ਰਾਜਪੁਰਾ ਦੇ ਨੈਸ਼ਨਲ ਹਾਈਵੇਅ ਤੇ ਇੱਕ ਕੈਂਟਰ ਚਾਲਕ ਨੂੰ ਕੁਝ ਅਣਪਛਾਤੇ ਵਿਅਕਤੀਆਂ ਨੇ ਗੋਲੀ ਮਾਰਕੇ ਕੀਤਾ ਕਤਲ

ss1

ਰਾਜਪੁਰਾ ਦੇ ਨੈਸ਼ਨਲ ਹਾਈਵੇਅ ਤੇ ਇੱਕ ਕੈਂਟਰ ਚਾਲਕ ਨੂੰ ਕੁਝ ਅਣਪਛਾਤੇ ਵਿਅਕਤੀਆਂ ਨੇ ਗੋਲੀ ਮਾਰਕੇ ਕੀਤਾ ਕਤਲ

27-40 (1)ਰਾਜਪੁਰਾ (ਧਰਮਵੀਰ ਨਾਗਪਾਲ) ਬੀਤੀ ਰਾਤ ਰਾਜਪੁਰਾ ਵਿੱਖੇ ਲੁਧਿਆਣਾ ਦੀ ਟੀ ਸੀ ਆਈ ਕੰਪਨੀ ਦੇ ਕੈਂਟਰ ਜੋ ਲੁਧਿਆਣਾ ਤੋਂ ਹਰਿਦੁਆਰ ਜਾ ਰਿਹਾ ਸੀ ਤਾ ਉਸਦਾ ਡਰਾਈਵਰ ਜਦੋਂ 1 ਵਜਕੇ 53 ਮਿੰਟ ਤੇ ਰਾਤ ਨੂੰ ਰਾਜਪੁਰਾ ਨੈਸ਼ਨਲ ਹਾਈਵੇਅ ਤੇ ਨੌ ਗਜਾ ਪੀਰ ਦੇ ਕੋਲ ਕੈਂਟਰ ਖੜਾ ਕਰਕੇ ਸ਼ੋਚ (ਪਖਾਨਾ) ਲਈ ਉਤਰਿਆ ਤਾਂ ਉਸਨੂੰ ਕੁਝ ਅਣਪਛਾਤੇ ਵਿਅਕਤੀਆਂ ਨੇ ਗੋਲੀ ਮਾਰ ਕੇ ਉਸਦੀ ਹਤਿਆ ਕਰ ਦਿਤੀ ਜਿਸ ਕਾਰਣ ਉਸਦੀ ਮੌਤ ਹੋ ਗਈ। ਪੁਲਿਸ ਨੂੰ ਇਤਲਾਹ ਮਿਲਣ ਤੇ ਨਾਲ ਦੇ ਨਾਲ ਹੀ ਐਸ ਐਸ ਪੀ ਸ੍ਰੀ ਗੁਰਮੀਤ ਸਿੰਘ ਚੌਹਾਨ ਐਸ ਪੀ ਰਾਜਪੁਰਾ ਸ੍ਰ. ਰਜਿੰਦਰ ਸਿੰਘ ਸੋਹਲ ਪੁਲਸ ਟੀਮ ਸਮੇਤ ਮੌਕੇ ਤੇ ਪਹੁੰਚੇ ਤੇ ਬਰੀਕੀ ਨਾਲ ਛਾਣਬੀਣ ਵਿੱਚ ਜੁੱਟ ਗਏ। ਮਿਤ੍ਰਕ ਦੀ ਪਹਿਚਾਣ ਮਹਿੰਦਰ ਸਿੰਘ (40 ਸਾਲ) ਪਿੰਡ ਖਤਰਣ ਤਹਿਸੀਲ ਸਮਰਾਲਾ ਵਜੋ ਹੋਈ ਹੈ ਜਿਸ ਦੀ ਲਾਸ਼ ਨੂੰ ਰਾਜਪੁਰਾ ਦੇ ਸਿਵਲ ਹਸਪਤਾਲ ਵਿੱਚ ਪੋਸਟ ਮਾਰਟਮ ਲਈ ਲਿਆਂਦਾ ਗਿਆ ਤੇ ਜਦੋਂ ਸਾਡੇ ਪੱਤਰਕਾਰ ਨੇ ਐਸ ਐਸ ਪੀ ਚੌਹਾਨ ਨਾਲ ਜਦੋਂ ਇਸ ਕੇਸ ਬਾਰੇ ਜਾਣਕਾਰੀ ਹਾਸਲ ਕੀਤੀ ਤਾਂ ਉਹਨਾਂ ਕਿਹਾ ਕਿ ਬਰੀਕੀ ਨਾਲ ਇਸ ਮਾਮਲੇ ਦੀ ਛਾਣਬੀਣ ਕੀਤੀ ਜਾ ਰਹੀ ਹੈ। ਇਸ ਪਿਛੇ ਕਿਸ ਦਾ ਹੱਥ ਹੈ ਤੇ ਕਿਉਂ ਅਤੇ ਕਿਸ ਨੇ ਇਸ ਵਾਰਦਾਤ ਨੂੰ ਅਨਜਾਮ ਦਿੱਤਾ ਹੈ ਜਲਦੀ ਹੀ ਛਾਣ ਬੀਣ ਕਰਨ ਤੋਂ ਬਾਅਦ ਮਾਮਲੇ ਨੂੰ ਹਲ ਕਰਕੇ ਦੋਸ਼ੀਆਂ ਨੂੰ ਕਾਬੁ ਕਰ ਲਿਆ ਜਾਵੇਗਾ ।ਇਸ ਬਾਬਤ ਥਾਣਾ ਸਦਰ ਰਾਜਪੁਰਾ ਵਿੱਖੇ ਅਣਪਛਾਤੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਮਿਤ੍ਰਕ ਵਿਅਕਤੀ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਨੂੰ ਵਾਰਸਾ ਦੇ ਹਵਾਲੇ ਕਰ ਦਿਤਾ ਗਿਆ ਹੈ।

Share Button

Leave a Reply

Your email address will not be published. Required fields are marked *