ਰਾਜਪੁਰਾ ਪੁੱਜਣ ਤੇ ਜਗਮੀਤ ਬਰਾੜ ਦਾ ਕੀਤਾ ਗਿਆ ਨਿਘਾ ਸਵਾਗਤ

ਰਾਜਪੁਰਾ ਪੁੱਜਣ ਤੇ ਜਗਮੀਤ ਬਰਾੜ ਦਾ ਕੀਤਾ ਗਿਆ ਨਿਘਾ ਸਵਾਗਤ

ਰਾਜਪੁਰਾ, 17 ਮਈ (ਧਰਮਵੀਰ ਨਾਗਪਾਲ) ਕਾਂਗਰਸ ਨੂੰ ਅਲਵਿਦਾ ਆਖਕੇ ਆਪਣੇ ਨਵੇਂ ਸਿਆਸੀ ਜਨਮ ਲਈ ਜਦੋਂ ਜਹਿਦ ਕਰ ਰਹੇ ਸ੍ਰ. ਜਗਮੀਤ ਸਿੰਘ ਬਰਾੜ ਰਾਜਪੁਰਾਾ ਪੁਜੇ ਜਿਥੇ ਉਹਨਾਂ ਦੇ ਸਮਰਥਕਾ ਵਲੋਂ ਉਹਨਾਂ ਦਾ ਨਿਘਾ ਸਵਾਗਤ ਕੀਤਾ ਗਿਆ । ਇਹ ਮੀਟਿੰਗ ਸ਼ਹਿਰ ਦੀ ਇੱਕ ਮੋਟਰ ਮਾਰਕੀਟ ਵਿੱਚ ਰੱਖੀ ਗਈ ।ਇਹ ਸਭਾ ਉਹਨਾਂ ਵਲੋਂ 21 ਮਈ ਨੂੰ ਚੱਪੜਚਿੜੀ ਵਿੱਖੇ ਆਪਣੀ ਹੋਣ ਵਾਲੀ ਪਹਿਲੀ ਕਾਨਫਰੰਸ਼ ਦੀ ਤਿਆਰੀਆਂ ਲਈ ਰੱਖੀ ਗਈ। ਇਹ ਸ਼ਭਾ ਸ਼ਹਿਰ ਰਾਜਪੁਰਾ ਵਿੱਚ ਉਹਨਾਂ ਦੇ ਸਮਰਥਕਾ ਵਲੋਂ ਜਾਣੇ ਜਾਂਦੇ ਸੰਤ ਸਿੰਘ ਘੱਗਾ ਅਤੇ ਅਸ਼ੋਕ ਕੁਮਾਰ ਮਲਹੋਤਰਾ ਦੀ ਅਗਵਾਈ ਵਿੱਚ ਰੇਲਵੇ ਦੇ ਅੰਡਰਗਰਾਉਂਡ ਬ੍ਰਿਜ ਨੇੜੇ ਉਲੀਕੀ ਗਈ ਜਿਸ ਵਿੱਚ ਉਹਨਾਂ ਦੇ ਸਮਰਥਕਾ ਵਲੋਂ ਇਸ ਮੀਟਿੰਗ ਵਿੱਚ ਉਹਨਾਂ ਨੂੰ ਭਰਵਾ ਹੁੰਗਾਰਾਂ ਮਿਲਿਆ।

ਪੱਤਰਕਾਰ ਵਾਰਤਾ ਵਿੱਚ ਅਕਾਲੀ ਦਲ ਭਾਜਪਾ ਗਠਜੋੜ ਅਤੇ ਕਾਂਗਰਸ ਨੂੰ ਪੰਜਾਬ ਦਾ ਹਿੱਤਕਾਰ ਨਾ ਆਖ ਆਪ ਪਾਰਟੀ ਨਾਲ ਵਿਖਾਇਆ ਪਿਆਰ। ਉਹਨਾਂ ਕਿਹਾ ਕਿ ਪੰਜਾਬ ਵਿੱਚ ਜੋ ਤਬਾਹੀ ਨਰਮੇ ਦੀ ਖੇਤੀ ਬਾੜੀ ਵਿੱਚ ਹੋਈ ਹੈ ਉਸਦੇ ਭਾਅ ਨਾ ਮਿਲਣ ਕਾਰਨ ਰੋਸ਼ ਹੈ ਤੇ ਨਾਲ ਦੀ ਨਾਲ ਮਜਦੂਰ ਤੇ ਵਿਆਪਕ ਰੋਸ਼ ਹੈ ਤੇ ਪੰਜੁਾਬ ਵਿੱਚ ਭੰਗਾਰੀ ਕਲਾ ਤੇ ਜਦੋਂ ਸਿਰਕਤ ਕੀਤੀ ਜਿਥੇ 365 ਗੁਰਦੁਆਰੇ ਹਨ ਤੇ ਜਿਥੇ ਉਹਨਾਂ ਨੇ ਕਿਹਾ ਕਿ ਚਿੱਟਾ ਮਜਿਠੀਆਂ ਜਿਥੇ ਮਜੀਠੀਆਂ ਦਾ ਨਾਮ ਹੀ ਚਿੱਟਾ ਜੁੜ ਗਿਆ ਹੈ ਤੇ ਉਹਨਾਂ ਨੇ ਪੰਜਾਬ ਵਿੱਚ ਨੌਜਵਾਨਾ ਵਲੋਂ ਡਰਗਜ ਲੈਣ ਤੇ ਚਿੰਤਾ ਪ੍ਰਗਟ ਕੀਤੀ ਅਤੇ ਕਿਹਾ ਕਿ ਜੇਕਰ ਤਬਦੀਲੀ ਪੰਜਾਬ ਵਿੱਚ ਲਿਆਉਣੀ ਹੈ ਤਾਂ ਲੋਕਾ ਨੂੰ ਜੜੋ ਪੁਟ ਕੇ ਅਕਾਲੀ ਭਾਜਪਾ ਗਠਜੋੜ ਤੇ ਕਾਂਗਰਸ ਦੀਆਂ ਗਲਤ ਨੀਤੀਆਂ ਜੋ ਕਿ ਮੈਂ 2007 ਵਿੱਚ ਵੀ ਕਹਿੰਦਾ ਰਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਵਲੋ ਸਨਮਾਨ ਨਾ ਕਰਨਾ ਤੇ ਦੋਹਾਂ ਅਕਾਲੀ ਭਾਜਪਾ ਗਠਬੰਦਨ ਤੇ ਕਾਂਗਰਸ ਦਾ ਹਾਲ ਸਾਲ 2017 ਦੀਆਂ ਚੋਣਾ ਵਿੱਚ ਬੁਰਾ ਹੋਵੇਗਾ ਤੇ ਮੈਂ 21 ਮਈ ਤੋਂ ਪਹਿਲਾ 117 ਹਲਕਿਆਂ ਵਿੱਚ ਦੋਰਾ ਪੂਰਾ ਕਰ ਲਵਾਗਾ ਤੇ ਉਹਨਾ ਕਿਹਾ ਕਿ ਜੀ ਨਿਊਜ ਪੰਜਾਬੀ ਨੂੰ ਬੰਦ ਕਰਨ ਤੇ ਉਹਨਾਂ ਖੇਦ ਵਿਅਕਤ ਕੀਤਾ ਤੇ ਉਹਨਾਂ 21 ਮਈ ਨੂੰ ਚਪੜ ਚਿੜੀ ਵਿਖੇ ਸ਼ਕਤੀ ਪ੍ਰੀਖਣ ਸਮੇਂ ਵਧ ਤੋ ਵਧ ਰਾਜਪੁਰਾ ਦੇ ਲੋਕਾ ਨੂੰ ਤੇ ਪੰਜਾਬ ਦੇ ਲੋਕਾ ਨੂੰ ਪਹੁੰਚਣ ਦੀ ਅਪੀਲ ਕੀਤੀ ਤੇ ਉਹਨਾਂ ਕਿਹਾ ਨੇ ਨਰਿੰਜਨ ਸਿੰਘ ਇਮਾਨਦਾਰ ਪੁਲਸ ਅਫਸਰ ਦਾ ਤਬਾਦਲਾ ਰੱਦ ਕਰਾਉਣ ਵਿੱਚ ਵੀ ਉਹਨਾਂ ਨੇ ਅਫਸੋਸ ਜਾਹਿਰ ਕੀਤਾ ਤੇ ਉਹਨਾਂ ਕਿਹਾ ਕਿ ਬਾਦਲ ਜੁਨੇਜਾ ਪਰਿਵਾਰ ਲਈ ਇਕ ਮਿੰਟ ਵੀ ਪ੍ਰਚਾਰ ਕਰਨ ਲਈ ਪਟਿਆਲਾ ਨਹੀਂ ਆਏ ਤੇ ਪੰਜਾਬ ਨੂੰ ਝਾੜੂ ਵੱਲ ਤਾਂ ਹੀ ਪ੍ਰੇਮ ਹੋ ਗਿਆ ਹੈ ਕਿਉਕਿ ਲੋਕ ਹੁਣ ਤੀਜੇ ਬਦਲ ਨੂੰ ਚਾਹੁੰਦੇ ਹਨ ਜੋ ਆਪ ਪਾਰਟੀ ਵਲ ਇਸ਼ਾਰਾ ਜਾਂਦਾ ਹੈ ਤੇ ਉਹਨਾਂ ਕਿਹਾ ਕਿ ਇਹ ਸਭ ਕੁਝ 231 ਮਈ ਨੂੰ ਚਪੜਚਿੜੀ ਦੇ ਸ਼ਕਤੀ ਪ੍ਰਦਰਸ਼ਨ ਤੋਂ ਬਾਅਦ ਹੀ ਕੁਝ ਕਹਿਣਾ ਸੰਭਵ ਹੋ ਸਕੇਗਾ। ਆਪਣੀ ਪਤਰਕਾਰ ਵਾਰਤਾ ਵਿੱਚ ਜਿਥੇ ਬਰਾੜ ਵਲੋਂ ਸੂਬੇ ਦੀ ਅਕਾਲੀ ਭਾਜਪਾ ਗਠਜੋੜ ਅਤੇ ਕਾਂਗਰਸ ਨੂੰ ਕਰੜੇ ਹਥੀ ਲੈਂਦਿਆ ਆਖਿਆਂ ਕਿ ਇਹ ਦੋਵੇ ਪਾਰਟੀਆਂ ਪੰਜਾਬ ਦੀ ਹਿਤਕਾਰੀਆਂ ਪਾਰਟੀਆ ਨਾ ਹੋ ਕੇ ਸੂਬੇ ਨੂੰ ਬਰਬਾਦੀ ਵੱਲ ਧੱਕ ਰਹੀਆਂ ਹਨ ਉਥੇ ਹੀ ਬਰਾੜ ਵਲੋਂ ਆਪ ਪਾਰਟੀ ਦੀ ਤਾਰੀਫ ਦੇ ਪੁੱਲ ਬੰਨ ਕੇ ਉਹਨਾਂ ਵਲੋਂ ਇਹ ਸੰਕੇਤ ਵੀ ਦਿਤਾ ਗਿਆ ਕਿ ਜੇਕਰ ਆਪ ਵਲੋਂ ਕੋਈ ਗਲਬਾਤ ਜਾਰੀ ਹੁੰਦੀ ਹੈ ਤਾਂ ਉਹ ਆਪ ਦਾ ਝਾੜੂ ਫੜ ਸਕਦੇ ਹਨ, ਪਰ ਅਜੇ ਅਜਿਹੀ ਕੋਈ ਗਲਬਾਤ ਨਹੀਂ ਦਿਸਦੀ। ਆਪਣੀ ਪਤਰਕਾਰ ਵਾਰਤਾ ਦੌਰਾਨ ਬਰਾੜ ਵਲੋਂ ਕੈਪਟਨ ਅਮਰਿੰਦਰ ਸਿੰਘ ਮਹਰਾਣੀ ਪ੍ਰਨੀਤ ਕੌਰ ਅਤੇ ਉਹਨਾਂ ਦੇ ਪੁੱਤਰ ਦੇ ਵਿਦੇਸ਼ੀ ਖਾਤਿਆ ਦਾ ਵੀ ਜਿਕਰ ਕੀਤਾ ਅਤੇ ਕਿਹਾ ਕਿ ਮੈਂ ਰਜਵਾੜਿਆ ਦੀ ਕਬਰ ਵਿੱਚ ਆਖਰੀ ਕਿਲ ਠੋਕ ਕੇ ਹੀ ਰਹਾਂਗਾ ਅਤੇ ਦੁਬਾਰਾ ਕਦੇ ਵੀ ਕਾਂਗਰਸ ਪਾਰਟੀ ਨਹੀਂ ਜੁਆਇਨ ਕਰਾਗਾ। ਉਹਨਾਂ ਇਹ ਵੀ ਆਖਿਆ ਕਿ ਸੁਬੇ ਦੀ 2017 ਦੀਆਂ ਚੋਣਾ ਵਿੱਚ ਕਾਂਗਰਸ ਤੀਜੇ ਨੰਬਰ ਦੀ ਪਾਰਟੀ ਬਣੇਗੀ ਅਤੇ ਕੈਪਟਨ ਦੀਆ ਗਲਤ ਨੀਤੀਆ ਕਾਰਨ ਪੰਜਾਬ ਵਿਚੋ ਉਸਦਾ ਸਫਾਇਆ ਹੋ ਜਾਵੇਗਾ।

Share Button

Leave a Reply

Your email address will not be published. Required fields are marked *

%d bloggers like this: