ਸਿੰਘ, ਮਨੌਲੀ ਸੂਰਤ ਦੀ ਰਾਜਵਿੰਦਰ ਕੌਰ, ਬਲਾਕ ਸੰਮਤੀ ਚੇਅਰਮੈਨ ਲਖਵੀਰ ਸਿੰਘ ਧਰਮਗੜ, ਦਰਸ਼ਨ ਸਿੰਘ, ਗਿਆਨ ਚੰਦ ਫਰੀਦਪੁਰ ਅਰਾਈਆਂ, ਵਹਿਗੁਰੂ ਸਿੰਘ ਜਲਾਲਪੁਰ, ਹਰਬੰਸ ਸਿੰਘ ਸਰਪੰਚ ਦਬਾਲੀ, ਸਮੇਤ ਹਲਕੇ ਦੇ ਅੱਠ ਦਰਜਨ ਦੇ ਕਰੀਬ ਪਿੰਡਾਂ ਦੇ ਸਰਪੰਚਾਂ, ਪੰਚਾਂ ਸਮੇਤ, ਮੈਂਬਰ ਗੁਰਮੀਤ ਕੋਰ, ਠੇਕੇਦਾਰ ਸੱਤਪਾਲ, ਕੌਂਸਲਰ ਜਗਦੀਸ਼ ਜੱਗਾ, ਜ਼ਸਬੀਰ ਸਿੰਘ ਜੱਸੀ, ਰੰਜਨਾਂ ਵਰਮਾ, ਕੁਲਦੀਪ ਕੌਰ, ਗੁਰਿੰਦਰਪਾਲ ਸਿੰਘ ਜ਼ੋਗਾ, ਰਾਜੀਵ ਡੀ.ਸੀ, ਕਰਨਬੀਰ ਸਿੰਘ ਕੰਗ, ਬਲਬੀਰ ਕੋਰ, ਸਿਲਕੀ ਅਰੋੜਾ ਸਮੇਤ ਰਾਜਪੁਰਾ-ਬਨੂੜ ਦੇ ਵੱਡੀ ਗਿਣਤੀ ਕੌਂਸਲਰਾਂ, ਇਸਤਰੀ ਅਕਾਲੀ ਦਲ ਦੀ ਜਿਲਾ ਪ੍ਰਧਾਨ ਬੀਬੀ ਬਲਵਿੰਦਰ ਕੌਰ ਚੀਮਾ, ਆੜਤੀ ਐਸੋਸੀਏਸ਼ਨ ਦੇ ਪ੍ਰਧਾਨ ਹਰਦੀਪ ਲਾਡਾ, ਪੰਚਾਇਤ ਯੂਨੀਅਨ ਦੇ ਪ੍ਰਧਾਨ ਬਲਵਿੰਦਰ ਸਿੰਘ ਨੇਪਰਾਂ, ਨੰਬਰਦਾਰ ਯੂਨੀਅਨ ਪ੍ਰਧਾਨ ਹਰਭਜਨ ਸਿੰਘ ਚੱਕ, ਮਾਰਕਿਟ ਕਮੇਟੀ ਦੇ ਵਾਇਸ ਚੇਅਰਮੈਨ ਬਹਾਦਰ ਸਿੰਘ ਉੱਪਲਹੇੜੀ, ਕੇਂਦਰੀ ਗੁਰਦੁਆਰਾ ਸਿੰਘ ਸਭਾ ਦੇ ਪ੍ਰਧਾਨ ਭਾਈ ਅਬਰਿੰਦਰ ਸਿੰਘ ਕੰਗ, ਗੁਰਦੁਆਰਾ ਸਾਹਿਬ ਨੀਲਪੁਰ ਦੇ ਪ੍ਰਧਾਨ ਗੁਰਦੀਪ ਸਿੰਘ, ਟ੍ਰਾਂਸਪੋਰਟ ਵਿੰਗ ਪ੍ਰਧਾਨ ਦਿਲਬਾਗ ਸਿੰਘ ਗੁਰਮ, ਕਿਸਾਨ ਵਿੰਗ ਪ੍ਰਧਾਨ ਜਗੀਰ ਸਿੰਘ ਪਹਿਰ, ਸ਼ਹਿਰੀ ਪ੍ਰਧਾਨ ਯੂਥ ਅਕਾਲੀ ਦਲ ਰਮਨਦੀਪ ਸਿੰਘ ਟਿਵਾਣਾ, ਸਰਪ੍ਰਸਤ ਜਥੇਦਾਰ ਟੋਡਰ ਸਿੰਘ, ਬਲਜੀਤ ਸਿੰਘ ਵਾਲੀਆ ਸਣੇ ਸਮਾਜਿਕ, ਧਾਰਮਿਕ ਅਤੇ ਹੋਰਨਾ ਜੱਥੇਬੰਦੀਆਂ ਨੇ ਅਕਾਲੀ ਦਲ ਦੇ ਸਰਪ੍ਰਸਤ ਤੇ ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਅਤੇ ਸ਼ੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਅਪੀਲ ਕੀਤੀ ਹੈ ਕਿ ਹਲਕਾ ਰਾਜਪੁਰਾ ਦੀ ਵਿਧਾਨ ਸਭਾ ਸੀਟ ਅਕਾਲੀ ਦਲ ਦੇ ਕੋਟੇ ਵਿੱਚ ਲਿਆ ਕੇ ਜਥੇਦਾਰ ਸੁਰਜੀਤ ਸਿੰਘ ਗੜੀ ਨੂੰ ਟਿਕਟ ਦਿੱਤੀ ਜਾਵੇ। ਜੱਥੇਦਾਰ ਗੜੀ ਨੂੰ ਟਿਕਟ ਮਿਲਣ ਨਾਲ ਜਿਥੇ ਹਲਕੇ ਦੇ ਲੋਕਾਂ ਦਾ ਮਾਣ ਵਧੇਗਾ ਉਥੇ ਉਹ ਇਹ ਸੀਟ ਜਿੱਤ ਕੇ ਅਕਾਲੀ ਦਲ ਦੀ ਝੋਲੀ ਵਿਚ ਪਾਉਣਗੇ।

Share Button

Leave a Reply

Your email address will not be published. Required fields are marked *