Mon. Oct 14th, 2019

ਰਾਜਪੁਰਾ ਨੇੜਲੇ ਪਿੰਡ ਮਦਨਪੁਰ ਵਿੱਚ ਭਾਰਤ ਸਰਕਾਰ ਦੀ ਓ.ਐਨ.ਜੀ.ਸੀ ਕੰਪਨੀ ਦੁਆਰਾ ਕੀਤਾ ਸਰਵੇ

ਰਾਜਪੁਰਾ ਨੇੜਲੇ ਪਿੰਡ ਮਦਨਪੁਰ ਵਿੱਚ ਭਾਰਤ ਸਰਕਾਰ ਦੀ ਓ.ਐਨ.ਜੀ.ਸੀ ਕੰਪਨੀ ਦੁਆਰਾ ਕੀਤਾ ਸਰਵੇ
ਪਿੰਡ ਦੀ ਜਮੀਨ ਵਿੱਚ ਤੇਲ ਤੇ ਡੀਜ਼ਲ ਦੀ ਮਾਤਰਾ ਹੋਣ ਕਰਕੇ ਦੇਸੀ ਅਤੇ ਵਿਦੇਸ਼ੀ ਇੰਜੀਨੀਅਰਾਂ ਵੱਲੋਂ ਵੱਖ-ਵੱਖ ਥਾਵਾਂ ‘ਤੇ ਧਰਤੀ ਹੇਠੋਂ ਸੈਂਸਰਾਂ ਰਾਹੀ ਲਏ ਐਕਸ-ਰੇ
ਸੈਟੇਲਾਈਟ ਤੋਂ ਪ੍ਰਾਪਤ ਰਿਪੋਰਟ ਮੁਤਾਬਿਕ ਮੇਰਠ ਤੋਂ ਵਾਹਗਾ ਬਾਰਡਰ ਅੰਮ੍ਰਿਤਸਰ ਤੱਕ ਜਮੀਨ ਵਿੱਚ ਕੀਤਾ ਜਾਵੇਗਾ ਸਰਵੇ-ਫੀਲਡ ਇੰਚਾਰਜ ਰਾਜਪਾਲ

ਰਾਜਪੁਰਾ, 26 ਫਰਵਰੀ (ਐਚ.ਐਸ.ਸੈਣੀ)-ਇਥੋਂ ਨੇੜਲੇ ਹਲਕਾ ਘਨੌਰ ਅਧੀਨ ਪੈਂਦੇ ਪਿੰਡ ਮਦਨਪੁਰ ਵਿੱਚ ਭਾਰਤ ਸਰਕਾਰ ਦੀ ਆਇਲ ਅਤੇ ਨੈਚਰਲ ਗੈਸ ਕਾਰਪੋਰੇਸ਼ਨ ਦੀ ਟੀਮ ਜਿਸ ਵਿੱਚ ਵਿਦੇਸ਼ੀ ਕੰਪਨੀਆਂ ਦੇ ਇੰਜੀਨੀਅਰ ਵੀ ਸ਼ਾਮਲ ਸਨ ਵੱਲੋਂ ਆਪਣੀਆਂ ਮਸ਼ੀਨਾਂ ਦੇ ਨਾਲ ਧਰਤੀ ਹੇਠਾਂ ਤੇਲ ਹੋਣ ਦੀ ਪ੍ਰਾਪਤ ਹੋਈ ਰਿਪੋਰਟਾਂ ਦੇ ਚਲਦਿਆਂ ਮਸ਼ੀਨਾਂ ਅਤੇ ਸੈਂਸਰ ਦੇ ਰਾਹੀ ਸਰਵੇ ਰਿਪੋਰਟਾਂ ਤਿਆਰ ਕੀਤੀਆਂ।
ਇਸ ਸਬੰਧੀ ਜਾਣਕਾਰੀ ਦਿੰਦਿਆ ਭਾਰਤ ਸਰਕਾਰ ਦੀ ਓ.ਐਨ.ਜੀ.ਸੀ ਕੰਪਨੀ ਦੇ ਫੀਲਡ ਇੰਚਾਰਜ ਰਾਜਪਾਲ ਨੇ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਸੈਟੇਲਾਈਟ ਰਾਹੀ ਪ੍ਰਾਪਤ ਹੋਈ ਰਿਪੋਰਟ ਦੇ ਅਧਾਰ ਤੇ ਉਤਰਪ੍ਰਦੇਸ ਰਾਜ਼ ਦੇ ਸ਼ਹਿਰ ਮੇਰਠ ਤੋਂ ਲੈ ਕੇ ਪੰਜਾਬ ਦੇ ਜ਼ਿਲਾ ਅੰਮ੍ਰਿਤਸਰ ਅਤੇ ਵਾਹਗਾ ਵਾਰਡਰ ਤੱਕ ਧਰਤੀ ਹੇਠਾ ਤੇਲ ਹੋਣ ਦੇ ਚਲਦਿਆਂ ਸਰਵੇ ਕੀਤਾ ਜਾ ਰਿਹਾ ਹੈ। ਜਿਸ ਤਹਿਤ ਪਿੰਡ ਮਦਨਪੁਰ ਦੀ ਜਮੀਨ ਵਿੱਚ ਓ.ਐਨ.ਜੀ.ਸੀ ਕੰਪਨੀ ਦੇ ਇੰਜੀਨੀਅਰਾਂ ਅਤੇ ਵਿਦੇਸ਼ੀ ਕੰਪਨੀਆਂ ਦੇ ਇੰਜੀਨੀਅਰਾਂ ਸਣੇ ਕਰੀਬ 700 ਵਰਕਰਾਂ ਦੁਆਰਾ ਇਹ ਸਰਵੇ ਰਿਪੋਰਟ ਤਿਆਰ ਕਰਨ ਦੇ ਲਈ ਕੰਮ ਕੀਤਾ ਜਾ ਰਿਹਾ ਹੈ। ਜਿਸ ਵਿੱਚ ਉਨਾਂ ਵੱਲੋਂ ਪਿੰਡ ਮਦਨਪੁਰ ਤੋਂ 20 ਕਿਲੋਮੀਟਰ ਦੇ ਏਰੀਏ ਵਿੱਚ ਕੇਬਲ ਤਾਰ ਵਿਛਾਈ ਗਈ ਹੈ। ਜਿਸ ਦੇ ਰਾਹੀ ਕਿਸਾਨਾਂ ਦੀਆਂ ਜਮੀਨਾਂ ਵਿੱਚ ਕਈ ਥਾਵਾਂ ‘ਤੇ ਬੋਰ ਕਰਕੇ ਸੈਂਸਰ ਲਗਾ ਕੇ 7 ਤੋਂ 9 ਕਿਲੋਮੀਟਰ ਧਰਤੀ ਦੇ ਹੇਠਾਂ ਤੱਕ ਐਕਸ-ਰੇ ਅਤੇ ਤਸਵੀਰਾਂ ਦਾ ਰਿਕਾਰਡ ਤਿਆਰ ਕੀਤਾ ਗਿਆ ਹੈ। ਇਸ ਸਰਵੇਂ ਨੂੰ ਮੁਕੰਮਲ ਕਰਨ ਦੇ ਲਈ ਮਹਿੰਗੇ ਭਾਅ ਦੇ ਸੈਂਸਰ ਅਤੇ ਮਸੀਨਾਂ ਦੀ ਮਦਦ ਲਈ ਜਾ ਰਹੀ ਹੈ। ਪਿੰਡ ਮਦਨਪੁਰ ਵਿੱਚ ਹੀ ਕੀਤੇ ਗਏ ਸਰਵੇ ਸਬੰਧੀ ਪੁੱਛਣ ‘ਤੇ ਫੀਲਡ ਇੰਚਾਰਜ ਰਾਜਪਾਲ ਨੇ ਕਿਹਾ ਕਿ ਭਾਰਤ ਸਰਕਾਰ ਦੁਆਰਾ ਸੈਟੇਲਾਈਟ ਤੋਂ ਪ੍ਰਾਪਤ ਹੋਏ ਵੇਰਵਿਆਂ ਅਨੁਸਾਰ ਹੀ ਪਿੰਡ ਦੀ ਜਮੀਨ ਦੇ ਥੱਲੇ ਪੈਟਰੋਲ ਤੇ ਡੀਜ਼ਲ ਦੀ ਮਾਤਰਾ ਦਰਸਾਈ ਜਾ ਰਹੀ ਹੈ। ਉਨਾਂ ਵੱਲੋੋਂ ਤਿਆਰ ਕੀਤੀਆਂ ਗਈਆਂ ਸਰਵੇ ਰਿਪੋਰਟਾਂ ਓ.ਐਨ.ਜੀ.ਸੀ ਦੁਆਰਾ ਭਾਰਤ ਸਰਕਾਰ ਨੂੰ ਸੌਂਪੀਆਂ ਜਾਣਗੀਆਂ ਤੇ ਫਿਰ ਇਹ ਰਿਪੋਰਟ ਵਿਦੇਸ਼ੀ ਇੰਜੀਨੀਅਰਾਂ ਦੀ ਪਰਖ ‘ਤੇ ਖਰੀਆਂ ਉਤਰੀਆਂ ਤਾਂ ਕੰਪਨੀ ਅਗਲੇ ਪੜਾਅ ਵੱਲ ਵਧੇਗੀ।
ਪਿੰਡ ਮਦਨਪੁਰ ਵਿੱਚ ਕੰਪਨੀ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੁਆਰਾ ਕੀਤੇ ਗਏ ਸਰਵੇਂ ਤੋਂ ਕਿਸਾਨਾਂ ਵਿੱਚ ਫਸਲਾਂ ਖਰਾਬ ਹੋਣ ਕਾਰਣ ਕਾਫੀ ਸਹਿਮ ਸੀ। ਇਸ ਸਬੰਧੀ ਕੰਪਨੀ ਦੇ ਫੀਲਡ ਇੰਚਾਰਜ ਰਾਜਪਾਲ ਨੇ ਦੱਸਿਆ ਕਿ ਜਿਹੜੇ ਵੀ ਕਿਸਾਨ ਦੀ ਫਸਲ ਉਨਾਂ ਦੇ ਸਰਵੇਂ ਕਰਕੇ ਖਰਾਬ ਹੋਈ ਹੈ। ਉਨਾਂ ਨੂੰ ਫਸਲ ਦੀ ਪੈਦਾਵਾਰ ਦੇ ਮੁਤਾਬਿਕ ਬਣਦੇ ਖਰਾਬੇ ਸਬੰਧੀ ਰਾਸ਼ੀ ਚੈਕ ਰਾਹੀ ਅਦਾ ਕੀਤੀ ਜਾਵੇਗੀ।

Leave a Reply

Your email address will not be published. Required fields are marked *

%d bloggers like this: