ਰਾਜਪੁਰਾ ਵਿਖੇ ਗੁਰਦੂਆਰਾ ਸੁਖਮਨੀ ਸਾਹਿਬ ਵਲੋਂ ਨਗਰ ਕੀਰਤਨ ਸਜਾਇਆ

ss1

ਰਾਜਪੁਰਾ ਵਿਖੇ ਗੁਰਦੂਆਰਾ ਸੁਖਮਨੀ ਸਾਹਿਬ ਵਲੋਂ ਨਗਰ ਕੀਰਤਨ ਸਜਾਇਆ

Abrindedr kang nagar kirtan
ਰਾਜਪੁਰਾ (ਧਰਮਵੀਰ ਨਾਗਪਾਲ) ਗੁਰਦੁਆਰਾ ਸ਼੍ਰੀ ਸੁਖਮਨੀ ਸੇਵਾ ਸੁਸਾਇਟੀ ਵਲੋਂ ਧੰਨ-ਧੰਨ ਸ਼੍ਰੀ ਗੁਰੁ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਮਹਾਨ ਨਗਰ ਕੀਰਤਨ ਸਜਾਇਆ ਗਿਆ।ਗੁਰਦੁਆਰਾ ਸਾਹਿਬ ਦੇ ਮੁੱਖ ਪ੍ਰਬੰਧਕ ਇੰਦਰਜੀਤ ਸਿੰਘ, ਹੈਡ ਗ੍ਰੰਥੀ ਭਾਈ ਜੀਤ ਸਿੰਘ, ਹਰਨਾਮ ਸਿੰਘ, ਰਣਜੀਤ ਸਿੰਘ ਸੋਹੀ, ਰਜਿੰਦਰ ਸਿੰਘ ਭੋਲਾ, ਗੁਰਬਾਜ ਸਿੰਘ ਪਿੱਲਖਣੀ ਨੇ ਦੱਸਿਆ ਕਿ ਸ਼ਹੀਦਾ ਦੇ ਸਿਰਤਾਜ ਧੰਨ-ਧੰਨ ਸ਼੍ਰੀ ਗੁਰੁ ਅਰਜਨ ਦੇਵ ਜੀ ਦੇ 410ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਅੱਜ ਗੁਰਦੁਆਰਾ ਸੁਖਮਨੀ ਸਾਹਿਬ ਤੋਂ ਪੰਜ ਪਿਆਰਿਆਂ ਦੀ ਅਗਵਾਈ ਵਿਚ ਸਵੇਰ 6 ਵਜੇ ਮਹਾਨ ਨਗਰ ਕੀਰਤਨ ਆਰੰਭ ਹੋ ਕਿ ਗੁਰਦੁਆਰਾ ਡਾਲੀਮਾ ਵਿਹਾਰ, ਗੁਰਦੁਆਰਾ ਰਵੀਦਾਸ ਕਾਲਕਾ ਰੋਡ, ਗੁਰਦੁਆਰਾ ਗੁਰੂ ਤੇਗ ਬਹਾਦਾਰ ਸਾਹਿਬ, ਦੁਧਾਧਾਰੀ ਤੋ ਵਾਪਸ ਹੁੰਦਾ ਹੋਇਆ ਆਈ ਟੀ ਆਈ ਚੋਂਕ ਤੋ ਗੁਰਦੁਆਰਾ ਦਸ਼ਮੇਸ਼ ਕਲੋਨੀ ਪਚਰੰਗਾ ਚੋਂਕ, ਟਾਲੀ ਵਾਲਾ ਚੋਂਕ,ਗੁਰਦੁਅਰਾ ਸਿੰਘ ਸਭਾ, ਗੁਰਦੁਆਰਾ ਜਾਪ ਸਾਹਿਬ, ਗੁਰਦੁਆਰਾ ਪਾਤਸ਼ਾਹੀ ਨੌਵੀ ਮਹਿੰਦਰ ਗੰਜ ਤੋ ਵਾਪਸ ਗੁਰਦੁਆਰਾ ਸੁਖਮਨੀ ਸਾਹਿਬ ਸਮਾਪਤ ਹੋਇਆ। ਜਿਸ ਵਿਚ ਮਾਤਾ ਗੰਗਾ ਇਸਤਰੀ ਸਤਸੰਗ ਜੱਥਾ, ਦੁਧਾਧਾਰੀ ਪ੍ਰਭਾਤ ਫੇਰੀ ਜੱਥਾ ਤੇ ਕੀਰਤਨੀ ਜੱਥਿਆਂ ਨੇ ਗੁਰਬਾਣੀ ਕੀਰਤਨ ਰਾਹੀ ਸੰਗਤਾਂ ਨੂੰ ਨਿਹਾਲ ਕੀਤਾ।ਨਗਰ ਕੀਰਤਨ ਕੀਰਤਨ ਵਿਚ ਗੱਤਕਾ ਪਾਰਟੀ ਨੇ ਵੀ ਜੋਹਰ ਦਿਖਾਏ ਅਤੇ ਸਮੂਹ ਸੰਗਤਾਂ ਲਈ ਥਾਂ-ਥਾਂ ਤੇ ਛਬੀਲਾਂ ਅਤੇ ਹੋਰ ਲੰਗਰ ਵੀ ਲਾਏ । ਨਗਰ ਕੀਰਤਨ ਦੀ ਸਮਾਪਤੀ ਉਪਰੰਤ ਗੁਰਦੁਆਰਾ ਸਾਹਿਬ ਵਿਚ ਗੁਰੁ ਕਾ ਲੰਗਰ ਅਤੁੱਟ ਵਰਤਾਇਆ ਗਿਆ।

Share Button

Leave a Reply

Your email address will not be published. Required fields are marked *