ਰਾਜਪੁਰਾ ਪੁਲਿਸ ਵੱਲੋਂ 01 ਕਿੱਲੋਗ੍ਰਾਮ ਹੈਰੋਇਨ ਸਮੇਤ 02 ਵਿਅਕਤੀ ਕਾਬੂ

ss1

ਰਾਜਪੁਰਾ ਪੁਲਿਸ ਵੱਲੋਂ 01 ਕਿੱਲੋਗ੍ਰਾਮ ਹੈਰੋਇਨ ਸਮੇਤ 02 ਵਿਅਕਤੀ ਕਾਬੂ

19-33
ਪਟਿਆਲਾ, 18 ਮਈ (ਧਰਮਵੀਰ ਨਾਗਪਾਲ) ਪਟਿਆਲਾ ਪੁਲਿਸ ਨੇ ਅਸੋਕ ਕੁਮਾਰ ਪੁੱਤਰ ਜੈ ਕਰਨ ਵਾਸੀ ਮਕਾਨ ਨੰਬਰ 335, ਮੰਗੋਲਪੁਰੀ, ਦਿੱਲੀ ਨੂੰ ਕਾਬੂ ਕਰਕੇ ਉਸ ਪਾਸੋ 01 ਕਿੱਲੋਗ੍ਰਾਮ ਹੈਰੋਇਨ ਬ੍ਰਾਮਦ ਕੀਤੀ ਹੈ ਅਤੇ ਇਸ ਦੇ ਇੱਕ ਹੋਰ ਸਾਥੀ ਬਲਦੇਵ ਕ੍ਰਿਸਨ ਉਰਫ ਬਿੱਲੂ ਪੁੱਤਰ ਰਘੂਨਾਥ ਦਾਸ ਵਾਸੀ ਮਕਾਨ ਨੰਬਰ 141, ਪੰਜਾਬੀ ਕੈਂਪ, ਦਿੱਲੀ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਸ ਬਾਰੇ ਪੱਤਰਕਾਰ ਸੰਮੇਲਨ ਦੌਰਾਨ ਜਾਣਕਾਰੀ ਦਿੰਦਿਆਂ ਜਿਲ੍ਹਾ ਪੁਲਿਸ ਮੁਖੀ ਸ੍ਰੀ ਗੁਰਮੀਤ ਸਿੰਘ ਚੋਹਾਨ ਨੇ ਦੱਸਿਆ ਕਿ ਸ੍ਰੀ ਹਰਵਿੰਦਰ ਸਿੰਘ, ਕਪਤਾਨ ਪੁਲਿਸ (ਇੰਨਵੈਸਟੀਗੇਸਨ) ਪਟਿਆਲਾ ਅਤੇ ਸ੍ਰੀ ਰਜਿੰਦਰ ਸਿੰਘ, ਕਪਤਾਨ ਪੁਲਿਸ ਰਾਜਪੁਰਾ ਦੀ ਨਿਗਰਾਨੀ ਹੇਠ ਸਮਾਜ ਵਿਰੋਧੀ ਅਨਸਰਾ ਵਿਰੁੱਧ ਚਲਾਈ ਗਈ ਮੁਹਿੰਮ ਤਹਿਤ ਇੰਸਪੈਕਟਰ ਗੁਰਜੀਤ ਸਿੰਘ, ਮੁੱਖ ਅਫਸਰ ਥਾਣਾ ਸਿਟੀ ਰਾਜਪੁਰਾ ਦੀ ਅਗਵਾਈ ਹੇਠ ਐਸ.ਆਈ ਕੰਵਰਪਾਲ ਥਾਣਾ ਸਿਟੀ ਰਾਜਪੁਰਾ ਸਮੇਤ ਪੁਲਿਸ ਪਾਰਟੀ ਦੇ ਸਰਹੰਦ-ਪਟਿਆਲਾ ਬਾਈਪਾਸ ਰਾਜਪੁਰਾ ਨੇੜੇ ਚੈਕਿੰਗ ਦੇ ਸਬੰਧ ਵਿੱਚ ਮੌਜੂਦ ਸੀ ਦਿ’1 ੋਕਗਿ।ੋਕ ;ਕਝਹਵ ਸ’1 ਗ?ਦਬ ਨਕ ੋਜ/ ਡਝੲ ਾ’2/ 2÷ਟਿਕ2 2ç੍ਰ ;ੳਗ਼ੲ ਦਹ ਡਪ2ਕਨ ਸ/ ੋ’ੲ ੲ/ ੁ?ੲ ੲੋ2 ਪਰ ਉਸ ਦੀ ਪਹਿਚਾਣ ਅਸੋਕ ਕੁਮਾਰ ਪੁੱਤਰ ਜੈ ਕਰਨ ਉਕਤ ਵੱਜੋ ਹੋਈ, ਜਿਸ ਦੇ ਸੱਜੇ ਹੱਥ ਵਿੱਚ ਫੜੇ ਕਾਲੇ ਰੰਗ ਦੇ ਇਕ ਮੋਮੀ ਲਿਫਾਫੇ ਜਿਸ ਦੇ ਅੰਦਰ ਇਕ ਹੋਰ ਮੋਮੀ ਲਿਫਾਫੇ ਵਿੱਚ ਲਪੇਟੀ ਹੋਈ ਇਕ ਕਿੱਲੋਗ੍ਰਾਮ ਹੈਰੋਇਨ ਬ੍ਰਾਮਦ ਹੋਈ। ਜਿਸ ਦੇ ਖਿਲਾਫ ਮੁਕੱਦਮਾ ਨੰਬਰ 116 ਮਿਤੀ 14.05.2016 ਅ/ਧ 21/61/85 ਐਨ.ਡੀ.ਪੀ.ਐਸ ਐਕਟ ਥਾਣਾ ਸਿਟੀ ਰਾਜਪੁਰਾ ਦਰਜ ਰਜਿਸਟਰ ਕੀਤਾ ਗਿਆ ਹੈ।
ਸ਼੍ਰੀ ਚੌਹਾਨ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਵਿਅਕਤੀ ਪਾਸੋ ਪੁੱਛਗਿੱਛ ਦੋਰਾਨ ਇਹ ਗੱਲ ਸਾਹਮਣੇ ਆਈ ਕਿ ਉਸ ਦਾ ਸਬੰਧ ਦਿੱਲੀ ਦੇ ਇੰਟਰਨੈਸਨਲ ਸਮੱਗਲਰਾਂ ਨਾਲ ਹੈ ਅਤੇ ਇਸ ਦੇ ਬਾਕੀ ਸਾਥੀ ਤਿਹਾੜ ਜੇਲ, ਦਿੱਲੀ ਵਿਖੇ ਬੰਦ ਹਨ। ਜੋ ਉਕਤਾਨ ਸਮੱਗਲਰ ਇਹ ਸਾਰਾ ਧੰਦਾ ਜੇਲ੍ਹ ਵਿੱਚੋ ਹੀ ਚਲਾ ਰਹੇ ਹਨ। ਜਿਸ ਨੇ ਪੁੱਛਗਿੱਛ ਦੋਰਾਨ ਦੱਸਿਆ ਕਿ ਉਹ ਇਹ ਹੈਰੋਇਨ ਬਲਦੇਵ ਕ੍ਰਿਸਨ ਉਰਫ ਬਿੱਲੂ ਉਕਤ ਪਾਸੋ ਲੈ ਕੇ ਆਇਆ ਸੀ ਜਿਸ ਨੂੰ ਮਿਤੀ 17.05.2016 ਨੂੰ ਦਿੱਲੀ ਤੋ ਗ੍ਰਿਫਤਾਰ ਕੀਤਾ ਗਿਆ ਜੋ ਕਿ ਥਾਣਾ ਜਗੀਰ ਪੁਰੀ ਦਾ ਬੀ.ਸੀ ਹੈ, ਤੇ ਅੱਗੇ ਇਹ ਹੈਰੋਇਨ ਉਸ ਨੇ ਲੁਧਿਆਣਾ ਵਿਖੇ ਕਿਸੇ ਵਿਅਕਤੀ ਨੂੰ ਸਪਲਾਈ ਕਰਨੀ ਸੀ। ਉਹਨਾਂ ਦੱਸਿਆ ਕਿ ਪੰਜਾਬ ਵਿੱਚ ਪਹਿਲਾਂ ਬਾਰਡਰ ਰਾਂਹੀ ਅਜਿਹੇ ਨਸ਼ਿਆਂ ਦੀ ਸਮੱਗਲਿੰਗ ਕੀਤੀ ਜਾਂਦੀ ਸੀ ਪਰੰਤੁ ਪੰਜਾਬ ਪੁਲਿਸ ਵੱਲੋ ਕੀਤੀ ਗਈ ਸਖਤੀ ਅਤੇ ਸ੍ਰੀ ਸੁਰੇਸ ਅਰੋੜਾ, ਡਾਇਰੈਕਟਰ ਜਨਰਲ ਪੁਲਿਸ ਪੰਜਾਬ, ਚੰਡੀਗੜ ਵੱਲੋ ਨਸ਼ਿਆਂ ਵਿਰੁੱਧ ਚਲਾਈ ਗਈ ਜਾਗਰੂਕਤਾ ੲਕੋ2 ਪੰਜਾਬ ਵਿੱਚ ਨਸਿਆਂ ਦੀ ਵਿਕਰੀ ਨਹੀ ਹੋ ਰਹੀ ਹੈ। ਇਸ ਲਈ ਹੁਣ ਨਸ਼ਾ ਸਮੱਗਲਰ ਜਵੇਂ ਕਿ ਹਰਿਆਣਾ, ਦਿੱਲੀ, ਝਾਰਖੰਡ ਤੋ ਨਸ਼ਾ ਸਮੱਗਰੀ ਲਿਆ ਕੇ ਪੰਜਾਬ ਅਤੇ ਇਸ ਦੇ ਆਸ ਪਾਸ ਦੇ ਏਰੀਆ ਵਿੱਚ ਸਪਲਾਈ ਕਰਨ ਦੀ ਕੋਸਿਸ ਕਰ ਰਹੇ ਹਨ। ਜੋ ਇਸੇ ਲੜੀ ਵਿੱਚ ਕਾਰਵਾਈ ਕਰਦੇ ਹੋਏ ਉਕਤ ਸਮੱਗਲਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਅਜਿਹੇ ਸਮੱਗਲਰਾਂ ਦੀ ਨਸਾ ਤਸੱਕਰੀ ਕਰਕੇ ਬਣਾਈਆਂ ਗਈਆਂ ਜਾਇਦਾਦਾਂ ਵੀ ਜਬਤ ਕੀਤੀਆਂ ਜਾਣਗੀਆਂ ਅਤੇ ਨਸਿਆਂ ਵਿਰੁੱਧ ਜੀਰੋ ਟੋਲਰੈਂਸ ਦੀ ਨੀਤੀ ਜਾਰੀ ਰਹੇਗੀ। ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਪਾਸੋ ਪੁੱਛਗਿੱਛ ਜਾਰੀ ਹੈ।

Share Button

Leave a Reply

Your email address will not be published. Required fields are marked *